ਅਰਵਿੰਦ ਕੇਜਰੀਵਾਲ ਨੇ ਹਫ਼ਤਾਵਰੀ ਕਰਫ਼ਿਊ ਖ਼ਤਮ ਕਰਨ ਲਈ ਉਪ ਸਰਕਾਰ ਨੂੰ ਕੀਤੀ ਸਿਫ਼ਾਰਿਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਵਿਚ ਕੋਰੋਨਾ ਮਾਮਲਿਆਂ ਵਿਚ ਆਈ ਕਮੀ

Arvind Kejriwal 

 

ਨਵੀਂ ਦਿੱਲੀ: ਦਿੱਲੀ ਵਿੱਚ ਪਿਛਲੇ 24 ਘੰਟਿਆਂ ਵਿੱਚ 12,306 ਨਵੇਂ ਕੋਰੋਨਾ ਮਾਮਲੇ ਦਰਜ ਕੀਤੇ ਗਏ ਹਨ। ਜਦੋਂ ਕਿ ਸਕਾਰਾਤਮਕਤਾ ਦਰ 21.48% ਹੈ। ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਫ਼ਤਾਵਰੀ ਕਰਫ਼ਿਊ ਖ਼ਤਮ ਕਰਨ ਲਈ ਉਪ ਸਰਕਾਰ ਨੂੰ ਸਿਫ਼ਾਰਿਸ਼ ਭੇਜੀ। ਪ੍ਰਸਤਾਵ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬਾਜ਼ਾਰਾਂ ਵਿਚ ਔਡ-ਈਵਨ ਪ੍ਰਣਾਲੀ ਨੂੰ ਹਟਾਉਣ ਅਤੇ ਨਿੱਜੀ ਦਫ਼ਤਰਾਂ ਨੂੰ 50% ਸਮਰੱਥਾ ਨਾਲ ਕੰਮ ਕਰਨ ਦੀ ਆਗਿਆ ਦੇਣ ਲਈ ਵੀ ਕਿਹਾ ਹੈ।

ਦਿੱਲੀ ਵਿਚ ਕੋਰੋਨਾ ਦੇ ਵਧਦੇ ਮਾਮਲਿਆਂ ਕਾਰਨ ਕਈ ਪਾਬੰਦੀਆਂ ਲਗਾਈਆਂ ਗਈਆਂ ਸਨ। ਇਸ ਵਿਚ ਵੀਕੈਂਡ ਕਰਫਿਊ ਦੇ ਨਾਲ ਆਡ-ਈਵਨ ਸਿਸਟਮ ਵੀ ਸ਼ਾਮਲ ਸੀ। ਪ੍ਰਾਈਵੇਟ ਦਫਤਰਾਂ ਨੂੰ ਪੂਰੀ ਤਰ੍ਹਾਂ ਬੰਦ ਕਰਕੇ ਵਰਕ ਫਰਾਮ ਹੋਮ ਲਾਗੂ ਕੀਤਾ ਗਿਆ ਸੀ। ਦੁਕਾਨਾਂ ਲਈ ਲਾਗੂ ਆਡ-ਈਵਨ ਸਿਸਟਮ ਦਾ ਕਾਫੀ ਵਿਰੋਧ ਹੋ ਰਿਹਾ ਸੀ।

ਦਿੱਲੀ ਵਿਚ ਕੋਰੋਨਾ ਮਾਮਲਿਆਂ ਵਿਚ ਕਮੀ ਆਈ ਹੈ। ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 3,47,254 ਨਵੇਂ ਮਾਮਲੇ ਸਾਹਮਣੇ ਆਏ ਜਦਕਿ 703 ਲੋਕਾਂ ਦੀ ਕੋਰੋਨਾ ਕਾਰਨ ਜਾਨ ਚਲੀ ਗਈ। ਕੋਰੋਨਾ ਕੇਸਾਂ ਦਾ ਇਹ ਅੰਕੜਾ ਕੱਲ੍ਹ ਦੇ ਮੁਕਾਬਲੇ ਲਗਭਗ 30 ਹਜ਼ਾਰ ਤੋਂ ਜ਼ਿਆਦਾ ਹੈ। ਇਸ ਤੋਂ ਇਲਾਵਾ ਕਈ ਮਹੀਨਿਆਂ ਬਾਅਦ 700 ਤੋਂ ਵਧ ਮੌਤਾਂ ਹੋਈਆਂ ਹਨ।