ਦਿੱਲੀ ਮੋਰਚੇ ‘ਚ ਲੰਗਰਾਂ ਦੇ ਭੰਡਾਰ ਲਿਜਾਣ ਵਾਲਿਆਂ ਨੂੰ ਨੌਜਵਾਨ ਦੀ ਨਸੀਹਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਾਰੀਆਂ ਸੰਸਥਾਵਾਂ ਨੂੰ ਮਦਦ ਲਈ ਅੱਗੇ ਆਉਣ ਦੀ ਕੀਤੀ ਅਪੀਲ

Arpan Kaur and Aavtar Singh

ਨਵੀਂ ਦਿੱਲੀ ( ਅਰਪਨ ਕੌਰ) ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ  ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ ’ਤੇ ਮੋਰਚਾ ਲਾਇਆ ਹੋਇਆ ਹੈ। ਕਿਸਾਨਾਂ ਨੂੰ ਕਿਸੇ ਵੀ ਚੀਜ਼ ਦੀ ਕੋਈ ਪ੍ਰੇਸ਼ਾਨੀ ਨਹੀਂ ਹੋਣ ਦਿੱਤੀ ਜਾ ਰਹੀ।

ਹਰ ਕੋਈ ਕਿਸਾਨਾਂ ਲਈ ਅੱਗੇ ਆ ਕੇ ਮਦਦ ਕਰ ਰਿਹਾ ਹੈ।  ਜਿਥੇ ਕਿਸਾਨਾਂ ਲਈ ਲੰਗਰ, ਲੋੜੀਂਦੀਆਂ ਚੀਜ਼ਾਂ ਮੁਹਈਆਂ ਕਰਵਾਈਆਂ ਜਾ ਰਹੀਆਂ ਹਨ,ਉਥੇ  ਉਹਨਾਂ ਦੀ ਸਿਹਤ ਦਾ ਵੀ ਖਿਆਲ ਰੱਖਿਆ ਜਾ ਰਿਹਾ ਹੈ, ਉਹਨਾਂ ਨੂੰ ਮੈਡੀਕਲ ਦੀ ਸੁਵਿਧਾ ਵੀ ਦਿੱਤੀ ਜਾ ਰਹੀ ਹੈ। ਸਪੋਕਸਮੈਨ ਦੀ ਪੱਤਰਕਾਰ ਵੱਲੋਂ ਅਵਤਾਰ ਸਿੰਘ ਨਾਲ ਜਿਹਨਾਂ ਨੇ ਲਾਈਫ ਕੇਅਰ ਦਾ ਕੈਂਪ ਲਗਾਇਆ ਹੈ ਉਹਨਾਂ ਨਾਲ ਗੱਲਬਾਤ ਕੀਤੀ ਗਈ।

ਅਵਤਾਰ ਸਿੰਘ ਨੇ ਦੱਸਿਆ ਕਿ  ਸ਼ੂਗਰ ਦੀ ਸਭ ਤੋਂ ਵੱਡੀ ਸਮੱਸਿਆ ਆ ਰਹੀ ਹੈ  ਹਰ ਰੋਜ਼ ਟੈਸਟ ਕੀਤੇ ਜਾ ਰਹੇ ਹਨ ਜਿਹਨਾਂ ਵਿਚੋਂ ਕਾਫੀ  ਹਾਈ ਲੈਵਲ ਵੈਲਿਊ ਆ ਰਹੀਆਂ ਹਨ।  ਉਹਨਾਂ ਕਿਹਾ ਕਿ ਜੋ  ਭੈਣ ਭਰਾ 20 ਦਿਨਾਂ ਤੋਂ ਟਰਾਲੀਆਂ ਵਿਚ ਬੈਠੇ ਹਨ ਸਭ ਤੋਂ ਪਹਿਲਾਂ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ। ਉਹਨਾਂ ਕਿਹਾ ਕਿ ਅਸੀਂ  ਉਹ ਦਵਾਈਆਂ ਪਹਿਲਾਂ ਮੰਗਵਾ ਰਹੇ ਹਾਂ ਜਿਸਦੀ ਪਹਿਲਾਂ ਜ਼ਰੂਰਤ ਹੈ।

