ਸਿਰਸਾ 'ਚ ਭਿਆਨਕ ਸੜਕ ਹਾਦਸਾ, ਮਹਿਲਾ ਡਾਕਟਰ ਦੀ ਮੌਤ, ਕਾਰ ਚਾਲਕ ਗੰਭੀਰ ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਾਦਸੇ ਵਿੱਚ ਕਾਰ ਦੇ ਉੱਡੇ ਪਰਖੱਚੇ

Terrible road accident in Sirsa

 

ਸਿਰਸਾ: ਸਿਰਸਾ ਵਿੱਚ ਇੱਕ ਭਿਆਨਕ ਸੜਕ ਹਾਦਸਾ (Terrible road accident) ਵਾਪਰਿਆ ਹੈ। ਹਾਦਸੇ ਵਿੱਚ ਇੱਕ ਮਹਿਲਾ ਡਾਕਟਰ ਦੀ ਮੌਤ ਹੋ ਗਈ ਅਤੇ ਪਤੀ ਗੰਭੀਰ ਜ਼ਖ਼ਮੀ ਹੋ (Terrible road accident in Sirsa) ਗਿਆ। ਦੱਸ ਦੇਈਏ ਕਿ ਇਹ ਘਟਨਾ ਸਿਰਸਾ ਬੇਗੂ ਰੋਡ 'ਤੇ ਸ਼ਾਹ ਮਸਤਾਨਾ ਜੀ ਧਾਮ ਨੇੜੇ ਕਲਿਆਣ ਨਗਰ ਨੇੜੇ ਦੇਰ ਰਾਤ ਵਾਪਰੀ। ਬੇਗੂ ਤੋਂ ਸਿਰਸਾ ਵੱਲ ਆ ਰਹੀ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਕੇ ਸੜਕ ਦੇ ਦੂਜੇ ਪਾਸੇ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ। ਹਾਦਸੇ ਵਿੱਚ ਕਾਰ ਦੇ ਪਰਖੱਚੇ ਉੱਡ ਗਏ।

ਇਹ ਵੀ ਪੜ੍ਹੋ: ਹਰਿਆਣਾ ਦੀ ਮਹਿਲਾ ਕੋਚ ਦਾ ਇਲਜ਼ਾਮ- ‘ਮੇਰੇ ਰੰਗੇ ਵਾਲ ਦੇਖ ਮਹਿਲਾ ਅਫ਼ਸਰ ਨੇ ਕਿਹਾ ਕਿ ਇਸ ਦਾ ਰੇਪ ਹੋਣਾ ਚਾਹੀਦਾ' 

ਮ੍ਰਿਤਕ ਦੀ ਪਛਾਣ ਡਾ.ਪਾਇਲ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਐਮਬੀਬੀਐਸ ਡਾਕਟਰ ਸੀ। ਉਸ ਦੇ ਜ਼ਖਮੀ ਪਤੀ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਰਿਸ਼ਤੇਦਾਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਤਾਂ ਜੋ ਪੋਸਟਮਾਰਟਮ ਕਰਵਾਇਆ ਜਾ ਸਕੇ।