5 ਦਿਨ ਪਹਿਲਾਂ ਵਿਆਹ ਬੰਧਨ 'ਚ ਬੱਝੇ ਪਤੀ-ਪਤਨੀ ਦੀ ਸੜਕ ਹਾਦਸੇ 'ਚ ਮੌਤ

ਏਜੰਸੀ

ਖ਼ਬਰਾਂ, ਰਾਸ਼ਟਰੀ

5 ਦਿਨ ਪਹਿਲਾਂ ਹੋਇਆ ਸੀ ਵਿਆਹ ਤੇ ਪਹਿਲੀ ਵਾਰ ਪੇਕੇ ਘਰ ਜਾਂਦੇ ਸਮੇਂ ਵਾਪਰਿਆ ਹਾਦਸਾ

couple died in road accident

ਏਅਰਬੈਗ ਖੁੱਲ੍ਹਣ ਦੇ ਬਾਵਜੂਦ ਨਹੀਂ ਬਚ ਸਕੀ ਜਾਨ

*****

ਪਤੀ-ਪਤਨੀ ਦੀ ਹੋਈ ਮੌਤ ਅਤੇ ਲੜਕੀ ਦਾ ਭਰਾ ਗੰਭੀਰ ਜ਼ਖ਼ਮੀ

ਨਾਗੌਰ: ਜੈਲ ਨੇੜੇ ਦੇਰ ਰਾਤ ਵਾਪਰੇ ਸੜਕ ਹਾਦਸੇ ਵਿੱਚ ਫਲੌਦੀ ਵਾਸੀ ਕਿਸ਼ੋਰ ਮਾਲੀ (30) ਅਤੇ ਉਸ ਦੀ ਪਤਨੀ ਕਿਰਨ (28) ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਦੋਵਾਂ ਦਾ ਵਿਆਹ 5 ਦਿਨ ਪਹਿਲਾਂ ਹੀ ਹੋਇਆ ਸੀ ਅਤੇ ਉਹ ਪਹਿਲੀ ਵਾਰ ਆਪਣੇ ਪੇਕੇ ਘਰ ਜਾ ਰਹੀ ਸੀ। ਦੂਜੇ ਪਾਸੇ ਕਿਰਨ ਦਾ ਭਰਾ ਕ੍ਰਿਸ਼ਨ ਕੁਮਾਰ ਗੰਭੀਰ ਜ਼ਖ਼ਮੀ ਹੈ।

ਇਹ ਵੀ ਪੜ੍ਹੋ : ਬਚਪਨ ਵਿਚ ਲਾਪਤਾ ਹੋਈ ਧੀ ਦਾ ਕਰੀਬ 16 ਸਾਲ ਬਾਅਦ ਇਸ ਤਰ੍ਹਾਂ ਹੋਇਆ ਮਾਪਿਆਂ ਨਾਲ ਮਿਲਾਪ, ਪੜ੍ਹੋ ਵੇਰਵਾ 

ਜੈਲ ਪੁਲਿਸ ਅਧਿਕਾਰੀ ਹਰੀਸ਼ ਸਾਂਖਲਾ ਮੁਤਾਬਕ ਦੇਰ ਰਾਤ ਸੂਚਨਾ ਮਿਲੀ ਸੀ ਕਿ ਕਥੋਟੀ ਰੋਡ 'ਤੇ ਇਕ ਕਾਰ ਹਾਦਸਾਗ੍ਰਸਤ ਹੋ ਗਈ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਾਰੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਸੜਕ ਹਾਦਸੇ 'ਚ ਕਿਸ਼ੋਰ ਮਾਲੀ ਅਤੇ ਕਿਰਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਜਦਕਿ ਕਿਰਨ ਦਾ ਭਰਾ ਕ੍ਰਿਸ਼ਨ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਰੈਫਰ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਗਾਇਕ ਸੋਨੂੰ ਨਿਗਮ ਨੂੰ ਧੱਕਾ ਮਾਰਨ ਦੇ ਦੋਸ਼ 'ਚ MLA ਦੇ ਬੇਟੇ ਖ਼ਿਲਾਫ਼ FIR

