ਅਹਿਮਦਾਬਾਦ: ਗੁਜਰਾਤ ਦੇ ਅਹਿਮਦਾਬਾਦ ਵਿੱਚ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਜ਼ਿਲ੍ਹੇ ਦੇ ਵਲਾਨਾ ਪਿੰਡ ਵਿੱਚ ਇੱਕ ਵੈਨ ਅਤੇ ਇੱਕ ਟੈਂਕਰ ਦਰਮਿਆਨ ਹੋਈ ਟੱਕਰ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਜਦਕਿ ਤਿੰਨ ਜ਼ਖ਼ਮੀ ਦੱਸੇ ਜਾ ਰਹੇ ਹਨ। ਪੁਲਿਸ ਮੁਤਾਬਕ ਹਾਦਸਾ ਸਵੇਰੇ ਕਰੀਬ 5 ਵਜੇ ਵਟਾਮਨ ਤੋਂ ਭਾਵਨਗਰ ਨੂੰ ਜੋੜਨ ਵਾਲੀ ਸੜਕ 'ਤੇ ਵਾਪਰਿਆ।
ਇਸ ਮਾਮਲੇ ਵਿੱਚ ਕੋਠ ਥਾਣੇ ਦੇ ਇੱਕ ਅਧਿਕਾਰੀ ਨੇ ਦੱਸਿਆ, 'ਵੈਨ ਵਿੱਚ ਅੱਠ ਲੋਕ ਸਵਾਰ ਸਨ। ਇਹ ਸਾਰੇ ਆਨੰਦ ਜ਼ਿਲ੍ਹੇ ਦੇ ਖੰਭਾਟ ਜਾ ਰਹੇ ਸਨ। ਵੈਨ ਨੂੰ ਗਲਤ ਸਾਈਡ 'ਤੇ ਚਲਾਇਆ ਜਾ ਰਿਹਾ ਸੀ। ਵਲਾਣਾ ਪਿੰਡ ਨੇੜੇ ਇਕ ਟੈਂਕਰ ਨੇ ਵੈਨ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਚਾਰ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ,
ਜਦੋਂਕਿ ਇਕ ਨੇ ਹਸਪਤਾਲ ਲਿਜਾਂਦੇ ਸਮੇਂ ਰਸਤੇ 'ਚ ਦਮ ਤੋੜ ਦਿੱਤਾ। ਹਾਦਸੇ ਵਿੱਚ ਤਿੰਨ ਹੋਰ ਜ਼ਖ਼ਮੀ ਹੋ ਗਏ। ਅਧਿਕਾਰੀ ਨੇ ਦੱਸਿਆ ਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਨੁਕਸਾਨੀ ਗਈ ਵੈਨ ਤੋਂ ਲਾਸ਼ਾਂ ਨੂੰ ਕੱਢਣ ਲਈ ਕਈ ਘੰਟੇ ਲੱਗ ਗਏ। ਅਧਿਕਾਰੀ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ ਦੋ ਔਰਤਾਂ ਵੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਤਿੰਨਾਂ ਜ਼ਖ਼ਮੀਆਂ ਦਾ ਖੰਭਾਟ ਦੇ ਇੱਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।