ਹਰਿਆਣਾ 'ਚ ਵਾਹਨ ਚਲਾਉਣ ਵਾਲਿਆਂ ਲਈ ਨਵੇਂ ਨਿਯਮ ਹੋਏ ਲਾਗੂ, ਪੜੋ ਡਿਟੇਲ
ਸੜਕ ਦੇ ਗਲਤ ਪਾਸੇ ਵਾਹਨ ਚਲਾਉਣ ਵਾਲਿਆਂ ਦੇ ਖ਼ਿਲਾਫ਼ ਚਲਾਨ ਜਾਰੀ ਕੀਤਾ ਜਾਵੇਗਾ।
traffic rules
ਹਰਿਆਣਾ- ਕੜਾਕੇ ਦੀ ਠੰਡ ਹੋਣ ਨਾਲ ਦੇਸ਼ ਭਰ ਵਿਚ ਸਦਕਜ ਹਾਦਸਿਆਂ ਦੀ ਗਿਣਤੀ ਲਗਾਤਰ ਵੱਧ ਰਹੀ ਹੈ। ਇਸ ਦੇ ਨਾਲ ਹੀ ਬਹੁਤ ਸਾਰੇ ਲੋਕ ਸੜਕ ਦੇ ਗਲਤ ਪਾਸੇ ਵਾਹਨ ਚਲਾਉਂਦੇ ਹਨ ਤੇ ਤੇਜ ਗਤੀ ਹੋਣ ਨਾਲ ਹਾਦਸੇ ਵੱਧਦੇ ਰਹੇ ਹਨ। ਇਸ ਲਈ ਹਰਿਆਣਾ ਸਰਕਾਰ ਨੇ ਕਿਹਾ ਕਿ ਹੁਣ ਤੋਂ ਵਾਹਨ ਚਲਾਉਣ ਵਾਲਿਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ। ਇਸ ਦੇ ਨਵੇਂ ਨਿਯਮ ਵੀ ਜਾਰੀ ਕੀਤੇ ਗਏ ਹਨ।
ਇਹ ਹਨ ਨਵੇਂ ਨਿਯਮ
-ਸੜਕ ਦੇ ਗਲਤ ਪਾਸੇ ਵਾਹਨ ਚਲਾਉਣ ਵਾਲਿਆਂ ਦੇ ਖ਼ਿਲਾਫ਼ ਚਲਾਨ ਜਾਰੀ ਕੀਤਾ ਜਾਵੇਗਾ।
-ਡਰਾਈਵਿੰਗ ਲਾਇਸੈਂਸ ਮੁਅੱਤਲ ਕਰ ਦਿੱਤਾ ਜਾਵੇਗਾ।
-ਜੇ ਜੁਰਮ ਦੁਹਰਾਇਆ ਗਿਆ ਤਾਂ ਲਾਇਸੈਂਸ ਖਤਮ ਹੀ ਕਰ ਦਿੱਤਾ ਜਾਵੇਗਾ।