ਇਸ ਕੋਰੋਨਾ ਕਾਲ ਵਿਚ ਕਿੰਨੀ ਜ਼ਰੂਰੀ ਸੀ ਪਾਰਲੀਮੈਂਟ ਦੀ ਨਵੀਂ ਇਮਾਰਤ ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਸਨੂੰ ਉਸਾਰਨ ਦਾ ਮਾਮਲਾ ਸੁਪਰੀਮ ਕੋਰਟ ਵਿਚ ਚੱਲ ਰਿਹਾ ਹੈ ਤੇ ਕੋਰਟ ਨੇ ਸਿਰਫ ਇਸਦੇ ਨੀਂਹ ਪੱਥਰ ਰੱਖਣ ਦੀ ਆਗਿਆ ਦਿੱਤੀ ਹੈ। 

parliment

ਕੋਰੋਨਾ ਮਹਾਮਾਰੀ ਦੀ ਮਾਰ ਪੂਰੀ ਦੁਨੀਆਂ ਦੀ ਅਰਥਵਿਵਸਥਾ ਉੱਤੇ ਪਈ ਹੈ ਅਤੇ ਸਭ ਤੋਂ ਜ਼ਿਆਦਾ ਇਸ ਨਾਲ ਭਾਰਤ ਦੀ GDP ਵਿਚ ਭਾਰੀ ਗਿਰਾਵਟ ਆਈ ਹੈ |ਪ੍ਰਧਾਨਮੰਤਰੀ ਵੱਲੋਂ ਕੁਝ ਦਿਨ ਪਹਿਲਾਂ ਨਵੀਂ ਪਾਰਲੀਮੈਂਟ ਬਨਉਣ ਦਾ ਨੀਂਹ ਪੱਥਰ ਰੱਖਿਆ ਗਿਆ ਜਿਸ ਦੇ ਨਿਰਮਾਣ ਦਾ ਕੁੱਲ ਖਰਚਾ 971 ਕਰੋੜ ਆਏਗਾ ਹਾਲਾਂਕਿ ਕਿ ਇਸਨੂੰ ਉਸਾਰਨ ਦਾ ਮਾਮਲਾ ਸੁਪਰੀਮ ਕੋਰਟ ਵਿਚ ਚੱਲ ਰਿਹਾ ਹੈ ਤੇ ਕੋਰਟ ਨੇ ਸਿਰਫ ਇਸਦੇ ਨੀਂਹ ਪੱਥਰ ਰੱਖਣ ਦੀ ਆਗਿਆ ਦਿੱਤੀ ਹੈ। 

ਸਰਕਾਰ ਨੇ ਨਵੀਂ ਸੰਸਦ ਭਵਨ ਬਨਉਣ ਪਿੱਛੇ ਇਹ ਤਰਕ ਦਿੱਤਾ ਹੈ ਕਿ ਵੱਧ ਦੇ ਕੰਮ ਨੂੰ ਦੇਖਦਿਆਂ ਇਹ ਫੈਸਲਾ ਲਿਆ ਗਿਆ ਹੈ|ਨਵੀਂ ਸੰਸਦ ਵਿਚ ਕੁੱਲ 1272 ਮੈਂਬਰ ਪਾਰਲੀਮੈਂਟ ਦੇ ਬੈਠਣ ਦਾ ਪ੍ਰਬੰਧ ਹੈ ਸਾਰੇ ਸੰਸਦ ਮੈਂਬਰਾਂ ਨੂੰ ਆਪਦਾ ਆਪਦਾ ਦਫਤਰ ਦਿੱਤਾ ਜਾਵੇਗਾ ਜੋ ਕਿ ਆਧੁਨਿਕ ਉਪਕਰਨਾਂ ਦੇ ਨਾਲ ਲੈਸ਼ ਹੋਣਗੇ ਇਸਦਾ ਮੁਖ ਮਕਸਦ ਹੋਵੇਗਾ ਪੇਪਰਾਂ ਦੀ ਘੱਟ ਵਰਤੋ ਕਰਨਾ। ਨਵੀਂ ਸੰਸਦ ਵਿਚ ਇਕ ਸਵਿੰਧਾਨ ਹਾਲ ਇਕ ਲਾਇਬ੍ਰੇਰੀ ਅਤੇ ਭੋਜਨ ਹਾਲ। ਇਸਦਾ ਕੁੱਲ ਖੇਤਰਫਲ 64,500 ਵਰਗ ਮੀਟਰ ਵਿਚ ਹੋਵੇਗਾ ਜੋ ਕਿ ਪੁਰਾਣੀ ਸੰਸਦ ਭਵਨ ਤੋਂ 1700 ਮੀਟਰ ਵੱਧ ਹੈ ਅਤੇ ਪੁਰਾਣੀ ਸੰਸਦ ਦਾ ਇਸਤੇਮਾਲ ਪਾਰਿਲਾਮੈਂਟ ਦੇ ਵੱਖੋ ਵੱਖਰੇ ਪ੍ਰੋਗਰਾਮਾਂ ਦੇ ਲਈ ਕੀਤਾ ਜਾਵੇਗਾ। 

ਪੁਰਾਣੀ ਸੰਸਦ ਭਵਨ ਦਾ ਨਿਰਮਾਣ 1921 ਵਿਚ ਕੀਤਾ ਗਿਆ ਸੀ ਜੋ ਕਿ 6 ਸਾਲ ਵਿਚ ਬਣਕੇ ਤਿਆਰ ਹੋ ਗਈ ਸੀ ਉਸਨੂੰ ਬਣੂੰ ਉੱਤੇ ਕੁੱਲ 83 ਲੱਖ ਰੁਪਏ ਖਰਚ ਆਇਆ ਸੀ ਇਸਦਾ ਸਾਂਚਾ  (EDWIN LUTYENS) ਨੇ ਤਿਆਰ ਕੀਤਾ ਸੀ|ਨਵੀਂ ਸੰਸਦ ਨੂੰ ਬਨਉਣ ਦਾ ਠੇਕਾ ਟਾਟਾ ਪ੍ਰੋਜੈਕਟਸ ਲਿਮਿਟਿਡ ਨੇ 861 ਕਰੋੜ ਦੀ ਬੋਲੀ ਲੈਕੇ ਹਾਸਿਲ ਕਰਿਆ ਸੀ ਅਤੇ ਇਸਦਾ ਢਾਂਚਾ ਗੁਜਰਾਤ ਦੀ ਇਕ HCP ਨਾਮ ਦੀ  ਕੰਪਨੀ ਨੇ ਤਿਆਰ ਕੀਤਾ ਹੈ।