ਸਿੱਖ ਭਾਈਚਾਰੇ ਦੀ ਨਿਵੇਕਲੀ ਪਹਿਲ, ਕੈਂਸਰ ਦੇ ਮਰੀਜ਼ਾਂ ਲਈ ਮੁੰਬਈ 'ਚ ਸ਼ੁਰੂ ਕੀਤੀ ਇਹ ਖਾਸ ਸਹੂਲਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਫਾਇਤੀ ਰਿਹਾਇਸ਼ ਦੇ ਨਾਲ-ਨਾਲ ਦਿੱਤਾ ਜਾਵੇਗਾ ਮੁਫ਼ਤ ਭੋਜਨ 

Sikh community starts facility for cancer patient (Representative)

ਮੁੰਬਈ : ਸਿੱਖ ਭਾਈਚਾਰੇ ਵੱਲੋਂ ਕੈਂਸਰ ਦੇ ਮਰੀਜ਼ਾਂ ਲਈ ਖਾਸ ਸਹੂਲਤ ਸ਼ੁਰੂ ਕੀਤੀ ਜਾ ਰਹੀ ਹੈ। ਇਸ ਨਾਲ ਬਾਹਰਲੇ ਕੈਂਸਰ ਦੇ ਮਰੀਜ਼ਾਂ ਅਤੇ ਉਨ੍ਹਾਂ ਦੇ ਸੇਵਾਦਾਰਾਂ ਲਈ ਕੁਝ ਮਦਦ  ਹੈ। 16 ਏਅਰ ਕੰਡੀਸ਼ਨਡ ਕਮਰਿਆਂ ਦੀ ਸਹੂਲਤ ਵੀ ਖੋਲ੍ਹੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਨੂੰ ਰਿਹਾਇਸ਼ ਦੀ ਘਾਟ ਕਾਰਨ ਵਾਪਸ ਨਾ ਜਾਣਾ ਪਵੇ।
'ਭਗਤ ਕਬੀਰ ਨਿਵਾਸ' ਵਜੋਂ ਜਾਣੀ ਜਾਂਦੀ ਨਵੀਂ ਸਹੂਲਤ ਸ੍ਰੀ ਗੁਰੂ ਸਿੰਘ ਸਭਾ, ਪੰਤ ਨਗਰ, ਘਾਟਕੋਪਰ (ਪੂਰਬ) ਵਿਖੇ ਬਣੇਗੀ। ਜਾਣਕਾਰੀ ਅਨੁਸਾਰ ਇਹ ਇਮਾਰਤ ਪਹਿਲਾਂ ਹੀ ਬਣ ਚੁੱਕੀ ਹੈ ਅਤੇ ਲੋੜਵੰਦਾਂ ਲਈ ਖੋਲ੍ਹੇ ਜਾਣ ਤੋਂ ਪਹਿਲਾਂ ਇਸ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ।

ਇਸ ਬਾਰੇ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਆਪਣੇ ਚੈਰੀਟੇਬਲ ਕੰਮਾਂ ਲਈ ਜਾਣੇ ਜਾਂਦੇ ਸਿੱਖ ਭਾਈਚਾਰੇ ਨੇ ਬੈੱਡਾਂ ਦੀ ਕੁੱਲ ਗਿਣਤੀ 450 ਤੋਂ ਵਧਾ ਕੇ 550 ਕਰਨ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ।  ਕੁਝ ਸਾਲ ਪਹਿਲਾਂ ਅਸੀਂ ਗੁਰੂ ਨਾਨਕ ਸਾਹਿਬ ਦਾ 550ਵਾਂ ਪ੍ਰਕਾਸ਼ ਪੁਰਬ ਮਨਾਇਆ ਸੀ। ਅਸੀਂ ਇਸ ਅੰਕੜੇ ਨੂੰ ਛੂਹਣ ਦੀ ਕੋਸ਼ਿਸ਼ ਕਰ ਰਹੇ ਹਾਂ। ਪਹਿਲਾਂ ਹੀ ਇਸ ਅੰਕੜੇ ਦੇ ਨੇੜੇ ਹਨ ਕਿਉਂਕਿ ਸਾਡੇ ਕੋਲ ਸ਼ਹਿਰ ਵਿੱਚ ਦਾਦਰ, ਪੰਤ ਨਗਰ ਅਤੇ ਚੂਨਾਭੱਟੀ ਵਿੱਚ ਵੱਖ-ਵੱਖ ਥਾਵਾਂ 'ਤੇ ਲਗਭਗ 450 ਤੋਂ 500 ਬੈੱਡ ਹਨ।

