ਰਾਜਸਥਾਨ 'ਚ ਬਰਫ਼ ਨਾਲ ਜੰਮੇ ਖੇਤ, 20 ਸਾਲ 'ਚ ਪਹਿਲੀ ਵਾਰ ਮਾਈਨਸ 5 ਡਿਗਰੀ 'ਤੇ ਪਹੁੰਚਿਆ ਤਾਪਮਾਨ
ਪਹਾੜਾਂ 'ਤੇ ਬਰਫਬਾਰੀ ਕਾਰਨ ਚੱਲ ਰਹੀ ਤੇਜ਼ ਸ਼ੀਤ ਲਹਿਰ ਕਾਰਨ ਰਾਜਸਥਾਨ 'ਚ ਠੰਡ ਵਧਣੀ ਸ਼ੁਰੂ ਹੋ ਗਈ
ਜੈਪੁਰ: ਪਹਾੜਾਂ 'ਤੇ ਬਰਫਬਾਰੀ ਕਾਰਨ ਚੱਲ ਰਹੀ ਤੇਜ਼ ਸ਼ੀਤ ਲਹਿਰ ਕਾਰਨ ਰਾਜਸਥਾਨ 'ਚ ਠੰਡ ਵਧਣੀ ਸ਼ੁਰੂ ਹੋ ਗਈ ਹੈ। ਫਤਿਹਪੁਰ 'ਚ ਰਾਤ ਦਾ ਤਾਪਮਾਨ ਮਾਈਨਸ 5.2 ਡਿਗਰੀ 'ਤੇ ਪਹੁੰਚ ਗਿਆ। ਇੱਥੇ ਸਰਦੀਆਂ ਨੇ 20 ਸਾਲਾਂ ਦਾ ਰਿਕਾਰਡ ਤੋੜ ਦਿੱਤਾ। ਇਸ ਤੋਂ ਪਹਿਲਾਂ 30 ਦਸੰਬਰ 2014 ਨੂੰ ਇੱਥੇ ਪਾਰਾ ਮਨਫ਼ੀ 4.6 ਡਿਗਰੀ ਸੀ।
ਤਿੰਨ ਦਿਨਾਂ ਤੋਂ ਫ੍ਰੀਜ਼ਿੰਗ ਪੁਆਇੰਟ ਤੋਂ ਹੇਠਾਂ ਚੱਲ ਰਹੇ ਪਾਰੇ ਨੇ ਰੇਗਿਸਤਾਨ ਨੂੰ ਵੀ ਜਮਾ ਦਿੱਤਾ। ਫਤਿਹਪੁਰ 'ਚ ਮਾਈਨਸ 5.2 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਇਸ ਤੋਂ ਪਹਿਲਾਂ 30 ਦਸੰਬਰ 2014 ਨੂੰ ਮਨਫ਼ੀ 4.6 ਡਿਗਰੀ ਪਾਰਾ ਦਰਜ ਕੀਤਾ ਗਿਆ ਸੀ।
ਫਤਿਹਪੁਰ ਖੇਤੀ ਖੋਜ ਕੇਂਦਰ ਦੇ ਸਹਾਇਕ ਪ੍ਰੋਫੈਸਰ ਕੇਸੀ ਵਰਮਾ ਨੇ ਦੱਸਿਆ ਕਿ ਐਤਵਾਰ ਤੜਕੇ ਹਾਲਾਤ ਅਜਿਹੇ ਸਨ ਕਿ ਬਰਫਬਾਰੀ ਕਾਰਨ ਦਰੱਖਤ ਅਤੇ ਪੌਦੇ ਜੰਮ ਗਏ। ਟਹਿਣੀਆਂ 'ਤੇ ਬਰਫ ਲਟਕਦੀ ਨਜ਼ਰ ਆਈ। ਇਸ ਤੋਂ ਇਲਾਵਾ ਰਾਜਸਥਾਨ ਦੇ ਚੁਰੂ 'ਚ ਘੱਟੋ-ਘੱਟ ਤਾਪਮਾਨ -0.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਸੀਕਰ 'ਚ ਤਾਪਮਾਨ -1.8 ਡਿਗਰੀ ਸੈਲਸੀਅਸ ਰਿਹਾ।
ਹਾਲਾਂਕਿ ਐਤਵਾਰ ਨੂੰ ਦੁਪਹਿਰ ਵੇਲੇ ਧੁੱਪ ਨਿਕਲਣ ਕਾਰਨ ਠੰਢ ਤੋਂ ਥੋੜ੍ਹੀ ਰਾਹਤ ਮਿਲੀ। ਠੰਡ ਤੋਂ ਬਚਾਅ ਲਈ ਲੋਕ ਧੁੱਪ ਸੇਕਦੇ ਦੇਖੇ ਗਏ। ਹਾਲਾਂਕਿ ਦੁਪਹਿਰ ਬਾਅਦ ਸਰਦੀ ਦਾ ਪ੍ਰਭਾਵ ਫਿਰ ਵਧ ਗਿਆ। ਐਤਵਾਰ ਨੂੰ ਫਤਿਹਪੁਰ ਖੇਤੀਬਾੜੀ ਖੋਜ ਕੇਂਦਰ 'ਚ ਵੱਧ ਤੋਂ ਵੱਧ ਤਾਪਮਾਨ 21.0 ਅਤੇ ਘੱਟੋ-ਘੱਟ ਤਾਪਮਾਨ ਮਨਫੀ 5.2 ਡਿਗਰੀ ਦਰਜ ਕੀਤਾ ਗਿਆ। ਸ਼ਨੀਵਾਰ ਨੂੰ ਵੱਧ ਤੋਂ ਵੱਧ ਤਾਪਮਾਨ 19.0 ਅਤੇ ਘੱਟ ਤੋਂ ਘੱਟ ਤਾਪਮਾਨ ਮਨਫੀ 3.8 ਡਿਗਰੀ ਦਰਜ ਕੀਤਾ ਗਿਆ।