ਸ਼ਿਮਲਾ 'ਚ ਕਮਰੇ 'ਚ ਬਾਲੀ ਅੰਗੀਠੀ ਦੀ ਗੈਸ ਚੜ੍ਹਨ ਨਾਲ 2 ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

7 ਦੀ ਹਾਲਤ ਗੰਭੀਰ

photo

 

ਰਾਮਪੁਰ: ਸ਼ਿਮਲਾ ਜ਼ਿਲ੍ਹੇ ਦੀ ਕੁਮਾਰਸਾਨ ਤਹਿਸੀਲ ਦੇ ਕੋਟਗੜ੍ਹ 'ਚ 2 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਇਕ ਜ਼ਖਮੀ ਦੱਸਿਆ ਜਾ ਰਿਹਾ ਹੈ। ਜਿਸ ਦਾ ਇਲਾਜ ਮੁੱਢਲਾ ਸਿਹਤ ਕੇਂਦਰ ਕੋਟਗੜ੍ਹ ਵਿਖੇ ਚੱਲ ਰਿਹਾ ਹੈ।

ਜਾਣਕਾਰੀ ਮੁਤਾਬਕ ਠੰਡ ਤੋਂ ਬਚਣ ਲਈ ਨੌਜਵਾਨਾਂ ਨੇ ਕਮਰੇ ਦੇ ਅੰਦਰ ਪਈ ਬਾਲਟੀ 'ਚ ਅੱਗ ਲਗਾ ਦਿੱਤੀ, ਜਿਸ ਦੀ ਗੈਸ ਚੜ੍ਹਨ ਨਾਲ 2 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 6 ਲੋਕ ਜ਼ਖਮੀ ਹੋ ਗਏ। ਸੂਚਨਾ ਮਿਲਦੇ ਹੀ ਸਥਾਨਕ ਲੋਕਾਂ ਨੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ, ਜਿੱਥੇ ਡਾਕਟਰਾਂ ਨੇ ਦੋ ਨੂੰ ਮ੍ਰਿਤਕ ਐਲਾਨ ਦਿੱਤਾ।

ਮ੍ਰਿਤਕਾਂ ਦੀ ਪਛਾਣ ਰਮੇਸ਼ ਪੁੱਤਰ ਮਹਿੰਦਰ ਸਿੰਘ ਉਮਰ 22 ਸਾਲ ਅਤੇ ਸੁਨੀਲ ਪੁੱਤਰ ਦੌਲਤ ਸਿੰਘ ਉਮਰ 21 ਸਾਲ ਵਾਸੀ ਪਿੰਡ ਚੜਨਾ ਜ਼ਿਲਾ ਸਿਰਮੌਰ ਵਜੋਂ ਹੋਈ ਹੈ। ਉਪਰੋਕਤ ਦੋਵੇਂ ਮ੍ਰਿਤਕਾਂ ਦੀਆਂ ਲਾਸ਼ਾਂ ਕੁਮਾਰਸੈਨ ਦੇ ਮੁਰਦਾਘਰ ਵਿੱਚ ਰਖਵਾ ਦਿੱਤੀਆਂ ਗਈਆਂ ਹਨ।

ਇਸ ਤੋਂ ਇਲਾਵਾ ਹੋਰ ਮਜ਼ਦੂਰ ਅਨਿਲ, ਕੁਲਦੀਪ, ਰਾਜਿੰਦਰ ਚੌਹਾਨ, ਰਾਹੁਲ, ਵਿਨੋਦ, ਯਸ਼ਪਾਲ ਅਤੇ ਕੁਲਦੀਪ ਇਲਾਜ ਲਈ ਸੀਐਚਸੀ ਹਸਪਤਾਲ ਕੋਟਗੜ੍ਹ ਵਿੱਚ ਦਾਖਲ ਹਨ। ਡੀਐਸਪੀ ਰਾਮਪੁਰ ਚੰਦਰਸ਼ੇਖਰ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ।