ਦੇਸ਼ 'ਚ 90 ਲੱਖ ਤੋਂ ਪਾਰ ਪਹੁੰਚਿਆ ਕੋਰੋਨਾ ਪੀੜਤਾਂ ਦਾ ਅੰਕੜਾ, 24 ਘੰਟੇ 'ਚ ਆਏ 45,882 ਮਾਮਲੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤ ਵਿਚ ਕੋਰੋਨਾ ਦੇ ਕੁੱਲ਼ ਮਾਮਲੇ ਵਧ ਕੇ 90,04,366 ਹੋਏ

India's total corona cases rise to 90,04,366

ਨਵੀਂ ਦਿੱਲੀ: ਬੀਤੇ 24 ਘੰਟਿਆਂ 'ਚ ਸਾਹਮਣੇ ਆਏ 45,882 ਨਵੇਂ ਕੋਰੋਨਾ ਮਾਮਲਿਆਂ ਨਾਲ ਦੇਸ਼ ਵਿਚ ਕੁੱਲ ਕੋਰੋਨਾ ਪੀੜਤਾਂ ਦਾ ਅੰਕੜਾ 90 ਲੱਖ ਤੋਂ ਪਾਰ ਪਹੁੰਚ ਗਿਆ ਹੈ। ਪਿਛਲੇ 24 ਘੰਟਿਆਂ ਵਿਚ 584 ਲੋਕਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। ਉੱਥੇ ਹੀ ਇਸ ਦੌਰਾਨ 44,807 ਮਰੀਜ਼ ਠੀਕ ਹੋਏ ਹਨ। 

ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਭਾਰਤ ਵਿਚ ਕੋਰੋਨਾ ਦੇ ਕੁੱਲ਼ ਮਾਮਲੇ ਵਧ ਕੇ 90,04,366 ਹੋ ਗਏ ਹਨ। ਇਹਨਾਂ ਵਿਚੋਂ 1,32,162 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਦੇਸ਼ ਵਿਚ ਕੋਰੋਨਾ ਦੇ ਐਕਟਿਵ ਮਾਮਲੇ 4,43,794 ਹਨ। ਇਸ ਤੋਂ ਇਲਾਵਾ 84,28,410 ਲੋਕ ਕੋਰੋਨਾ ਵਾਇਰਸ ਨੂੰ ਮਾਤ ਦੇ ਚੁੱਕੇ ਹਨ। 

ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਅਨੁਸਾਰ ਦੇਸ਼ ਵਿਚ 19 ਨਵੰਬਰ ਤੱਕ ਕੋਰੋਨਾ ਵਾਇੜਸ ਦੇ ਕੁੱਲ 12 ਕਰੋੜ 95 ਲੱਖ ਸੈਂਪਲਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿਚੋਂ 10.83 ਲੱਖ ਸੈਂਪਲਾਂ ਦੀ ਜਾਂਚ ਕੱਲ੍ਹ ਕੀਤੀ ਗਈ।

ਕੋਰੋਨਾ ਦੇ ਐਕਟਿਵ ਮਾਮਲਿਆਂ ਵਿਚ ਦੁਨੀਆਂ ਭਰ 'ਚ ਭਾਰਤ ਦਾ ਛੇਵਾਂ ਸਥਾਨ ਹੈ। ਕੋਰੋਨਾ ਪੀੜਤਾਂ ਦੀ ਗਿਣਤੀ ਵਿਚ ਭਾਰਤ ਦੁਨੀਆਂ ਦਾ ਦੂਜਾ ਸਭ ਤੋਂ ਪ੍ਰਭਾਵਿਤ ਦੇਸ਼ ਹੈ।