ਕਾਂਗਰਸ ਦੇ ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ ਸੱਤਾਧਾਰੀ ਭਾਜਪਾ ਦੇ ਸਮਾਗਮ ਵਿਚ ਪਹੁੰਚੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰੀ ਮੰਤਰੀਆਂ ਮੁਖਤਾਰ ਅੱਬਾਸ ਨਕਵੀ ਅਤੇ ਜਤਿੰਦਰ ਸਿੰਘ ਨੇ ਸੀਨੀਅਰ ਕਾਂਗਰਸੀ ਆਗੂ ਦਾ ਜ਼ੋਰਦਾਰ ਸਵਾਗਤ ਕੀਤਾ ।

Rahul Gandhi

ਨਵੀਂ ਦਿੱਲੀ: ਗਾਂਧੀ ਪਰਿਵਾਰ ਦੁਆਰਾ ਕਾਂਗਰਸ ਵਿਚ ਹਾਸ਼ੀਏ 'ਤੇ ਧੱਕੇ ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ ਸੱਤਾਧਾਰੀ ਭਾਜਪਾ ਦੇ ਥੋੜੇ ਨੇੜੇ ਆ ਗਏ ਹਨ। ਇਹ ਦੁਰਲੱਭ ਅਵਸਰ ਸ਼ਨੀਵਾਰ ਨੂੰ ਉਦੋਂ ਆਇਆ,ਜਦੋਂ ਆਜ਼ਾਦ ਮੋਦੀ ਸਰਕਾਰ ਦੁਆਰਾ ਆਯੋਜਿਤ ਇਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਏ ਸਨ ।