PGI ਚੰਡੀਗੜ੍ਹ 'ਚ ਵਧਾਇਆ OPD ਦਾ ਸਮਾਂ ਵਧਿਆ, ਸਵੇਰੇ 8 ਤੋਂ 10 ਵਜੇ ਤੱਕ ਬਣਵਾਏ ਜਾ ਸਕਣਗੇ ਕਾਰਡ

ਏਜੰਸੀ

ਖ਼ਬਰਾਂ, ਰਾਸ਼ਟਰੀ

ਟੈਲੀਕੰਸਲਟੇਸ਼ਨ ਲਈ ਸਮਾਂ ਸਵੇਰੇ 10.30 ਤੋਂ 11.30 ਵਜੇ ਤਕ

PGIMER

ਚੰਡੀਗੜ੍ਹ : ਪੀਜੀਆਈ ਚੰਡੀਗੜ੍ਹ ਨੇ ਮਰੀਜ਼ਾਂ ਨੂੰ ਰਾਹਤ ਦਿੰਦੇ ਹੋਏ ਹੁਣ ਓਪੀਡੀ ਦਾ ਸਮਾਂ ਇਕ ਘੰਟਾ ਵਧਾ ਦਿੱਤਾ ਗਿਆ ਹੈ। ਪਹਿਲਾਂ ਓਪੀਡੀ 'ਚ ਆਉਣ ਵਾਲੇ ਮਰੀਜ਼ਾਂ ਲਈ ਰਜਿਸਟ੍ਰੇਸ਼ਨ ਦਾ ਸਮਾਂ ਸਵੇਰੇ 8 ਵਜੇ ਤੋਂ ਸਵੇਰੇ 9 ਵਜੇ ਤਕ ਸੀ। ਹੁਣ ਇਹ ਸਮਾਂ ਸਵੇਰੇ 8 ਵਜੇ ਤੋਂ ਬਦਲ ਕੇ 10 ਵਜੇ ਕਰ ਦਿੱਤਾ ਗਿਆ ਹੈ।

ਓ.ਪੀ.ਡੀ. ਦਾ ਸਮਾਂ ਵਧਾਉਣ ਦੀ ਨਵੀਂ ਪ੍ਰਣਾਲੀ ਸੋਮਵਾਰ ਯਾਨੀ ਅੱਜ ਤੋਂ ਲਾਗੂ ਕਰ ਦਿੱਤੀ ਗਈ ਹੈ। ਪੀਜੀਆਈ ਵਿੱਚ ਇੱਕ ਘੰਟਾ ਓਪੀਡੀ ਦਾ ਸਮਾਂ ਵਧਾਉਣ ਨਾਲ ਸਵੇਰੇ 10 ਵਜੇ ਤਕ ਸੱਤ ਹਜ਼ਾਰ ਲੋਕਾਂ ਨੇ ਆਪਣੀ ਰਜਿਸਟ੍ਰੇਸ਼ਨ ਕਰਵਾਈ। ਪੀਜੀਆਈ ਪ੍ਰਸ਼ਾਸਨ ਨੇ ਇਹ ਫ਼ੈਸਲਾ ਕੋਰੋਨਾ ਕੇਸਾਂ ਦੀ ਘਟਦੀ ਗਿਣਤੀ ਦੇ ਮੱਦੇਨਜ਼ਰ ਲਿਆ ਹੈ।

ਪੀਜੀਆਈ ਦੇ ਕਾਰਜਕਾਰੀ ਨਿਰਦੇਸ਼ਕ ਪ੍ਰੋਫੈਸਰ ਸੁਰਜੀਤ ਸਿੰਘ ਨੇ ਦੱਸਿਆ ਕਿ ਇਕ ਘੰਟੇ ਤਕ ਚੱਲੀ ਓਪੀਡੀ ਦੀ ਰਜਿਸਟ੍ਰੇਸ਼ਨ 'ਚ ਸਿਰਫ਼ ਛੇ ਹਜ਼ਾਰ ਦੇ ਕਰੀਬ ਮਰੀਜ਼ ਹੀ ਆਪਣੇ ਓਪੀਡੀ ਕਾਰਡ ਬਣਵਾ ਪਾਉਂਦੇ ਸੀ। ਓਪੀਡੀ ਦਾ ਸਮਾਂ ਵਧਾਉਣ ਨਾਲ ਮਰੀਜ਼ਾਂ ਨੂੰ ਇਸ ਦਾ ਲਾਭ ਮਿਲੇਗਾ ਤਾਂ ਜੋ ਮਰੀਜ਼ ਆਸਾਨੀ ਨਾਲ ਵਾਕ ਇਨ ਫਿਜ਼ੀਕਲ ਓ.ਪੀ.ਡੀ. 'ਚ ਆ ਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਣ ਅਤੇ ਡਾਕਟਰ ਨੂੰ ਦਿਖਾ ਸਕਣ। 

