Viral Video: ਸੇਵਾਮੁਕਤ ਪੁਲਿਸ ਮੁਲਾਜ਼ਮ ਨੇ ਸੁੱਤੇ ਹੋਏ ਕਤੂਰੇ ਨੂੰ ਬੇਹਰਿਮੀ ਨਾਲ ਕਾਰ ਹੇਠਾਂ 4 ਵਾਰ ਕੁਚਲਿਆ, ਗ੍ਰਿਫ਼ਤਾਰ
Viral Video: ਸ਼ਰਮਨਾਕ ਕਰਤੂਤ ਦੀ ਵੀਡੀਉ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ
Viral Video: ਯੂਪੀ ਦੇ ਬੁਲੰਦਸ਼ਹਿਰ ਜ਼ਿਲ੍ਹੇ ਵਿਚ ਇਕ ਕਤੂਰੇ ਨੂੰ ਵੈਗਨ ਆਰ ਕਾਰ ਨਾਲ ਇਕ ਜਾਂ ਦੋ ਵਾਰ ਨਹੀਂ ਬਲਕਿ ਚਾਰ ਵਾਰ ਕੁਚਲਨ ਦਾ ਵੀਡੀਉ ਵਾਇਰਲ ਹੋਇਆ ਤਾਂ ਪੁਲਿਸ ਹਰਕਤ ਵਿਚ ਆਈ। ਸੀਓ ਸਿਟੀ ਰਿਜੁਲ ਕੁਮਾਰ ਨੇ ਦਸਿਆ ਕਿ ਸੇਵਾਮੁਕਤ ਪੁਲਿਸ ਮੁਲਾਜ਼ਮ ਵਲੋਂ ਕੁੱਤੇ ’ਤੇ ਕਾਰ ਚੜਾਉਣ ਦੇ ਮਾਮਲੇ ਵਿਚ ਪਰਚਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦਸਿਆ ਜਾ ਰਿਹਾ ਹੈ ਕਿ ਸੇਵਾਮੁਕਤ ਪੁਲਿਸ ਮੁਲਾਜ਼ਮ ਵਲੋਂ ਅਜਿਹੇ ਜ਼ੁਲਮ ਕਾਰਨ ਕਤੂਰੇ ਦੀ ਮੌਤ ਹੋ ਗਈ।
ਯੂਪੀ ਦੇ ਬੁਲੰਦਸ਼ਹਿਰ ਵਿਚ ਇਕ ਵੀਡੀਉ ਵਾਇਰਲ ਹੋ ਰਿਹਾ ਹੈ, ਜੋ ਕੋਤਵਾਲੀ ਪਿੰਡ ਦੇ ਗੰਗਾਨਗਰ ਦਾ ਦਸਿਆ ਜਾ ਰਿਹਾ ਹੈ। ਵੀਡੀਉ ’ਚ ਇਕ ਵੈਗਨ ਆਰ ਕਾਰ ਸਵਾਰ ਕਾਰ ਨੂੰ ਪਿੱਛੇ ਕਰਦੇ ਹੋਏ ਘਰ ਦੇ ਬਾਹਰ ਸੜਕ ’ਤੇ ਸੁੱਤੇ ਹੋਏ ਇਕ ਕਤੂਰੇ ’ਤੇ ਇਕ ਵਾਰ ਨਹੀਂ ਸਗੋਂ 4 ਵਾਰ ਚੜਾਉਂਦਾ ਹੈ ਅਤੇ ਉਸ ਨੂੰ ਕਾਰ ਦੇ ਪਹੀਏ ਨਾਲ ਕੁਚਲਦਾ ਹੈ ਅਤੇ ਫਿਰ ਕਾਰ ਨੂੰ ਪਿੱਛੇ ਕਰ ਕੇ ਘਰ ਦੇ ਅੰਦਰ ਚਲਾ ਜਾਂਦਾ ਹੈ। ਸੇਵਾਮੁਕਤ ਪੁਲਿਸ ਮੁਲਾਜ਼ਮ ਸੁਖਵੀਰ ਸਿੰਘ ਵਲੋਂ ਪਸ਼ੂਆਂ ਨਾਲ ਬੇਰਹਿਮੀ ਦੀ ਇਹ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਅਤੇ ਐਕਸ ’ਤੇ ਵਾਇਰਲ ਹੁੰਦੇ ਹੀ ਇਸ ਨੇ ਹਲਚਲ ਮਚਾ ਦਿਤੀ। ਪੁਲਿਸ ਤੁਰਤ ਸਰਗਰਮ ਹੋ ਗਈ ਅਤੇ ਕਾਰਵਾਈ ਸ਼ੁਰੂ ਕਰ ਦਿਤੀ।
ਬੁਲੰਦਸ਼ਹਿਰ ਦੇ ਸੀਓ ਰਿਜੁਲ ਕੁਮਾਰ ਨੇ ਦਸਿਆ ਕਿ ਕਤੂਰੇ ਨੂੰ ਕਾਰ ਨਾਲ ਕੁਚਲਣ ਵਾਲੇ ਸੁਖਵੀਰ ਸਿੰਘ ਵਿਰੁਧ ਮਾਮਲਾ ਦਰਜ ਕਰ ਲਿਆ ਗਿਆ ਹੈ, ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ’ਚ ਅਗਾਊਂ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।