Budhal Village Deaths: ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ’ਚ ਇਕ ਰਹੱਸਮਈ ਬਿਮਾਰੀ ਨੇ ਤਬਾਹੀ ਮਚਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉੱਚ-ਪੱਧਰੀ ਅੰਤਰ-ਮੰਤਰਾਲਾ ਟੀਮ ਵਲੋਂ ਜਾਂਚ ਜਾਰੀ : ਡਾਕਟਰ

Budhal Village Deaths: A mysterious disease wreaks havoc in Rajouri district of Jammu and Kashmir

Budhal Village Deaths:  ਅਸੀਂ ਜਾਣਦੇ ਹਾਂ ਕਿ 2021-22 ’ਚ ਸਾਰੇ ਸੰਸਾਰ ਨੂੰ ਕੋਰੋਨਾ ਨਾਮ ਦੀ ਬੀਮਾਰੀ ਨੇ ਹਿਲਾ ਕੇ ਰੱਖ ਦਿਤਾ ਸੀਸ ਇਸ ਤਰ੍ਹਾਂ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਬੁਢਲ ਪਿੰਡ ਵਿਚ ਫੈਲੀ ਰਹੱਸਮਈ ਬਿਮਾਰੀ ਨੇ ਲੋਕਾਂ ਨੂੰ ਹਿਲਾ ਕੇ ਰੱਖ ਦਿਤਾ ਹੈ ਜਿਥੇ ਹੁਣ ਤਕ 17 ਲੋਕਾਂ ਦੀ ਜਾਨ ਚਲੀ ਗਈ ਹੈ। ਸਿਹਤ ਅਤੇ ਮੈਡੀਕਲ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਅਨੁਸਾਰ, ਇਸ ਬਿਮਾਰੀ ਦੇ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ ਹੈ।

ਦੇਸ਼ ਦੇ ਕਈ ਪ੍ਰਮੁੱਖ ਅਦਾਰਿਆਂ ਵਿਚ ਜਾਂਚ ਦੇ ਬਾਵਜੂਦ ਕਿਸੇ ਵੀ ਵਾਇਰਸ ਜਾਂ ਇਨਫ਼ੈਕਸ਼ਨ ਦੀ ਪੁਸ਼ਟੀ ਨਹੀਂ ਹੋਈ ਹੈ। ਇਹ ਭੇਤ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ। ਜਿਸ ਕਾਰਨ ਪਿੰਡ ਦੇ ਲੋਕ ਡਰੇ ਤੇ ਸਹਿਮੇ ਹੋਏ ਹਨ। ਕੇਂਦਰ ਸਰਕਾਰ ਦੀ ਇਕ ਉੱਚ ਪੱਧਰੀ ਮਾਹਿਰ ਟੀਮ ਐਤਵਾਰ ਨੂੰ ਰਹੱਸਮਈ ਮੌਤਾਂ ਦੀ ਜਾਂਚ ਲਈ ਬੁਢਲ ਪਿੰਡ ਪਹੁੰਚੀ। ਇਹ ਟੀਮ ਬਿਮਾਰੀ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਸਥਾਨਕ ਸਿਹਤ ਅਧਿਕਾਰੀਆਂ ਨਾਲ ਕੰਮ ਕਰ ਰਹੀ ਹੈ।

ਇਹ ਟੀਮ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਿਰਦੇਸ਼ਾਂ ’ਤੇ ਬਣਾਈ ਗਈ ਹੈ। ਇਸੇ ਦੌਰਾਨ ਰੋਜ਼ਾਨਾ ਸਪੋਸਕਸਮੈਂਨ ਦੀ ਟੀਮ ਰਾਜੌਰੀ ਜ਼ਿਲ੍ਹੇ ਦੇ ਪਿੰਡ ਬੁਢਲ ਵਿਚ ਉਥੇ ਦੀ ਸਥੀਤੀ ਬਾਰੇ ਜਾਣਨ ਲਈ ਪਹੁੰਚੀ। ਜਿਥੇ ਪਿੰਡ ਬੁਢਲ ਦੇ ਲੋਕਾਂ ਨੇ ਗੱਲਬਾਤ ਕਰਦਿਆਂ ਦਸਿਆ ਕਿ 2021-22 ਵਿਚ ਜਿਵੇਂ ਕੋਰੋਨਾ ਨਾਮ ਦੀ ਬੀਮਾਰੀ ਸਾਰੀ ਦੁਨੀਆਂ ਵਿਚ ਫੈਲੀ ਸੀ ਜੋ ਇਕ ਦੂਜੇ ਛੂਨ ਜਾਂ ਫਿਰ ਬੀਮਾਰ ਵਿਅਕਤੀ ਦੇ ਸੰਪਰਕ ਵਿਚ ਆਉਣ ਨਾਲ ਹੁੰਦੀ ਸੀ।

