ਦਿੱਲੀ ਧਮਾਕੇ ਮਾਮਲੇ ’ਚ NIA ਨੇ 4 ਹੋਰ ਮੁੱਖ ਮੁਲਜ਼ਮ ਕੀਤੇ ਗ੍ਰਿਫ਼ਤਾਰ
ਸ਼੍ਰੀਨਗਰ ਤੋਂ ਹਿਰਾਸਤ ’ਚ ਲਏ ਸੀ ਚਾਰੇ ਮੁਲਜ਼ਮ
NIA arrests 4 more key accused in Delhi blast case
ਨਵੀਂ ਦਿੱਲੀ: ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ 10 ਨਵੰਬਰ ਨੂੰ ਦਿੱਲੀ ਦੇ ਲਾਲ ਕਿਲ੍ਹੇ ਨੇੜੇ ਹੋਏ ਧਮਾਕੇ ਦੇ ਚਾਰ ਹੋਰ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਨਾਲ ਇਸ ਮਾਮਲੇ ਵਿਚ ਗ੍ਰਿਫ਼ਤਾਰੀ ਮੁਲਜ਼ਮਾਂ ਦੀ ਕੁੱਲ ਗਿਣਤੀ 6 ਹੋ ਗਈ ਹੈ।
ਚਾਰ ਮੁਲਜ਼ਮਾਂ ਨੂੰ ਐਨਆਈਏ ਨੇ ਜੰਮੂ-ਕਸ਼ਮੀਰ ਦੇ ਸ੍ਰੀਨਗਰ ਵਿਚ ਜ਼ਿਲ੍ਹਾ ਸੈਸ਼ਨ ਜੱਜ, ਪਟਿਆਲਾ ਹਾਊਸ ਕੋਰਟ ਦੁਆਰਾ ਜਾਰੀ ਪ੍ਰੋਡਕਸ਼ਨ ਆਰਡਰ 'ਤੇ ਹਿਰਾਸਤ ਵਿਚ ਲਿਆ ਸੀ।ਮੁਲਜ਼ਮਾਂ ਦੀ ਪਛਾਣ ਪੁਲਵਾਮਾ (ਜੰਮੂ-ਕਸ਼ਮੀਰ) ਦੇ ਡਾ. ਮੁਜ਼ਮਿਲ ਸ਼ਕੀਲ ਗਨਈ, ਅਨੰਤਨਾਗ (ਜੰਮੂ-ਕਸ਼ਮੀਰ) ਦੇ ਡਾ. ਅਦੀਲ ਅਹਿਮਦ ਰਾਥਰ, ਲਖਨਊ (ਉੱਤਰ ਪ੍ਰਦੇਸ਼) ਦੇ ਡਾ. ਸ਼ਾਹੀਨ ਸਈਦ ਅਤੇ ਸ਼ੋਪੀਆਂ (ਜੰਮੂ-ਕਸ਼ਮੀਰ) ਦੇ ਮੁਫਤੀ ਇਰਫਾਨ ਅਹਿਮਦ ਵਾਗੇ ਵਜੋਂ ਹੋਈ ਹੈ। ਇਨ੍ਹਾਂ ਸਾਰਿਆਂ ਨੇ ਅੱਤਵਾਦੀ ਹਮਲੇ ਵਿੱਚ ਮੁੱਖ ਭੂਮਿਕਾ ਨਿਭਾਈ ਸੀ, ਜਿਸ ਵਿੱਚ ਕਈ ਮਾਸੂਮ ਲੋਕ ਮਾਰੇ ਗਏ ਸਨ ਅਤੇ ਕਈ ਹੋਰ ਜ਼ਖਮੀ ਹੋਏ ਸਨ।