ਪੰਛੀਆਂ ਨੇ ਕੁੱਝ ਇਸ ਤਰ੍ਹਾਂ ਖਵਾਇਆ ਆਪਣੇ ਬੱਚੇ ਨੂੰ ਖਾਣਾ, ਵੀਡੀਓ ਦੇਖ ਹੋ ਜਾਵੋਗੇ ਭਾਵੁਕ 

ਏਜੰਸੀ

ਖ਼ਬਰਾਂ, ਰਾਸ਼ਟਰੀ

ਇੰਡੀਅਨ ਵਨ ਸੇਵਾ(ਆਈ.ਐੱਫ.ਐੱਸ.) ਦੇ ਅਧਿਕਾਰੀ ਪ੍ਰਵੀਨ ਕਸਵਾਨ ਅਕਸਰ ਵਾਈਲਡ ਲਾਈਫ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹਨ

File Photo

ਨਵੀਂ ਦਿੱਲੀ- ਇੰਡੀਅਨ ਵਨ ਸੇਵਾ(ਆਈ.ਐੱਫ.ਐੱਸ.) ਦੇ ਅਧਿਕਾਰੀ ਪ੍ਰਵੀਨ ਕਸਵਾਨ ਅਕਸਰ ਵਾਈਲਡ ਲਾਈਫ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹਨ। ਅੱਜ ਸਵੇਰੇ ਪ੍ਰਵੀਨ ਕਸਵਾਨ ਨੇ ਟਵਿੱਟਰ 'ਤੇ ਇਕ ਦਿਲਚਸਪ ਵੀਡੀਓ ਸ਼ੇਅਰ ਕੀਤੀ, ਜਿਸ ਵਿਚ ਦੋ ਰਾਜਹੰਸ ਲੜਦੇ ਨਜ਼ਰ ਆ ਰਹੇ ਹਨ। ਵੀਡੀਓ ਵਿਚ ਇੱਕ ਰਾਜਹੰਸ ਆਪਣੀ ਚੁੰਝ ਦੂਜੇ ਰਾਜਹੰਸ ਦੇ ਸਿਰ ਤੇ ਰੱਖਦਾ ਹੈ ਅਤੇ ਦੂਜੇ ਰਾਜਹੰਸ ਦੇ ਸਿਰ ਤੋਂ ਖੂਨ ਵੀ ਬਹਿ ਰਿਹਾ ਸੀ

ਜਿਸ ਰਾਜਹੰਸ ਦੇ ਸਿਰ ਤੋਂ ਖੂਨ ਬਹਿ ਰਿਹਾ ਸੀ ਉਹ ਇਕ ਛੋਟੇ ਜਿਹੇ ਬੱਚੇ ਨੂੰ ਖਾਣਾ ਵੀ ਖਿਲਾ ਰਿਹਾ ਸੀ। ਵੀਡੀਓ ਸ਼ੇਅਰ ਕਰਦਿਆਂ ਕਾਸਵਾਨ ਨੇ ਸਪੱਸ਼ਟ ਕੀਤਾ ਕਿ ਇਹ ਦੋਵੇਂ ਪੰਛੀ ਲੜ ਨਹੀਂ ਰਹੇ। ਉਹਨਾਂ ਨੇ ਲਿਖਿਆ, "ਨਹੀਂ, ਉਹ ਲੜ ਨਹੀਂ ਰਹੇ।" ਉਸਨੇ ਸਮਝਾਇਆ ਕਿ ਦੋ ਰਾਜਹੰਸ ਅਸਲ ਵਿੱਚ ਇਕ ਛੋਟੇ ਜਿਹੇ ਚੂਚੇ ਨੂੰ ਕੁੱਝ ਖਿਲਾ ਰਹੇ ਸਨ ਅਤੇ ਜੋ ਖੂਨ ਇਕ ਰਾਜਹੰਸ ਦੇ ਸਿਰ ਚੋਂ ਨਿਕਲ ਰਿਹਾ ਹੈ ਉਹ ਅਸਲ ਵਿਚ ਕਰਾਪ ਮਿਲਕ ਹੈ।

ਉਹਨਾਂ ਨੇ ਲਿਖਿਆ ਕਿ ਰਾਜਹੰਸ ਆਪਣੇ ਪਾਚਣ ਤੰਤਰ ਵਿਚ ਕਾਰਪ ਮਿਲਕ ਦਾ ਉਤਪਾਦਨ ਕਰਦੇ ਹਨ ਅਤੇ ਇਸ ਨੂੰ ਆਪਣੇ ਬੱਚਿਆਂ ਨੂੰ ਖਿਲਾਉਣ ਲਈ ਫਿਰ ਤੋਂ ਤਿਆਰ ਕਰਦੇ ਹਨ। ਕਾਸਵਾਨ ਨੇ ਅੱਗੇ ਦੱਸਿਆ ਕਿ ਇਸ ਕਰਾਪ ਮਿਲਕ ਵਿਚ ਪ੍ਰੋਟੀਨ ਹੁੰਦਾ ਹੈ ਜੋ ਕਿ ਐਲੀਮੈਂਟਰੀ ਕੈਨਾਲ ਦਾ ਹਿੱਸਾ ਹੈ ਜਿੱਥੇ ਭੋਜਨ ਪਾਚਣ ਤੋਂ ਪਹਿਲਾਂ ਜਮ੍ਹਾ ਹੁੰਦਾ ਹੈ। ਮਤਲਬ ਕਿ ਇਹ ਪੰਛੀ ਥਾਣਾ ਖਾਣ ਤੋਂ ਪਹਿਲਾਂ ਆਪਣੇ ਬੱਚੇ ਨੂੰ ਇਸ ਤਰ੍ਹਾਂ ਖਾਣਾ ਖਿਲਾਉਂਦੇ ਹਨ।

ਡਿਸਕਵਰ ਵਾਈਲਡ ਲਾਈਫ ਦੇ ਅਨੁਸਾਰ, ਫਲੇਮਿੰਗੋ ਉਨ੍ਹਾਂ ਪੰਛੀਆਂ ਵਿੱਚੋਂ ਇੱਕ ਹੈ ਜੋ ਸਰੀਰ ਦੇ ਅੰਦਰ ਹੀ ਡਿਸਚਾਰਜ ਦਾ ਉਤਪਾਦਨ ਕਰ ਕੇ ਸਿੱਥੇ ਬੱਚੇ ਨੂੰ ਖਿਲਾ ਸਕਦੇ ਹਨ। ਇਸ ਵੀਡੀਓ ਤੇ ਇਕ ਯੂਜ਼ਰ ਨੇ ਲਿਖਿਆ ਹੈ ਕਿ ਇਹ ਵੀਡੀਓ ਦੇਖ ਕੇ ਮਜ਼ਾ ਆ ਗਿਆ ਅਤੇ ਜੋ ਜਾਣਕਾਰੀ ਕਾਸਵਾਨ ਨੇ ਦਿੱਤੀ ਉਹ ਵੀ ਪਹਿਲੀ ਵਾਰ ਹੀ ਸੁਣੀ ਹੈ।