‘ਬਿਨਾਂ ਬੁਲਾਏ ਅਮਰੀਕਾ ਗਏ ਸਨ ਪ੍ਰਧਾਨ ਮੰਤਰੀ, ਟਰੰਪ ਦਿੰਦੇ ਰਹੇ ਧਮਕੀਆਂ ਫਿਰ ਵੀ ਹਸਦੇ ਰਹੇ ਮੋਦੀ : ਕਾਂਗਰਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਮਰੀਕਾ ਦੇ ਅਡਾਨੀ ਐਲੋਨ ਮਸਕ ਵਲੋਂ ਜਿਨ.ਐਫ਼-35 ਕਬਾੜ ’ਚ ਸੁੱਟੇ ਜਹਾਜ਼ ਭਾਰਤ ’ਤੇ ਥੋਪੇ ਜਾ ਰਹੇ ਹਨ : ਪਵਨ ਖੇੜਾ

'Prime Minister went to America without being invited, Trump kept giving threats, yet Modi kept laughing': