ਸਮਝੌਤੇ ਤੋਂ ਦੂਜੇ ਦਿਨ ਹੀ ਭਾਜਪਾ-ਸ਼ਿਵ ਸੇਨਾ ਗਠਜੋੜ 'ਚ ਦਿਸੀਆਂ ਦਰਾੜਾਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਚੋਣਾਂ ਤੋਂ ਪਹਿਲਾਂ ਸਮਝੌਤੇ ਤੋਂ ਸਿਰਫ਼ ਦੋ ਦਿਨਾਂ ਬਾਅਦ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਸ਼ਿਵ ਸੈਨਾ ਦੇ ਸੀਨੀਅਰ ਮੰਤਰੀਆਂ ਨੇ ਬੁਧਵਾਰ ਨੂੰ ਮੁੱਖ ਮੰਤਰੀ ਅਹੁਦੇ ਦੀ..

Chandrakant Patil

ਮੁੰਬਈ : ਚੋਣਾਂ ਤੋਂ ਪਹਿਲਾਂ ਸਮਝੌਤੇ ਤੋਂ ਸਿਰਫ਼ ਦੋ ਦਿਨਾਂ ਬਾਅਦ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਸ਼ਿਵ ਸੈਨਾ ਦੇ ਸੀਨੀਅਰ ਮੰਤਰੀਆਂ ਨੇ ਬੁਧਵਾਰ ਨੂੰ ਮੁੱਖ ਮੰਤਰੀ ਅਹੁਦੇ ਦੀ 'ਵੰਡ' 'ਤੇ ਵੱਖ-ਵੱਖ ਗੱਲਾਂ ਕਹੀਆਂ। ਭਾਜਪਾ ਦੇ ਮੰਤਰੀ ਚੰਦਰਕਾਂਤ ਪਾਟਿਲ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਮੰਨਣਾ ਹੈ ਕਿ (ਇਸ ਸਾਲ ਵਿਧਾਨ ਸਭਾ ਚੋਣਾਂ ਹੋਣ ਤੋਂ ਬਾਅਦ) ਜਿਸ ਸਹਿਯੋਗੀ ਪਾਰਟੀ ਨੂੰ ਜ਼ਿਆਦਾ ਸੀਟਾਂ ਮਿਲਣਗੀਆਂ ਉਸ ਨੂੰ ਮੁੱਖ ਮੰਤਰੀ ਅਹੁਦਾ ਹਾਸਲ ਹੋਵੇਗਾ। 

ਜਦਕਿ ਪਾਟਿਲ ਦੇ ਵਿਚਾਰ ਨੂੰ ਖ਼ਾਰਜ ਕਰਦਿਆਂ ਸ਼ਿਵ ਸੈਨਾ ਦੇ ਆਗੂ ਰਾਮਦਾਸ ਕਦਮ ਨੇ ਕਿਹਾ ਕਿ ਮੁੱਖ ਮੰਤਰੀ ਦਾ ਅਹੁਦਾ ਸਾਂਝਾ ਕਰਨ ਦਾ ਸਮਝੌਤਾ ਹੋਣ ਮਗਰੋਂ ਉਨ੍ਹਾਂ ਦੀ ਪਾਰਟੀ ਨੇ ਭਾਜਪਾ ਨਾਲ ਗਠਜੋੜ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇ ਭਾਜਪਾ ਵਾਅਦਾ ਪੂਰਾ ਨਹੀਂ ਕਰਦੀ ਹੈ ਤਾਂ ਉਹ ਚੋਣਾਂ ਤੋਂ ਪਹਿਲਾਂ ਗਠਜੋੜ ਨੂੰ ਤੁਰਤ ਤੋੜਨ ਲਈ ਆਜ਼ਾਦ ਹੈ। ਸ਼ਿਵ ਸੈਨਾ ਦੇ ਮੁਖੀ ਊਧਵ ਠਾਕਰੇ ਨੇ ਮੰਗਲਵਾਰ ਦੀ ਰਾਤ ਪਾਰਟੀ ਦੇ ਕਾਰਕੁਨਾਂ ਨੂੰ ਅਪਣੇ ਘਰ 'ਚ ਕਿਹਾ ਕਿ ਉਨ੍ਹਾਂ ਨੇ ਇਸ ਫ਼ਾਰਮੂਲੇ ਨੂੰ ਖ਼ਾਰਜ ਕਰ ਦਿਤਾ ਹੈ ਕਿ ਜੋ ਪਾਰਟੀ ਵਿਧਾਨ ਸਭਾ ਚੋਣਾਂ 'ਚ ਜ਼ਿਆਦਾ ਸੀਟਾਂ ਜਿੱਤੇਗੀ ਉਸ ਨੂੰ ਮੁੱਖ ਮੰਤਰੀ ਦਾ ਅਹੁਦਾ ਹਾਸਲ ਹੋਵੇਗਾ।

 ਠਾਕਰੇ ਨੇ ਕਿਹਾ ਕਿ ਪਿਛਲੇ 25 ਸਾਲਾਂ 'ਚ ਦੋਹਾਂ ਪਾਰਟੀਆਂ (ਸ਼ਿਵ ਸੈਨਾ ਅਤੇ ਭਾਜਪਾ) ਨੇ ਇਸ ਫ਼ਾਰਮੂਲੇ ਨੂੰ ਅਜ਼ਮਾਇਆ। ਮੈਂ ਇਸ ਨੂੰ ਖ਼ਾਰਜ ਕਰ ਦਿਤਾ ਹੈ। ਮੈਂ ਮੰਗ ਕੀਤੀ ਹੈ ਕਿ ਦੋਵੇਂ ਪਾਰਟੀਆਂ ਸਾਰੇ ਅਹੁਦਿਆਂ ਨੂੰ ਬਰਾਬਰ ਵੰਡਣਗੀਆਂ।'' ਉਨ੍ਹਾਂ ਕਿਹਾ ਕਿ ਭਾਜਪਾ ਇਸ 'ਤੇ ਸਹਿਮਤ ਹੋ ਗਈ ਹੈ ਇਸੇ ਲਈ ਉਨ੍ਹਾਂ ਨੇ ਗਠਜੋੜ ਦਾ ਫ਼ੈਸਲਾ ਕੀਤਾ ਹੈ।  (ਪੀਟੀਆਈ)