ਗਣਤੰਤਰ ਦਿਵਸ ਮੌਕੇ ਕੇਂਦਰ ਵੱਲੋਂ ਰਾਜਾਂ ਨੂੰ ਅਡਵਾਈਜ਼ਰੀ ਜਾਰੀ,ਨਹੀਂ ਕੀਤੀ ਪਾਲਣਾ ਤੇ ਹੋਵੇਗੀ ਸਜ਼ਾ
ਝੰਡੇ ਨੂੰ ਜ਼ਮੀਨ ਉੱਤੇ ਨਾ ਸੁੱਟਿਆ ਜਾਵੇ। ‘
ਨਵੀਂ ਦਿੱਲੀ: 26 ਜਨਵਰੀ ਦਾ ਸਾਡੇ ਦੇਸ਼ ਵਿੱਚ ਬਹੁਤ ਹੀ ਮਹੱਤਵ ਹੈ ਅਤੇ ਇਸ ਨੂੰ ਗਣਤੰਤਰ ਦਿਵਸ ਵਜੋਂ ਮਨਾਇਆ ਜਾਂਦਾ ਹੈ। ਗਣਤੰਤਰ ਦਿਵਸ ਤੋਂ ਪਹਿਲਾਂ ਇਸ ਵਾਰ ਕੇਂਦਰੀ ਗ੍ਰਹਿ ਮੰਤਰਾਲੇ ਨੇ ਅਡਵਾਈਜ਼ਰੀ ਜਾਰੀ ਕੀਤੀ ਹੈ। ਇਸ ਦੇ ਨਾਲ ਹੀ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵੀ ਕਿਹਾ ਗਿਆ ਹੈ ਕਿ ਉਹ ਫ਼ਲੈਗ ਕੋਡ ਆਫ਼ ਇੰਡੀਆ ਦੀ ਸਖ਼ਤੀ ਨਾਲ ਪਾਲਣਾ ਕਰਨ।
ਪੜੋ ਪੂਰੀ ਅਡਵਾਈਜ਼ਰੀ
1. ਪਲਾਸਟਿਕ ਦੇ ਬਣੇ ਝੰਡੇ ਦੀ ਵਰਤੋਂ ਨਾ ਕਰਨ।
2. ਰਾਜ ਸਰਕਾਰਾਂ ਨੂੰ ਸਿਰਫ਼ ਕਾਗਜ਼ ਦੇ ਬਣੇ ਝੰਡੇ ਦੀ ਵਰਤੋਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਪ੍ਰੋਗਰਾਮ ਸ਼ੁਰੂ ਕਰਨ
3. ਝੰਡੇ ਦਾ ਮਾਣ-ਸਤਿਕਾਰ ਕਾਇਮ ਰੱਖਣ ਲਈ ਨਿੱਜੀ ਤੌਰ ਉੱਤੇ ਉਨ੍ਹਾਂ ਨੂੰ ਡਿਸਪੋਜ਼ ਕਰਨ ਲਈ ਕਿਹਾ ਹੈ।
4. ਝੰਡੇ ਨੂੰ ਜ਼ਮੀਨ ਉੱਤੇ ਨਾ ਸੁੱਟਿਆ ਜਾਵੇ। ‘
ਜਾਣੋ ਕੀ ਹੈ ਐਕਟ
ਦ ਪ੍ਰੀਵੈਂਸ਼ਨ ਆਫ਼ ਇੰਸਲਟਸ ਟੂ ਨੈਸ਼ਨਲ ਆਨਰ ਐਕਟ 1971’ ਦੀ ਧਾਰਾ 2 ਅਨੁਸਾਰ --"ਜੋ ਕੋਈ ਵੀ ਜਨਤਕ ਸਥਾਨ ਉੱਤੇ ਤਿਰੰਗੇ ਨੂੰ ਸਾੜਦਾ ਹੈ, ਉਸ ਦਾ ਅਪਮਾਨ ਕਰਦਾ ਹੈ, ਉਸ ਨੂੰ ਨਸ਼ਟ ਕਰਦਾ ਹੈ ਜਾਂ ਕਾਨੂੰਨ ਦੀ ਉਲੰਘਣਾ ਕਰਦਾ ਹੈ, ਤਾਂ ਉਸ ਨੂੰ ਤਿੰਨ ਸਾਲ ਤੱਕ ਕੈਦ ਦੀ ਸਜ਼ਾ ਤੇ ਨਾਲ ਜੁਰਮਾਨਾ ਵੀ ਹੋ ਸਕਦਾ ਹੈ।"