ਸੋਨੀਪਤ: ਸਮੂਹਿਕ ਬਲਾਤਕਾਰ ਤੋਂ ਬਾਅਦ ਕਤਲ ਮਾਮਲਾ, 2 ਦੋਸ਼ੀਆਂ ਨੂੰ ਫ਼ਾਸੀ ਦੀ ਸਜਾ
ਫੈਕਰਟੀ ਵਿਚ ਜਾਂਦੇ ਸਮੇ ਲੜਕੀ ਨੂੰ ਕੀਤਾ ਸੀ ਅਗਵਾ
ਸੋਨੀਪਤ- ਲੜਕੀ ਨੂੰ ਅਗਵਾ ਕਰ ਕੇ ਸਮੂਹਿਕ ਬਲਾਤਕਾਰ ਤੋਂ ਬਾਅਦ ਉਸ ਦਾ ਬੇਰਹਿਮੀ ਨਾਲ ਕਤਲ ਕਰਨ ਦੇ ਮਾਮਲੇ ’ਚ ਦੋ ਦੋਸ਼ੀਆਂ ਨੂੰ ਫਾਸੀ ਦੀ ਸਜਾ ਸੁਣਾਈ ਗਈ ਹੈ। ਮੰਗਲਵਾਰ ਨੂੰ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਆਰ.ਪੀ.ਗੋਇਲ ਦੀ ਅਦਾਲਤ ਨੇ ਇਨ੍ਹਾਂ ਦੋਵਾਂ ਦੇ ਜੁਰਮ ਨੂੰ ਅਣਮਨੁੱਖੀ ਅਤੇ ਢੁਕਵਾਂ ਕਰਾਰ ਦਿੰਦਿਆਂ ਦੋਵਾਂ ਨੂੰ ਮੌਤ ਦੀ ਸਜ਼ਾ ਸੁਣਾਈ।
ਫ਼ੈਸਲੇ ਤੋਂ ਬਾਅਦ ਪੀੜੀਤਾਂ ਦੇ ਮਾਤਾ ਪਿਤਾ ਨੇ ਕਿਹਾ ਕਿ ਉਨ੍ਹਾਂ ਦੇ ਕਲੇਜੇ ਨੂੰ ਠੰਡਕ ਮਿਲ ਗਈ ਹੈ। ਲੰਬੀ ਲੜਾਈ ਤੋਂ ਬਾਅਦ ਹੀ ਸਹੀ ਨਿਆਂਪਾਲਿਕਾ ਨੇ ਉਨ੍ਹਾਂ ਨੂੰ ਇਨਸਾਫ ਦਿੱਤਾ ਹੈ। ਪੁਲਿਸ ਨੇ ਰੋਹਤਕ ਦੀ ਪਾਰਸ਼ਵਨਾਥ ਸ਼ਹਿਰ ਵਿਚ 11 ਮਈ, 2017 ਨੂੰ ਲੜਕੀ ਦੀ ਲਾਸ਼ ਬਰਾਮਦ ਕੀਤੀ ਸੀ। ਉਸ ਦੀ ਪਛਾਣ ਸੋਨੀਪਤ ਦੀ 19 ਸਾਲਾ ਲੜਕੀ ਦੇ ਰੂਪ ਵਿਚ ਹੋਈ ਸੀ।
ਲੜਕੀ ਘਰ ਤੋਂ 9 ਮਈ, 2017 ਨੂੰ ਫੈਕਟਰੀ ਜਾਣ ਲਈ ਨਿਕਲੀ ਸੀ। ਉਸ ਦੀ ਮਾਂ ਨੇ ਕੀਰਤੀ ਨਗਰ ਵਿਚ ਰਹਿਣ ਵਾਲੇ ਸੁਮਿਤ ’ਤੇ ਆਪਣੀ ਬੇਟੀ ਦੇ ਅਗਵਾ ਕਰਨ ਦਾ ਦੋਸ਼ ਲਗਾਇਆ ਸੀ। ਸੀਆਈਏ ਦੀ ਟੀਮ ਨੇ ਕੀਰਤੀ ਨਗਰ ਨਿਵਾਸੀ ਸੁਮਿਤ ਉਰਫ ਫੰਡੀ ਨੂੰ ਬੰਦੂਕ ਸਮੇਤ ਫੜ ਲਿਆ ਸੀ। ਆਰੋਪੀ ਨੇ ਦੱਸਿਆ ਸੀ ਕਿ ਉਸ ਨੇ ਕਬੀਰਪੁਰ ਨਿਵਾਸੀ ਵਿਕਾਸ ਯਾਦਵ ਦੇ ਨਾਲ ਮਿਲ ਕੇ ਲੜਕੀ ਦਾ ਕਾਰ ਵਿਚ ਅਪਹਰਣ ਕੀਤਾ ਸੀ ਉਸ ਤੋਂ ਬਾਅਦ ਉਹ ਲੜਕੀ ਨੂੰ ਕਾਰ ਵਿਚ ਲੈ ਕੇ ਰੋਹਤਕ ਗਏ ਸਨ। ਰੋਹਤਕ ਵਿਚ ਉਸ ਨੂੰ ਖਾਣੇ ਵਿਚ ਨਸ਼ੀਲਾ ਪਦਾਰਥ ਮਿਲਾ ਕੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ ਸੀ।