 ਅਵਤਾਰ ਸਿੰਘ ਨੇ ਕਿਹਾ ਕਿ ਕਈ ਲੋਕ ਜਿਆਦਾ ਗੰਭੀਰ ਬੀਮਾਰੀ ਨਾਲ ਜੂਝ ਰਹੇ ਹਨ ਉਹਨਾਂ ਦਾ ਕਹਿਣਾ ਹੈ ਕਿ ਜੇ ਦਵਾਈ ਨਾ ਮਿਲੀ ਤਾਂ ਉਹਨਾਂ ਨੂੰ ਵਾਪਸ ਜਾਣਾ ਪੈਣਾ।   ਅਵਤਾਰ ਸਿੰਘ ਨੇ ਕਿਹਾ ਕਿ ਟਰਾਲੀਆਂ ਵਿਚ ਬੈਠੀ ਸੰਗਤ ਦੀ ਸਿਹਤ ਪਹਿਲਾਂ ਹੈ ਇਸ ਲਈ ਸਾਰੀਆਂ ਸੰਸਥਾਵਾਂ ਨੂੰ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਮੈਂ ਕਿਸਾਨ ਦਾ ਪੁੱਤਰ ਹਾਂ ਕਿਸਾਨੀ ਨਾਲ ਜੁੜੇ ਹਾਂ ਇਸ ਲਈ ਅਸੀਂ ਮਦਦ  ਲਈ ਅੱਗੇ ਆਏ ਹਾਂ। ਅਵਤਾਰ ਸਿੰਘ  ਨੇ ਕਿਹਾ ਕਈ ਵੀਰਾਂ ਨੇ ਸਾਡੀ ਮਦਦ ਵੀ ਕੀਤੀ ਹੈ। ਕਿਉਂਕਿ ਜਿੰਨੀ ਸਾਡੀ  ਸ਼ਰਧਾ ਸੀ ਅਸੀਂ ਉਹਨਾਂ ਖਰਚ ਕਰ ਦਿੱਤਾ ਸੀ।

ਉਹਨਾਂ ਕਿਹਾ ਕਿ ਜੇ ਕੋਈ ਵੀ ਵੀਰ ਮਦਦ ਕਰਨਾ ਚਾਹੁੰਦਾ ਹੈ ਤਾਂ ਅਸੀਂ ਉਸਨੂੰ ਦਵਾਈਆਂ ਦੀ ਲਿਸਟ ਫੜ੍ਹਾਂ ਦੇਵਾਂਗੇ ਉਹ ਆਪ ਹੀ ਦਵਾਈਆਂ ਲਿਆ ਦੇਣ। ਅਸੀਂ ਪੈਸੇ ਨਹੀਂ ਮੰਗਦੇ।  

ਉਹਨਾਂ ਨੇ ਅਪੀਲ ਕੀਤੀ ਕਿ ਜਿਹੜੇ ਵੀ ਲੋਕ ਘਰ ਤੋਂ ਆ ਰਹੇ ਹਨ ਕਿ ਉਹ ਜੋ ਦਵਾਈ ਉਹਨਾਂ ਦੀ ਚਲ ਰਹੀ ਹੈ ਉਹ ਨਾਲ ਲੈ ਕੇ ਆਉਣ ਇਥੇ ਉਹਨਾਂ ਨੂੰ  ਸਿਹਤ ਸੰਬੰਧੀ ਮੁਸ਼ਕਿਲਾਂ ਆ ਸਕਦੀਆਂ ਹਨ ਬਾਕੀ ਇਥੇ ਰਹਿਣ-ਸਹਿਣ,ਖਾਣ-ਪੀਣ ਦੀ ਕੋਈ ਦਿਕਤ ਨਹੀਂ ਹੈ।