ਕੀ ਸੱਚੀਂ ਪੀਐਮ ਮੋਦੀ ਦੇ ਨਾਂਅ 'ਤੇ ਬਣੀ ਹੈ 'ਮੋਦੀ ਮਸਜਿਦ'?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਾਣੋ, ਕੀ ਹੈ ਮੋਦੀ ਮਸਜਿਦ ਦਾ ਅਸਲ ਇਤਿਹਾਸ?

File Photo

ਨਵੀਂ ਦਿੱਲੀ- ਬੰਗਲੁਰੂ ਵਿਚ ਇਕ ਅਜਿਹੀ ਆਲੀਸ਼ਾਨ ਮਸਜਿਦ ਮੌਜੂਦ ਹੈ, ਜਿਸ ਦਾ ਨਾਂਅ ਮੋਦੀ ਮਸਜਿਦ ਹੈ ਪਿਛਲੇ 170 ਸਾਲਾਂ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਇਸ ਮਸਜਿਦ ਨੂੰ ਗ਼ੈਰ ਮੁਸਲਿਮ ਲੋਕਾਂ ਲਈ ਖੋਲ੍ਹਿਆ ਗਿਆ ਐਤਵਾਰ ਨੂੰ ਇੱਥੇ ਮੁਸਲਮਾਨਾਂ ਦੇ ਨਾਲ-ਨਾਲ ਹਿੰਦੂ ਅਤੇ ਇਸਾਈ ਵੀ ਨਜ਼ਰ ਆਏ ਪਰ ਕੁੱਝ ਲੋਕਾਂ ਵੱਲੋਂ ਸੋਸ਼ਲ ਮੀਡੀਆ 'ਤੇ ਇਸ ਮਸਜਿਦ ਦੀ ਤਸਵੀਰ ਵਾਇਰਲ ਕਰਕੇ ਇਹ ਦਾਅਵਾ ਕੀਤਾ ਜਾ ਰਿਹਾ ਹੈ

ਕਿ ਇਹ ਮਸਜਿਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂਅ 'ਤੇ ਬਣਾਈ ਗਈ ਹੈ ਅਤੇ ਕੁੱਝ ਲੋਕ ਇਸ ਦਾਅਵੇ ਨੂੰ ਸੱਚ ਵੀ ਮੰਨ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਲਗਦਾ ਹੈ ਕਿ ਸ਼ਾਇਦ ਮੁਸਲਮਾਨਾਂ ਨੇ ਮੋਦੀ ਨੂੰ ਖ਼ੁਸ਼ ਕਰਨ ਲਈ ਇਸ ਮਸਜਿਦ ਦਾ ਨਿਰਮਾਣ ਕੀਤਾ ਹੋਵੇਗਾ ਪਰ ਅੱਜ ਅਸੀਂ ਤੁਹਾਨੂੰ ਇਸ ਮਸਜਿਦ ਦੇ ਅਸਲ ਇਤਿਹਾਸ ਤੋਂ ਜਾਣੂ ਕਰਵਾਉਂਦੇ ਹਾਂ ਕਿ ਕੀ ਹੈ 170 ਸਾਲ ਪੁਰਾਣੀ ਮੋਦੀ ਮਸਜਿਦ ਦਾ ਇਤਿਹਾਸ?

ਬੰਗਲੁਰੂ ਵਿਚ ਬਣੀ ਮੋਦੀ ਮਸਜਿਦ ਕਰੀਬ 170 ਸਾਲ ਪੁਰਾਣੀ ਹੈ ਜਦਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਉਮਰ 69 ਸਾਲ ਦੇ ਕਰੀਬ ਹੈ ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਨਾਲ ਇਸ ਮਸਜਿਦ ਦਾ ਕੋਈ ਲੈਣਾ ਦੇਣਾ ਨਹੀਂ ਹੈ ਸੋਸ਼ਲ ਮੀਡੀਆ 'ਤੇ ਇਸ ਸਬੰਧੀ ਪੂਰੀ ਤਰ੍ਹਾਂ ਝੂਠ ਫੈਲਾਇਆ ਜਾ ਰਿਹਾ ਹੈ ਤੁਸੀਂ ਸੋਚਦੇ ਹੋਵੋਗੇ ਕਿ ਫਿਰ ਇਸ ਮਸਜਿਦ ਦਾ ਨਾਮ ਮੋਦੀ ਮਸਜਿਦ ਕਿਵੇਂ ਪਿਆ? ਤਾਂ ਆਓ ਤੁਹਾਨੂੰ ਇਹ ਵੀ ਦੱਸਦੇ ਹਾਂ

ਦਰਅਸਲ ਇਸ ਮਸਜਿਦ ਦਾ ਨਾਮ ਇਕ ਮੁਸਲਿਮ ਵਪਾਰੀ ਮੋਦੀ ਅਬਦੁਲ ਗਫੂਰ ਦੇ ਨਾਂਅ 'ਤੇ ਰੱਖਿਆ ਗਿਆ ਸੀ ਗੱਲ 1849 ਦੀ ਹੈ ਜਦੋਂ ਬੰਗਲੁਰੂ ਦੇ ਟਾਸਕ ਟਾਊਨ ਨੂੰ ਮਿਲਟਰੀ ਅਤੇ ਸਿਵਲ ਸਟੇਸ਼ਨ ਦੇ ਰੂਪ ਵਿਚ ਜਾਣਿਆ ਜਾਂਦਾ ਸੀ ਮੋਦੀ ਅਬਦੁਲ ਗਫ਼ੂਰ ਇੱਥੇ ਹੀ ਰਹਿੰਦੇ ਸਨ ਜਦੋਂ ਉਨ੍ਹਾਂ ਨੇ ਇਸ ਜਗ੍ਹਾ 'ਤੇ ਮਸਜਿਦ ਦੀ ਲੋੜ ਮਹਿਸੂਸ ਕੀਤੀ ਤਾਂ 1849 ਵਿਚ ਉਨ੍ਹਾਂ ਨੇ ਇਸ ਮਸਜਿਦ ਦਾ ਨਿਰਮਾਣ ਕਰਵਾਇਆ