ਹਾਦਸੇ ਵਿੱਚ ਜਾਨ ਗੁਆਉਣ ਵਾਲੇ ਜੋਧਪੁਰ ਜ਼ਿਲ੍ਹੇ ਦੇ ਫਲੌਦੀ ਵਾਸੀ ਕਿਸ਼ੋਰ ਮਾਲੀ ਦਾ ਵਿਆਹ 5 ਦਿਨ ਪਹਿਲਾਂ 15 ਫਰਵਰੀ ਨੂੰ ਸੀਕਰ ਜ਼ਿਲ੍ਹੇ ਦੇ ਨੀਮ ਕਾ ਥਾਣਾ ਖੇਤਰ ਦੀ ਕਿਰਨ ਨਾਲ ਹੋਇਆ ਸੀ। ਪਰ 5 ਦਿਨਾਂ ਬਾਅਦ ਹੀ ਦੋਵੇਂ ਇਸ ਦੁਨੀਆ ਤੋਂ ਰੁਖਸਤ ਹੋ ਗਏ। ਵਿਆਹ ਤੋਂ ਬਾਅਦ ਪਹਿਲੀ ਵਾਰ ਕਿਸ਼ੋਰ ਮਾਲੀ ਆਪਣੀ ਪਤਨੀ ਕਿਰਨ ਨੂੰ ਉਸ ਦੇ ਪੇਕੇ ਘਰ ਨੀਮ ਥਾਣੇ ਲੈ ਕੇ ਜਾ ਰਿਹਾ ਸੀ। ਐਤਵਾਰ ਸ਼ਾਮ 5 ਵਜੇ ਕਿਸ਼ੋਰ, ਪਤਨੀ ਕਿਰਨ ਅਤੇ ਕਿਰਨ ਦਾ ਭਰਾ ਕ੍ਰਿਸ਼ਨ ਕੁਮਾਰ ਨੀਮ ਥਾਣੇ ਤੋਂ ਫਲੌਦੀ ਲਈ ਰਵਾਨਾ ਹੋਏ ਸਨ। ਇਸੇ ਦੌਰਾਨ ਦੇਰ ਰਾਤ ਡਿਡਵਾਣਾ ਰੋਡ ’ਤੇ ਕਿਸੇ ਅਣਪਛਾਤੇ ਵਾਹਨ ਨੇ ਕਾਰ ਨੂੰ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਰਾਤ ਨੂੰ ਉਥੋਂ ਲੰਘ ਰਹੇ ਵਿਅਕਤੀ ਨੇ ਜੈਲ ਪੁਲਿਸ ਨੂੰ ਸੂਚਨਾ ਦਿੱਤੀ।

ਇਹ ਵੀ ਪੜ੍ਹੋ : ਕੇਂਦਰੀ ਮੰਤਰੀ ਸ਼ੇਖਾਵਤ ਨੇ SGPC 'ਤੇ ਚੁੱਕੇ ਸਵਾਲ, ਕਿਹਾ : ਬੰਦੀ ਸਿੱਖਾਂ ਦੀ ਰਿਹਾਈ ਲਈ ਕੋਈ ਸੂਚੀ ਮੁਹੱਈਆ ਨਹੀਂ ਕਰਵਾਈ 

ਮਾਮਲੇ ਵਿੱਚ ਸਾਹਮਣੇ ਆਇਆ ਹੈ ਕਿ ਕਾਰ ਕਿਸ਼ੋਰ ਮਾਲੀ ਚਲਾ ਰਿਹਾ ਸੀ। ਕਿਰਨ ਵੀ ਅਗਲੀ ਸੀਟ 'ਤੇ ਬੈਠੀ ਸੀ, ਜਦਕਿ ਕ੍ਰਿਸ਼ਨ ਕੁਮਾਰ ਪਿਛਲੀ ਸੀਟ 'ਤੇ ਸੀ। ਟੱਕਰ ਮਾਰਨ ਤੋਂ ਬਾਅਦ ਅਣਪਛਾਤਾ ਵਾਹਨ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਨੇ ਹਾਦਸੇ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਦਸਾ ਕਿਵੇਂ ਹੋਇਆ ਅਤੇ ਕਿਸ ਵਾਹਨ ਨੇ ਟੱਕਰ ਮਾਰੀ, ਇਸ ਦੀ ਜਾਂਚ ਜਾਰੀ ਹੈ। ਹਾਦਸੇ ਦੀ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਏਅਰਬੈਗ ਖੁੱਲ੍ਹਣ ਦੇ ਬਾਵਜੂਦ ਜਾਨ ਨਹੀਂ ਬਚ ਸਕੀ।