ਉਸ ਵਖ਼ਤ ਹਰ ਇਕ ਨੂੰ ਮਾਸਕ ਪਾਉਣ ਲਈ ਕਿਹਾ ਗਿਆ ਸੀ ਤੇ ਇਕ ਦੂਜੇ ਦੇ ਸੰਪਰਕ ਵਿਚ ਆਉਣ ਤੋਂ ਰੋਕਿਆ ਗਿਆ ਸੀ, ਪਰ ਇਥੇ ਉਦਾਂ ਦਾ ਮਾਹੌਲ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਇਥੇ ਪਹੁੰਚ ਗਈਆਂ ਹਨ ਜੋ ਖ਼ਾਣਪੀਣ ਦੀ ਚੀਜਾਂ ਜਾਂ ਫਿਰ ਪਾਣੀ ਦੇ ਸੈਂਪਲ ਲਏ ਜਾ ਰਹੇ ਹਨ ਜਿਨ੍ਹਾਂ ਦੀਆਂ ਰਿਪੋਰਟਾਂ ਆਉਣ ’ਤੇ ਹੀ ਪਤਾ ਚੱਲੇਗਾ ਕਿ ਇਹ ਬੀਮਾਰੀ ਕਿਸ ਵਜ੍ਹਾ ਨਾਲ ਫੈਲ ਰਹੀ ਹੈ।

ਉਨ੍ਹਾਂ ਦਸਿਆ ਕਿ ਮਰੀਜ਼ ਨੂੰ ਥੋੜਾ ਬੁਖ਼ਾਰ ਹੁੰਦਾ ਹੈ ਤੇ ਹਸਪਤਾਲ ਵਿਚ ਇਲਾਜ ਦੌਰਾਨ ਮਰੀਜ਼ ਨੂੰ ਘਰ ਭੇਜ ਦਿਤਾ ਜਾਂਦਾ ਹੈ ਤੇ ਬਾਅਦ ਵਿਚ ਮਰੀਜ਼ ਦੀ ਮੌਤ ਹੋ ਜਾਂਦੀ ਹੈ। ਇਕ ਡਾਕਟਰ ਨੇ ਇਸ ਬੀਮਾਰੀ ਬਾਰੇ ਕਿਹਾ ਕਿ ਇਸ ਬੀਮਾਰੀ ਤੋਂ ਜ਼ਿਆਦਾ ਡਰਨ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਬੀਮਾਰੀ ਬਾਰੇ ਪ੍ਰਸ਼ਾਸਨ, ਸਿਹਤ ਵਿਭਾਗ ਦੀਆਂ ਵੱਖ-ਵੱਖ ਟੀਮਾਂ ਵਲੋਂ ਜਾਂਚ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਉੱਚ-ਪੱਧਰੀ ਅੰਤਰ-ਮੰਤਰਾਲਾ ਦੀਆਂ ਟੀਮਾਂ ਖਾਣ ਵਾਲੀਆਂ ਚੀਜਾਂ ਜਾਂ ਫਿਰ ਪਾਣੀ ਦੇ ਸੈਂਪਲ ਲੈ ਰਹੀਆਂ ਹਨ ਤੇ ਹਰ ਪ੍ਰਕਾਰ ਦੀ ਜਾਂਚ ਬਹੁਤ ਹੀ ਤੇਜ਼ੀ ਨਾਲ ਕੀਤੀ ਜਾ ਰਹੀ ਹੈ ਤਾਂ ਜੋ ਇਸ ਬੀਮਾਰੀ ’ਤੇ ਛੇਤੀ ਤੋਂ ਛੇਤੀ ਕਾਬੂ ਪਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਇਨ੍ਹਾਂ ਨਮੂਨਿਆਂ ਦੀ ਜਾਂਚ ਤੋਂ ਬਾਅਦ ਬਿਮਾਰੀ ਦੇ ਕਾਰਨਾਂ ਦਾ ਖ਼ੁਲਾਸਾ ਹੋਵੇਗਾ।