ਇੰਡੀਆ ਗੇਟ ਤੋਂ 'ਅਮਰ ਜਵਾਨ ਜੋਤੀ' ਹਟਾਉਣ 'ਤੇ ਰਾਹੁਲ ਗਾਂਧੀ ਦਾ ਟਵੀਟ 

ਏਜੰਸੀ

ਖ਼ਬਰਾਂ, ਰਾਸ਼ਟਰੀ

ਕੁਝ ਲੋਕ ਦੇਸ਼ ਭਗਤੀ ਅਤੇ ਕੁਰਬਾਨੀ ਨੂੰ ਸਮਝ ਨਹੀਂ ਸਕਦੇ

Rahul gandhi

 

ਨਵੀਂ ਦਿੱਲੀ: ਇੰਡੀਆ ਗੇਟ 'ਤੇ ਬਲਦੀ ਅਮਰ ਜਵਾਨ ਜੋਤੀ ਦੀ ਮਸ਼ਾਲ ਨੂੰ ਅੱਜ ਨੈਸ਼ਨਲ ਵਾਰ ਮੈਮੋਰੀਅਲ ਲਿਜਾਇਆ ਜਾਵੇਗਾ। ਸਰਕਾਰ ਦੇ ਇਸ ਕਦਮ ਦਾ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਰਾਹੁਲ ਗਾਂਧੀ ਨੇ ਸਖ਼ਤ ਵਿਰੋਧ ਕੀਤਾ ਹੈ। ਰਾਹੁਲ ਗਾਂਧੀ ਨੇ ਟਵੀਟ ਕਰ ਕੇ ਕਿਹਾ ਕਿ ''ਬਹੁਤ ਦੁੱਖ ਦੀ ਗੱਲ ਹੈ ਕਿ ਸਾਡੇ ਬਹਾਦਰ ਸੈਨਿਕਾਂ ਲਈ ਜੋ ਅਮਰ ਜੋਤੀ ਬਲਦੀ ਸੀ ਅੱਜ ਉਸ ਨੂੰ ਬੁਝਾ ਦਿੱਤਾ ਜਾਵੇਗਾ। ਕੁਝ ਲੋਕ ਦੇਸ਼ ਭਗਤੀ ਅਤੇ ਕੁਰਬਾਨੀ ਨੂੰ ਸਮਝ ਨਹੀਂ ਸਕਦੇ, ਕੋਈ ਗੱਲ ਨਹੀਂ। ਅਸੀਂ ਇੱਕ ਵਾਰ ਫਿਰ ਆਪਣੇ ਫੌਜੀਆਂ ਲਈ ਅਮਰ ਜਵਾਨ ਜੋਤੀ ਜਗਾਵਾਂਗੇ!''

ਜ਼ਿਕਰਯੋਗ ਹੈ ਕਿ ਦੇਸ਼ ਦੀ ਰਾਜਧਾਨੀ ਦਿੱਲੀ ਵਿਚ 50 ਸਾਲਾਂ ਤੋਂ ਇੰਡੀਆ ਗੇਟ ਦੀ ਪਛਾਣ ਬਣੀ ਅਮਰ ਜਵਾਨ ਜੋਤੀ ਨੂੰ ਗਣਤੰਤਰ ਦਿਵਸ ਤੋਂ ਪਹਿਲਾਂ ਇੱਥੋਂ ਤਬਦੀਲ ਕੀਤਾ ਜਾ ਰਿਹਾ ਹੈ। ਹੁਣ ਇਹ ਜੋਤ ਇੰਡੀਆ ਗੇਟ ਦੀ ਬਜਾਏ ਨੈਸ਼ਨਲ ਵਾਰ ਮੈਮੋਰੀਅਲ 'ਤੇ ਜਗਾਈ ਜਾਵੇਗੀ। ਇਸ ਜੋਤ ਸ਼ੁੱਕਰਵਾਰ ਨੂੰ ਬਾਅਦ ਦੁਪਹਿਰ 3.30 ਵਜੇ ਵਾਰ ਮੈਮੋਰੀਅਲ 'ਤੇ ਜਗਾਈ ਜਾਵੇਗੀ।