ਨਵੀਂ ਸਹੂਲਤ ਮਰੀਜ਼ਾਂ ਨੂੰ ਮਾਮੂਲੀ ਕੀਮਤ 'ਤੇ ਬਿਸਤਰੇ ਪ੍ਰਦਾਨ ਕਰੇਗੀ, ਚਾਹੇ ਉਹ ਕਿਸੇ ਵੀ ਭਾਈਚਾਰੇ ਨਾਲ ਸਬੰਧਤ ਹੋਣ। ਇਹ ਵਾਕ-ਇਨ ਅਤੇ ਪਹਿਲਾਂ ਆਓ, ਪਹਿਲਾਂ ਪਾਓ ਦੇ ਆਧਾਰ 'ਤੇ ਹੋਵੇਗਾ। ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਮਨਮੋਹਨ ਸਿੰਘ ਨੇ ਦੱਸਿਆ, "ਮਰੀਜ਼ਾਂ ਦੀ ਆਮਦ ਬਹੁਤ ਜ਼ਿਆਦਾ ਹੈ। ਕਈਆਂ ਨੂੰ ਵਾਪਸ ਜਾਣਾ ਪੈਂਦਾ ਹੈ ਕਿਉਂਕਿ ਉਹ ਰਹਿਣ ਜਾਂ ਦੇਖਭਾਲ ਨਹੀਂ ਕਰ ਸਕਦੇ। ਕੀਮੋ (ਥੈਰੇਪੀ) ਤੋਂ ਬਾਅਦ, ਉਨ੍ਹਾਂ ਨੂੰ ਬਿਹਤਰ ਵਾਤਾਵਰਣ ਦੀ ਜ਼ਰੂਰਤ ਹੁੰਦੀ ਹੈ। ਅਸੀਂ ਇੱਕ ਏਅਰਕੰਡੀਸ਼ਨਡ ਸਹੂਲਤ ਚੁਣੀ ਕਿਉਂਕਿ ਉੱਥੇ ਇਸ ਦੀ ਬਹੁਤ ਮੰਗ ਸੀ। ਉਨ੍ਹਾਂ ਦੱਸਿਆ ਕਿ ਇਹ ਇੱਕ ਚੈਰੀਟੇਬਲ ਸਹੂਲਤ ਹੈ ਜੋ ਬਿਨਾਂ ਲਾਭ, ਨਾ-ਨੁਕਸਾਨ ਦੇ ਅਧਾਰ 'ਤੇ ਚਲਾਈ ਜਾਵੇਗੀ। ਅਸੀਂ ਇੱਕ ਕਮਰੇ ਲਈ 1,000 ਰੁਪਏ 'ਤੇ ਵਿਚਾਰ ਕਰ ਰਹੇ ਹਾਂ, ਜੋ ਕਿ ਫਿਲਹਾਲ ਪ੍ਰਤੀ ਬੈੱਡ 250 ਰੁਪਏ ਤੱਕ ਆ ਜਾਵੇਗਾ, ਪਰ ਅੰਤਿਮ ਫੈਸਲਾ ਬਾਅਦ ਵਿੱਚ ਲਿਆ ਜਾਵੇਗਾ।