ਨੇਪਾਲ 'ਚ ਖੱਡ 'ਚ ਡਿੱਗੀ ਸ਼ਰਧਾਲੂਆਂ ਨਾਲ ਭਰੀ ਬੱਸ, 60 ਲੋਕ ਸਨ ਸਵਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

45 ਲੋਕ ਹੋਏ ਜ਼ਖਮੀ

photo

 

ਨੇਪਾਲ ਦੇ ਪੱਛਮੀ ਨਵਲਪਰਾਸੀ ਜ਼ਿਲ੍ਹੇ ਵਿੱਚ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਨੇਪਾਲ ਤੋਂ ਭਾਰਤ ਪਰਤ ਰਹੀ UP16FT 7466 ਨੰਬਰ ਦੀ ਭਾਰਤੀ ਬੱਸ 10 ਮੀਟਰ ਹੇਠਾਂ ਖੱਡ ਵਿਚ ਡਿੱਗ ਗਈ। ਹਾਦਸੇ ਤੋਂ ਬਾਅਦ ਮੌਕੇ 'ਤੇ ਹਫੜਾ-ਦਫੜੀ ਮਚ ਗਈ। ਬੱਸ ਪਲਟਣ ਕਾਰਨ ਸਵਾਰ 45 ਲੋਕ ਜ਼ਖਮੀ ਹੋ ਗਏ। ਜਿਸ ਵਿੱਚ 10 ਬੱਚੇ ਹਨ।

ਜ਼ਖਮੀਆਂ ਨੂੰ ਇਲਾਜ ਲਈ ਪ੍ਰਿਥਵੀਚੰਦ ਜ਼ਿਲਾ ਹਸਪਤਾਲ ਨਵਲਪਰਾਸੀ 'ਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਨਵਲਪਰਾਸੀ ਦੀ ਪਾਲਹੀਨੰਦਨ ਗ੍ਰਾਮੀਣ ਨਗਰ ਪਾਲਿਕਾ-1 ਝੜੀਖੋਲਾ ਨੇੜੇ ਰਾਮਪੁਰਵਾ ਦੇ ਅੰਦਰੂਨੀ ਮਾਰਗ ਸੈਕਸ਼ਨ 'ਚ ਤ੍ਰਿਵੇਣੀਧਾਮ ਮੇਲੇ ਤੋਂ ਤੀਰਥ ਯਾਤਰਾ ਤੋਂ ਪਰਤ ਰਹੀ ਸੀ।
ਦੱਸਿਆ ਗਿਆ ਹੈ ਕਿ ਬੱਸ ਸੜਕ ਤੋਂ 10 ਮੀਟਰ ਹੇਠਾਂ ਡਿੱਗ ਗਈ।

ਬੱਸ ਵਿੱਚ 60 ਲੋਕ ਸਵਾਰ ਸਨ। ਮਹੇਸ਼ਪੁਰ ਜ਼ਿਲ੍ਹਾ ਪੁਲਿਸ ਦਫਤਰ ਦੇ ਪੁਲਿਸ ਇੰਸਪੈਕਟਰ ਮੇਘਨਾਥ ਚਪਗਈ ਨੇ ਦੱਸਿਆ ਕਿ ਜ਼ਖਮੀਆਂ ਨੂੰ ਪਾਰਸੀ ਦੇ ਜ਼ਿਲਾ ਹਸਪਤਾਲ 'ਚ ਭੇਜਿਆ ਗਿਆ ਹੈ।