Muzaffarpur News: ਟਾਇਲਟ ਟੈਂਕੀ 'ਚ ਡਿੱਗੇ ਪਤੀ ਨੂੰ ਬਚਾਉਣ ਗਈ ਪਤਨੀ, ਦੋਵਾਂ ਦੀ ਦਮ ਘੁੱਟਣ ਨਾਲ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੋਵੇਂ ਆਪਣੇ ਘਰ ਦੀ ਉਸਾਰੀ ਦਾ ਕੰਮ ਕਰਵਾ ਰਹੇ ਸਨ

Muzaffarpur husband wife death News

Muzaffarpur husband wife death News: ਬਿਹਾਰ ਦੇ ਮੁਜ਼ੱਫਰਪੁਰ ਵਿਚ ਇਕ ਦਰਦਨਾਕ ਹਾਦਸੇ ਵਿਚ ਪਤੀ-ਪਤਨੀ ਦੀ ਮੌਤ ਹੋ ਗਈ। ਦਰਅਸਲ, ਸਾਕਰਾ ਥਾਣਾ ਖੇਤਰ ਦੇ ਦਾਧਾ ਮੁਹੰਮਦਪੁਰ ਪਿੰਡ 'ਚ ਨਿਰਮਾਣ ਅਧੀਨ ਟਾਇਲਟ ਟੈਂਕੀ 'ਚ ਡਿੱਗਣ ਨਾਲ ਪਤੀ-ਪਤਨੀ ਦੀ ਮੌਤ ਹੋ ਗਈ। ਦੱਸ ਦੇਈਏ ਕਿ ਅਨਿਲ ਸਾਹਨੀ (40) ਅਤੇ ਉਸ ਦੀ ਪਤਨੀ ਪ੍ਰਮਿਲਾ ਦੇਵੀ (38) ਟਾਇਲਟ ਟੈਂਕੀ ਦੇ ਅੰਦਰ ਫਸ ਗਏ, ਜਿਸ ਕਾਰਨ ਗੈਸ ਚੜ੍ਹਨ ਕਾਰਨ ਦੋਵਾਂ ਦੀ ਮੌਤ ਹੋ ਗਈ। 

ਘਟਨਾ ਸਬੰਧੀ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਅਨਿਲ ਸਾਹਨੀ ਆਪਣੇ ਘਰ ਦੀ ਉਸਾਰੀ ਦਾ ਕੰਮ ਕਰਵਾ ਰਿਹਾ ਸੀ। ਇਸ ਦੌਰਾਨ ਨਿਰਮਾਣ ਅਧੀਨ ਟਾਇਲਟ ਟੈਂਕੀ ਦੀ ਸੈਟਿੰਗ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰਦੇ ਸਮੇਂ ਅਨਿਲ ਅਚਾਨਕ ਟੈਂਕੀ ਵਿਚ ਡਿੱਗ ਗਿਆ। ਪ੍ਰਮਿਲਾ ਦੇਵੀ ਆਪਣੇ ਪਤੀ ਨੂੰ ਬਚਾਉਣ ਲਈ ਟੈਂਕੀ ਦੇ ਨੇੜੇ ਗਈ ਤੇ ਬਦਕਿਸਮਤੀ ਨਾਲ ਉਹ ਵੀ ਟੈਂਕੀ ਵਿਚ ਡਿੱਗ ਗਈ।

ਘਟਨਾ ਤੋਂ ਬਾਅਦ ਸਥਾਨਕ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਤੇ ਪਿੰਡ ਵਾਸੀਆਂ ਦੀ ਮਦਦ ਨਾਲ ਜੇਸੀਬੀ ਨਾਲ ਟੈਂਕੀ ਤੋੜ ਕੇ ਦੋਵਾਂ ਨੂੰ ਬਾਹਰ ਕੱਢਿਆ ਗਿਆ ਪਰ ਜਦੋਂ ਤੱਕ ਉਨ੍ਹਾਂ ਨੂੰ ਬਾਹਰ ਕੱਢਿਆ ਗਿਆ, ਉਦੋਂ ਤੱਕ ਦੋਵਾਂ ਦੀ ਹਾਲਤ ਨਾਜ਼ੁਕ ਹੋ ਚੁੱਕੀ ਸੀ। ਪੁਲਿਸ ਨੇ ਪਤੀ-ਪਤਨੀ ਨੂੰ ਇਲਾਜ ਲਈ ਹਸਪਤਾਲ ਭੇਜਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਦੋਵਾਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ ਹਨ।

ਅਨਿਲ ਸਾਹਨੀ ਅਤੇ ਪ੍ਰਮਿਲਾ ਦੇਵੀ ਦੇ ਮੌਤ ਕਾਰਨ ਪਿੰਡ ਵਿੱਚ ਸੋਗ ਦੀ ਲਹਿਰ ਹੈ। ਅਨਿਲ ਸਾਹਨੀ ਮਜ਼ਦੂਰ ਵਜੋਂ ਕੰਮ ਕਰਦਾ ਸੀ ਅਤੇ ਆਪਣੇ ਪਰਿਵਾਰ ਲਈ ਨਵਾਂ ਘਰ ਬਣਾ ਰਿਹਾ ਸੀ। ਉਸ ਦੇ ਦੋ ਛੋਟੇ ਬੱਚੇ ਹਨ, ਜੋ ਹੁਣ ਅਨਾਥ ਹੋ ਗਏ।