ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੂੰ ਵਿੱਤ ਬਾਰੇ ਸੰਸਦੀ ਸਲਾਹਕਾਰ ਕਮੇਟੀ ਲਈ ਕੀਤਾ ਗਿਆ ਨਾਮਜ਼ਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਉਨ੍ਹਾਂ ਕੋਲ ਬ੍ਰਿਕਸ ਐਗਰੀ ਕੌਂਸਲ ਦੇ ਪ੍ਰਧਾਨ, ਇੰਟਰਨੈਸ਼ਨਲ ਚੈਂਬਰ ਆਫ ਕਾਮਰਸ ਪੈਰਿਸ ਦੇ ਪ੍ਰਧਾਨ-ਇੰਡੀਆ ਚੈਪਟਰ ਹੋਰ ਚੀਜ਼ਾਂ ਬਾਰੇ ਤਿੰਨ ਦਹਾਕਿਆਂ ਸ਼ਾਨਦਾਰ ਤਜਰਬਾ ਹੈ

Vikramjit Singh Sahni has been nominated to the Parliamentary Advisory Committee on Finance

ਨਵੀਂ ਦਿੱਲੀ : ਪੰਜਾਬ ਤੋਂ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਨੂੰ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਅਗਵਾਈ ਵਾਲੀ ਵਿੱਤ ਬਾਰੇ ਸੰਸਦੀ ਸਲਾਹਕਾਰ ਕਮੇਟੀ ਲਈ ਨਾਮਜ਼ਦ ਕੀਤਾ ਗਿਆ ਹੈ। ਵਿਕਰਮਜੀਤ ਕੋਲ ਬ੍ਰਿਕਸ ਐਗਰੀ ਕੌਂਸਲ ਦੇ ਪ੍ਰਧਾਨ, ਇੰਟਰਨੈਸ਼ਨਲ ਚੈਂਬਰ ਆਫ ਕਾਮਰਸ ਪੈਰਿਸ ਦੇ ਪ੍ਰਧਾਨ- ਇੰਡੀਆ ਚੈਪਟਰ, ਚੈਂਬਰ ਆਫ ਕਾਮਰਸ ਦੇ ਮੈਂਬਰ - ਭਾਰਤ, ਇੰਡੀਆ ਬ੍ਰਾਂਡ ਇਕੁਇਟੀ ਫਾਊਂਡੇਸ਼ਨ ਦੇ ਮੈਂਬਰ - ਭਾਰਤ ਸਰਕਾਰ, ਨੈਸ਼ਨਲ ਸਕਿੱਲ ਡਿਵੈਲਪਮੈਂਟ ਕੌਂਸਲ ਦੇ ਬੋਰਡ ਮੈਂਬਰ, ਪ੍ਰਧਾਨ ਸਾਰਕ ਸੀ.ਸੀ.ਆਈ, ਮੈਂਬਰਬਭਾਰਤ-ਯੂਏਈ ਟਾਸਕ ਫੋਰਸ, ਅਤੇ ਐਸਕਰੋ ਅਕਾਉਂਟਸ ਅਤੇ ਆਫਸੈਟਸ ਦੇ ਮਾਹਿਰ ਵਜੋਂ ਲਗਭਗ ਤਿੰਨ ਦਹਾਕਿਆਂ ਦਾ ਸ਼ਾਨਦਾਰ ਤਜਰਬਾ ਹੈ।

ਇਸੇ ਤਰ੍ਹਾਂ, ਫਿੱਕੀ, ਸੀ.ਆਈ.ਆਈ ਅਤੇ ਐਸੋਚੈਮ ਦੇ ਸੀਨੀਅਰ ਕਾਰਜਕਾਰੀ ਕਮੇਟੀ ਮੈਂਬਰ ਵਜੋਂ, ਵਿਕਰਮਜੀਤ ਬਜਟ, ਸਬਸਿਡੀ, ਮੋਨੇਟਰੀ ਅਤੇ ਵਿੱਤੀ ਨੀਤੀ, ਐਮਐਸਐਮਈ, ਹੁਨਰ, ਮਾਈਕਰੋ ਫਾਇਨਾਂਸ ਆਦਿ 'ਤੇ ਵੱਖ-ਵੱਖ ਮੁੱਦਿਆਂ ਨੂੰ ਉਠਾਉਣ ਵਿੱਚ ਯੋਗਦਾਨ ਪਾ ਰਹੇ ਹਨ।