ਮਹਿੰਗਾਈ: ਲਾੜਾ-ਲਾੜੀ ਨੂੰ ਮਿਲਿਆ ਪੈਟਰੋਲ, ਗੈਸ ਸਿਲੰਡਰ ਤੇ ਪਿਆਜ਼ ਦਾ ਤੋਹਫ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤਾਮਿਲਨਾਡੂ ’ਚ ਵਿਆਹ ਦੌਰਾਨ ਮਹਿੰਗਾਈ ਦਾ ਅਨੋਖਾ ਵਿਰੋਧ

The bride and groom received a gift of petrol, gas cylinders and onions

ਚੇਨੱਈ: ਦੇਸ਼ ਵਿਚ ਲਗਾਤਾਰ ਵਧ ਰਹੀਆਂ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਹਾਹਾਕਾਰ ਮਚੀ ਹੋਈ ਹੈ। ਲਗਾਤਾਰ 12 ਦਿਨਾਂ ਤਕ ਕੀਮਤਾਂ ਵਧਣ ਤੋਂ ਬਾਅਦ ਕਈ ਥਾਵਾਂ ’ਤੇ ਪੈਟਰੋਲ ਦੀ ਕੀਮਤ 100 ਤੋਂ ਵੀ ਪਾਰ ਹੋ ਗਈ ਹੈ।

ਪੈਟਰੋਲ ਡੀਜ਼ਲ ਹੀ ਨਹੀਂ ਬਲਕਿ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ ਵੀ ਅਥਾਹ ਵਾਧਾ ਹੋਇਆ ਹੈ, ਜਿਸ ਦਾ ਲੋਕਾਂ ਵੱਲੋਂ ਜ਼ਬਰਦਸਤ ਵਿਰੋਧ ਕੀਤਾ ਜਾ ਰਿਹਾ ਹੈ। ਤਾਮਿਲਨਾਡੂ ਵਿਚ ਇਕ ਵਿਆਹ ਦੌਰਾਨ ਵੀ ਤੇਲ ਅਤੇ ਗੈਸ ਸਿਲੰਡਰ ਦੀ ਮਹਿੰਗਾਈ ਨੂੰ ਲੈ ਕੇ ਕੁੱਝ ਲੋਕਾਂ ਵੱਲੋਂ ਅਨੋਖੇ ਤਰੀਕੇ ਨਾਲ ਵਿਰੋਧ ਕੀਤਾ ਗਿਆ। 

ਦਰਅਸਲ ਕੁੱਝ ਲੋਕਾਂ ਨੇ ਨਵ ਵਿਆਹੇ ਜੋੜੇ ਨੂੰ ਤੋਹਫ਼ੇ ਦੇ ਰੂਪ ਵਿਚ ਪੈਟਰੋਲ, ਪਿਆਜ਼ ਅਤੇ ਗੈਸ ਸਿਲੰਡਰ ਭੇਂਟ ਕਰਕੇ ਕੇਂਦਰ ਸਰਕਾਰ ’ਤੇ ਤਿੱਖਾ ਤੰਜ ਕੀਤਾ। ਵਿਆਹ ਮੌਕੇ ਅਜਿਹਾ ਤੋਹਫ਼ਾ ਦਿੱਤੇ ਜਾਣ ਦਾ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਜ਼ਿਆਦਾ ਵਾਇਰਲ ਹੋ ਰਿਹਾ ਹੈ। 

 ਕੁੱਝ ਮਹਿਮਾਨਾਂ ਨੇ ਵਿਆਹੇ ਜੋੜੇ ਨੂੰ  ਸਟੇਜ  ਚੜ ਕੇ ’ਤੇ ਹੱਥ ਵਿਚ ਪੈਟਰੋਲ ਦੀ ਪੀਪੀ, ਗੈਸ ਸਿਲੰਡਰ ਅਤੇ ਹੱਥ ਵਿਚ ਪਿਆਜ ਦੀ ਬਣਾਈ ਹੋਈ ਮਾਲਾ  ਫੜਾਈ। ਇਸ ਤੋਂ ਪਹਿਲਾਂ ਵੀ ਅਨੋਖੇ ਤਰੀਕੇ ਨਾਲ ਮਹਿੰਗਾਈ ਦਾ ਵਿਰੋਧ ਕੀਤੇ ਜਾਣ ਦੀਆਂ ਵੀਡੀਓ ਸਾਹਮਣੇ ਆ ਚੁੱਕੀਆਂ ਹਨ।

ਕੁੱਝ ਦਿਨ ਪਹਿਲਾਂ ਇਕ ਵਿਅਕਤੀ ਵੱਲੋਂ ਪੈਟਰੋਲ ਡੀਜ਼ਲ ਕੀਮਤਾਂ ’ਤੇ ਤਿੱਖਾ ਤੰਜ ਕੀਤਾ ਗਿਆ ਸੀ, ਜਿਸ ਵਿਚ ਉਸ ਨੇ ਵਿਅਕਤੀ ਵੱਲੋਂ ਪੀਐਮ ਮੋਦੀ ਦੀ ਮਮਿੱਕਰੀ ਕਰਦਿਆਂ ਤੇਲ ਕੀਮਤਾਂ ਵਿਚਲੇ ਵਾਧੇ ਨੂੰ ਦੇਸ਼ ਲਈ ਮਾਣ ਵਾਲੀ ਗੱਲ ਦੱਸਿਆ ਗਿਆ ਸੀ।

ਦਰਅਸਲ ਲਗਾਤਾਰ ਵਧ ਰਹੀ ਮਹਿੰਗਾਈ ਨੇ ਲੋਕਾਂ ਦਾ ਬਜਟ ਹਿਲਾ ਕੇ ਰੱਖ ਦਿੱਤਾ ਹੈ ਪਰ ਕੇਂਦਰ ਸਰਕਾਰ ਇਸ ਦੇ ਬਾਵਜੂਦ ਮਹਿੰਗਾਈ ਘੱਟ ਕਰਨ ਦਾ ਨਾਮ ਨਹੀਂ ਲੈ ਰਹੀ। ਹੁਣ ਜਦੋਂ ਲੋਕਾਂ ਵੱਲੋਂ ਮਹਿੰਗਾਈ ਦਾ ਜ਼ਬਰਦਸਤ ਵਿਰੋਧ ਕੀਤਾ ਜਾ ਰਿਹੈ ਤਾਂ ਦੇਖਣਾ ਹੋਵੇਗਾ ਕਿ ਸਰਕਾਰ ਇਸ ’ਤੇ ਕੋਈ ਕਾਬੂ ਕਰਦੀ ਹੈ ਜਾਂ ਨਹੀਂ।