ਬੰਗਲੁਰੂ ਵਿਚ ਇਹ ਇਕੱਲੀ ਇਕੋ ਇਕ ਮੋਦੀ ਮਸਜਿਦ ਨਹੀਂ ਹੈ ਇਸ ਤੋਂ ਇਲਾਵਾ ਮੋਦੀ ਅਬਦੁਲ ਗਫ਼ੂਰ ਦੇ ਪਰਿਵਾਰ ਨੇ ਕੁੱਝ ਹੋਰ ਮਸਜਿਦਾਂ ਵੀ ਬਣਵਾਈਆਂ, ਜਿਨ੍ਹਾਂ ਦਾ ਨਾਂਅ ਵੀ ਮੋਦੀ ਮਸਜਿਦ ਰੱਖਿਆ ਗਿਆ ਇੱਥੋਂ ਦੇ ਟੇਨਰੀ ਖੇਤਰ ਵਿਚ ਇਕ ਸੜਕ ਨੂੰ ਵੀ ਮੋਦੀ ਰੋਡ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। 

ਇਸ ਮਸਜਿਦ ਦੇ ਇਮਾਮ ਸਾਹਿਬ ਗ਼ੁਲਾਮ ਰੱਬਾਨੀ ਦਾ ਕਹਿਣਾ ਹੈ ਕਿ ਅਬਦੁਲ ਗਫ਼ੂਰ ਅਪਣੇ ਸਮੇਂ ਦੇ ਵੱਡੇ ਵਪਾਰੀ ਸਨ, ਜਿਸ ਕਰਕੇ ਬ੍ਰਿਟਿਸ਼ ਹਕੂਮਤ ਨੇ ਉਨ੍ਹਾਂ ਨੂੰ ਮੋਦੀ ਦੇ ਲਕਬ ਨਾਲ ਨਿਵਾਜ਼ਿਆ ਸੀ ਉਨ੍ਹਾਂ ਨੇ ਹੀ ਇਸ ਮਸਜਿਦ ਦਾ ਨਿਰਮਾਣ ਕਰਵਾਇਆ ਸੀ। ਸਾਲ 2015 ਵਿਚ ਪੁਰਾਣੀ ਮਸਜਿਦ ਨੂੰ ਢਾਹ ਕੇ ਨਵੀਂ ਇਮਾਰਤ ਦਾ ਨਿਰਮਾਣ ਕੀਤਾ ਗਿਆ

ਨਵੀਂ ਬਣੀ ਮਸਜਿਦ ਨੂੰ ਪਿਛਲੇ ਮਹੀਨੇ ਕੁੱਝ ਮਹੀਨੇ ਪਹਿਲਾਂ ਹੀ ਜਨਤਕ ਤੌਰ 'ਤੇ ਖੋਲ੍ਹਿਆ ਗਿਆ ਸੀ, ਲਗਭਗ ਉਸੇ ਸਮੇਂ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਪਣੇ ਦੂਜੇ ਕਾਰਜਕਾਲ ਦੀ ਸਹੁੰ ਚੁੱਕੀ ਸੀ ਇਹੀ ਵਜ੍ਹਾ ਹੈ ਕਿ ਕੁੱਝ ਲੋਕ ਇਸ ਮਸਜਿਦ ਨੂੰ ਮੋਦੀ ਦੇ ਨਾਂਅ 'ਤੇ ਬਣੀ ਮਸਜਿਦ ਦੱਸ ਰਹੇ ਹਨ ਜਦਕਿ ਇਹ ਦਾਅਵਾ ਬਿਲਕੁਲ ਝੂਠ ਹੈ

ਦੱਸ ਦਈਏ ਕਿ 30 ਹਜ਼ਾਰ ਵਰਗ ਫੁੱਟ ਵਿਚ ਬਣੀ ਇਸ ਮਸਜਿਦ ਵਿਚ ਔਰਤਾਂ ਲਈ ਵੀ ਇਕ ਮੰਜ਼ਿਲ ਬਣਾਈ ਗਈ ਹੈ ਪਹਿਲਾਂ ਇਸ ਮਸਜਿਦ ਨੂੰ ਸਿਰਫ਼ ਮੁਸਲਮਾਨਾਂ ਲਈ ਖੋਲ੍ਹਿਆ ਗਿਆ ਸੀ ਪਰ ਹੁਣ ਇਸ ਮਸਜਿਦ ਨੂੰ ਗ਼ੈਰ ਮੁਸਲਿਮ ਲੋਕਾਂ ਲਈ ਵੀ ਖੋਲ੍ਹ ਦਿੱਤਾ ਗਿਆ ਸੋ ਇਹ ਸੀ ਮੋਦੀ ਮਸਜਿਦ ਦਾ ਪੂਰਾ ਇਤਿਹਾਸ ਜਿਸ ਦਾ ਪੀਐਮ ਮੋਦੀ ਨਾਲ ਕੋਈ ਸਬੰਧ ਨਹੀਂ