ਅਡਾਨੀ ਵਿਵਾਦ ਪ੍ਰਧਾਨ ਮੰਤਰੀ ਮੋਦੀ ਦਾ ਨਿੱਜੀ ਨਹੀਂ ਬਲਕਿ ਦੇਸ਼ ਦਾ ਮਾਮਲਾ ਹੈ : ਰਾਹੁਲ ਗਾਂਧੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੋਈ ਨਿੱਜੀ ਮਾਮਲਾ ਨਹੀਂ ਬਲਕਿ ਦੇਸ਼ ਨਾਲ ਜੁੜਿਆ ਮਾਮਲਾ : ਕਾਂਗਰਸ

Adani controversy is not PM Modi's personal matter but a matter of the country: Rahul Gandhi

ਰਾਏਬਰੇਲੀ : ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਅਡਾਨੀ ਸਮੂਹ ਵਿਵਾਦ ’ਤੇ  ਅਮਰੀਕੀ ਮੀਡੀਆ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਟਿਪਣੀ  ਨੂੰ ਲੈ ਕੇ ਸ਼ੁਕਰਵਾਰ  ਨੂੰ ਉਨ੍ਹਾਂ ’ਤੇ  ਹਮਲਾ ਬੋਲਦਿਆਂ ਕਿਹਾ ਕਿ ਇਹ ਕੋਈ ਨਿੱਜੀ ਮਾਮਲਾ ਨਹੀਂ ਬਲਕਿ ਦੇਸ਼ ਨਾਲ ਜੁੜਿਆ ਮਾਮਲਾ ਹੈ।

ਰਾਏਬਰੇਲੀ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਅਪਣੇ  ਸੰਸਦੀ ਖੇਤਰ ਦੇ ਦੌਰੇ ਦੇ ਦੂਜੇ ਦਿਨ ਲਾਲਗੰਜ ’ਚ ਇਕ  ਸਮਾਰੋਹ ’ਚ ਨੌਜੁਆਨਾਂ ਨੂੰ ਸੰਬੋਧਨ ਕਰਦਿਆਂ ਇਹ ਟਿਪਣੀ  ਕੀਤੀ। ਕਾਂਗਰਸ ਨੇਤਾ ਨੇ ਇਹ ਦੋਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਲ ਹੀ ਦੀ ਅਮਰੀਕਾ ਯਾਤਰਾ ਦੌਰਾਨ ਮੀਡੀਆ ਨਾਲ ਗੱਲਬਾਤ ਦਾ ਹਵਾਲਾ ਦਿੰਦੇ ਹੋਏ ਲਗਾਇਆ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਸਾਂਝੀ ਪ੍ਰੈਸ ਕਾਨਫਰੰਸ ’ਚ ਜਦੋਂ ਮੋਦੀ ਤੋਂ ਅਡਾਨੀ ਸਮੂਹ ਨੂੰ ਲੈ ਕੇ ਚੱਲ ਰਹੇ ਵਿਵਾਦ ਬਾਰੇ ਪੁਛਿਆ  ਗਿਆ ਤਾਂ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਇਹ ਇਕ ਨਿੱਜੀ ਮੁੱਦਾ ਸੀ ਅਤੇ ਜਦੋਂ ਦੋਹਾਂ  ਦੇਸ਼ਾਂ ਦੇ ਨੇਤਾ ਮਿਲਦੇ ਹਨ ਤਾਂ ਅਜਿਹੇ ਮੁੱਦਿਆਂ ’ਤੇ  ਚਰਚਾ ਨਹੀਂ ਹੁੰਦੀ। ਇਸ ’ਤੇ ਰਾਹੁਲ ਗਾਂਧੀ ਨੇ ਕਿਹਾ, ‘‘ਮੋਦੀ ਜੀ, ਇਹ ਕੋਈ ਨਿੱਜੀ ਮੁੱਦਾ ਨਹੀਂ ਹੈ, ਇਹ ਦੇਸ਼ ਦਾ ਮਾਮਲਾ ਹੈ।’’

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸਨਿਚਰਵਾਰ  ਨੂੰ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਮੀਡੀਆ ਨੂੰ ਦਸਿਆ  ਕਿ ਉਦਯੋਗਪਤੀ ਗੌਤਮ ਅਡਾਨੀ ਉਨ੍ਹਾਂ ਦੇ ਦੋਸਤ ਹਨ ਅਤੇ ਉਹ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਉਨ੍ਹਾਂ ਬਾਰੇ ਕੁੱਝ  ਨਹੀਂ ਪੁੱਛਣਗੇ।

ਉਨ੍ਹਾਂ ਕਿਹਾ, ‘‘ਅਮਰੀਕਾ ’ਚ ਅਡਾਨੀ ਵਿਰੁਧ  ਭ੍ਰਿਸ਼ਟਾਚਾਰ ਅਤੇ ਚੋਰੀ ਦਾ ਮਾਮਲਾ ਹੈ ਅਤੇ ਸਾਡੇ ਪ੍ਰਧਾਨ ਮੰਤਰੀ ਜੋ ਕਹਿੰਦੇ ਹਨ, ਉਹ ਨਿੱਜੀ ਮਾਮਲਾ ਹੈ ਅਤੇ ਅਸੀਂ ਇਸ ’ਤੇ  ਚਰਚਾ ਨਹੀਂ ਕਰਦੇ। ਜੇ ਉਹ ਸੱਚਮੁੱਚ ਭਾਰਤ ਦੇ ਪ੍ਰਧਾਨ ਮੰਤਰੀ ਹੁੰਦੇ ਤਾਂ ਉਹ ਟਰੰਪ ਨੂੰ ਇਸ ਮਾਮਲੇ ਬਾਰੇ ਪੁੱਛਦੇ ਅਤੇ ਉਨ੍ਹਾਂ ਨੂੰ ਕਹਿੰਦੇ ਕਿ ਉਹ ਇਸ ਦੀ ਜਾਂਚ ਕਰਨਗੇ ਅਤੇ ਜੇ ਲੋੜ ਪਈ ਤਾਂ ਅਡਾਨੀ ਨੂੰ ਜਾਂਚ ਲਈ ਭੇਜਣਗੇ। ਪਰ ਉਨ੍ਹਾਂ ਨੇ  ਕਿਹਾ ਕਿ ਇਹ ਇਕ  ਨਿੱਜੀ ਮਾਮਲਾ ਸੀ।’’ (ਪੀਟੀਆਈ)