ਤੁਰਕੀ-ਸੀਰੀਆ 'ਚ 14 ਦਿਨਾਂ ਬਾਅਦ ਫਿਰ ਭੂਚਾਲ, 3 ਲੋਕਾਂ ਦੀ ਮੌਤ, 200 ਤੋਂ ਵੱਧ ਜ਼ਖਮੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 6.4 ਮਾਪੀ ਗਈ ਹੈ।

Earthquake again after 14 days in Turkey-Syria, 3 people died, more than 200 injured

ਤੁਰਕੀ - ਤੁਰਕੀ ਅਤੇ ਸੀਰੀਆ ਦੀ ਧਰਤੀ ਇੱਕ ਵਾਰ ਫਿਰ ਭੂਚਾਲ ਦੇ ਝਟਕਿਆਂ ਨਾਲ ਹਿੱਲ ਗਈ। ਤੁਰਕੀ 'ਚ ਸੋਮਵਾਰ (20 ਫਰਵਰੀ) ਨੂੰ 14 ਦਿਨਾਂ ਬਾਅਦ ਇਕ ਵਾਰ ਫਿਰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਭੂਚਾਲ 'ਚ 3 ਲੋਕਾਂ ਦੀ ਮੌਤ ਹੋ ਗਈ ਹੈ। 200 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਇਹ ਭੂਚਾਲ ਤੁਰਕੀ ਦੇ ਦੱਖਣੀ ਹਤਾਏ ਸੂਬੇ ਵਿਚ ਆਇਆ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 6.4 ਮਾਪੀ ਗਈ ਹੈ।

ਸੋਮਵਾਰ ਨੂੰ ਆਏ ਭੂਚਾਲ ਦਾ ਕੇਂਦਰ ਦੱਖਣੀ ਤੁਰਕੀ ਦੇ ਸ਼ਹਿਰ ਅੰਤਾਕਿਆ ਦੇ ਨੇੜੇ ਸੀ। ਸੀਰੀਆ, ਮਿਸਰ ਅਤੇ ਲੇਬਨਾਨ ਵਿਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਨਾਦੋਲੂ ਏਜੰਸੀ ਨੇ ਤੁਰਕੀ ਦੇ ਗ੍ਰਹਿ ਮੰਤਰੀ ਸੁਲੇਮਾਨ ਸੋਇਲੂ ਦੇ ਹਵਾਲੇ ਨਾਲ ਦੱਸਿਆ ਕਿ ਤੁਰਕੀ ਦੇ ਦੱਖਣੀ ਹਤਾਏ ਸੂਬੇ 'ਚ ਤਾਜ਼ਾ ਭੂਚਾਲ ਕਾਰਨ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 213 ਹੋਰ ਜ਼ਖਮੀ ਹੋ ਗਏ। ਰਾਸ਼ਟਰਪਤੀ ਰੇਸੇਪ ਤਇਪ ਏਰਦੋਗਨ ਨੇ ਸੋਮਵਾਰ ਨੂੰ ਹੈਤੀ ਸੂਬੇ ਦਾ ਦੌਰਾ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਅਗਲੇ ਮਹੀਨੇ ਦੇ ਸ਼ੁਰੂ ਵਿਚ ਭੂਚਾਲ ਪ੍ਰਭਾਵਿਤ ਖੇਤਰ ਵਿਚ ਲਗਭਗ 200,000 ਨਵੇਂ ਘਰ ਬਣਾਉਣਾ ਸ਼ੁਰੂ ਕਰੇਗੀ। 

ਤੁਰਕੀ ਅਤੇ ਸੀਰੀਆ ਦੇ ਸਰਹੱਦੀ ਖੇਤਰ ਵਿਚ ਸੋਮਵਾਰ (20 ਫਰਵਰੀ) ਨੂੰ ਆਏ ਭੂਚਾਲ ਦੀ ਤੀਬਰਤਾ 6.4 ਸੀ। 14 ਦਿਨਾਂ ਬਾਅਦ ਆਏ ਤਾਜ਼ਾ ਭੂਚਾਲ 'ਚ ਇਕ ਵਾਰ ਫਿਰ ਤੋਂ ਕੁਝ ਇਮਾਰਤਾਂ ਧਸ ਗਈਆਂ ਹਨ। ਮਲਬੇ ਅਤੇ ਧੂੰਏਂ ਨੇ ਕਈ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। 14 ਦਿਨ ਪਹਿਲਾਂ 6 ਫਰਵਰੀ ਨੂੰ ਜਦੋਂ ਭੂਚਾਲ ਆਇਆ ਸੀ ਤਾਂ ਕਈ ਇਮਾਰਤਾਂ 'ਚ ਤਰੇੜਾਂ ਪੈ ਗਈਆਂ ਸਨ ਜਾਂ ਫਿਰ ਗੁਫਾਵਾਂ ਬਣ ਗਈਆਂ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਖ਼ਤਰਨਾਕ ਕਰਾਰ ਦੇ ਦਿੱਤਾ ਗਿਆ ਸੀ ਅਤੇ ਲੋਕਾਂ ਨੂੰ ਰਾਹਤ ਕੈਂਪਾਂ 'ਚ ਭੇਜਿਆ ਗਿਆ ਸੀ।