ਪੀਜੀਆਈ ਨੇ ਓਪੀਡੀ ਦੇ ਨਾਲ-ਨਾਲ ਟੈਲੀਕੰਸਲਟੇਸ਼ਨ ਸਰਵਿਸ ਦਾ ਸਮਾਂ ਵੀ ਬਦਲ ਦਿੱਤਾ ਹੈ। ਟੈਲੀਕੰਸਲਟੇਸ਼ਨ ਰਾਹੀਂ ਡਾਕਟਰਾਂ ਤੋਂ ਇਲਾਜ ਤੇ ਸਲਾਹ ਲੈਣ ਲਈ ਮਰੀਜ਼ਾਂ ਨੂੰ ਸਵੇਰੇ 10.30 ਤੋਂ 11.30 ਵਜੇ ਦੇ ਵਿਚਕਾਰ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ। ਹਸਪਤਾਲ ਪ੍ਰਸ਼ਾਸਨ ਦੇ ਡਾ. ਨਵੀਨ ਪਾਂਡੇ ਨੇ ਦੱਸਿਆ ਕਿ ਜੋ ਲੋਕ ਬਿਮਾਰੀ ਤੇ ਕਿਸੇ ਹੋਰ ਕਾਰਨ ਕਰਕੇ ਓਪੀਡੀ ਨਹੀਂ ਆ ਸਕਦੇ, ਉਹ ਘਰ ਬੈਠੇ ਟੈਲੀਕੰਸਲਟੇਸ਼ਨ ਰਾਹੀਂ ਆਪਣਾ ਇਲਾਜ ਕਰਵਾ ਸਕਦੇ ਹਨ। ਇਹ ਸਹੂਲਤ ਵਿਸ਼ੇਸ਼ ਤੌਰ 'ਤੇ ਦੂਰ-ਦੁਰਾਡੇ ਤੋਂ ਆਉਣ ਵਾਲੇ ਮਰੀਜ਼ਾਂ, ਬਜ਼ੁਰਗਾਂ, ਔਰਤਾਂ ਅਤੇ ਬੱਚਿਆਂ ਲਈ ਹੈ।

ਟੈਲੀਕੰਸਲਟੇਸ਼ਨ ਲਈ ਇਨ੍ਹਾਂ ਨੰਬਰਾਂ 'ਤੇ ਸੰਪਰਕ ਕਰੋ
ਓਪੀਡੀ--------------ਟੈਲੀਫੋਨ ਨੰਬਰ
ਨਵੀਂ ਓਪੀਡੀ--------------0172-2755991
ਐਡਵਾਂਸ ਆਈ ਸੈਂਟਰ--------------0172-2755992
ਐਡਵਾਂਸ ਕਾਰਡਿਕ ਸੈਂਟਰ--------------0172-2755993
ਐਡਵਾਂਸ ਪੀਡੀਆਟ੍ਰਿਕ ਸੈਂਟਰ-----------0172-2755994
OHSC ਡੈਂਟਲ-----------0172-2755995
ਓਬਸਟੈਟ੍ਰਿਕਸ-----------7087003434

ਪੀਜੀਆਈ ਦੇ ਡਾਇਰੈਕਟਰ ਪ੍ਰੋਫੈਸਰ ਸੁਰਜੀਤ ਸਿੰਘ ਨੇ ਮਰੀਜ਼ਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੀਜੀਆਈ ਵਿੱਚ ਜ਼ਿਆਦਾ ਭੀੜ ਨਾ ਹੋਣਦਿਤੀ ਜਾਵੇ। ਪੀਜੀਆਈ ਪ੍ਰਸ਼ਾਸਨ ਨੇ ਕਿਹਾ ਹੈ ਕਿ ਕੋਰੋਨਾ ਅਜੇ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ ਹੈ। ਅਜਿਹੇ 'ਚ ਭੀੜ ਇਕ ਵਾਰ ਫਿਰ ਤੋਂ ਕੋਰੋਨਾ ਮਾਮਲਿਆਂ ਨੂੰ ਵਧਾ ਸਕਦੀ ਹੈ।ਦੱਸ ਦੇਈਏ ਕਿ ਪੀਜੀਆਈ ਉੱਤਰੀ ਭਾਰਤ ਦੀ ਇੱਕ ਮਾਨਤਾ ਪ੍ਰਾਪਤ ਸਿਹਤ ਸੰਸਥਾ ਹੈ।

ਇੱਥੇ ਚੰਡੀਗੜ੍ਹ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ, ਕਸ਼ਮੀਰ, ਉੱਤਰਾਖੰਡ ਸਮੇਤ ਕਈ ਉੱਤਰ-ਪੂਰਬੀ ਰਾਜਾਂ ਤੋਂ ਮਰੀਜ਼ ਆਉਂਦੇ ਹਨ। ਹਾਲਾਂਕਿ, ਕੋਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ, ਇੱਥੇ ਪਹਿਲਾਂ ਵਾਕ-ਇਨ ਫਿਜ਼ੀਕਲ ਓਪੀਡੀ ਬੰਦ ਕਰ ਦਿੱਤੀ ਗਈ ਸੀ। ਜਿਸ ਕਾਰਨ ਕਈ ਮਰੀਜ਼ ਇੱਥੇ ਇਲਾਜ ਤੋਂ ਵਾਂਝੇ ਰਹਿ ਗਏ।

ਉਂਜ ਪੀਜੀਆਈ ਵੱਲੋਂ ਟੈਲੀ-ਕੰਸਲਟੇਸ਼ਨ ਰਾਹੀਂ ਓਪੀਡੀ ਵਿੱਚ ਮਰੀਜ਼ਾਂ ਨੂੰ ਵੀ ਦੇਖਿਆ ਜਾ ਰਿਹਾ ਹੈ। ਪਰ ਉਨ੍ਹਾਂ ਮਰੀਜ਼ਾਂ ਨੂੰ ਵੀ ਓਪੀਡੀ ਵਿੱਚ ਬੁਲਾਇਆ ਜਾ ਰਿਹਾ ਹੈ, ਜਿਨ੍ਹਾਂ ਬਾਰੇ ਡਾਕਟਰ ਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਸਰੀਰਕ ਤੌਰ ’ਤੇ ਦੇਖਣ ਦੀ ਲੋੜ ਹੈ।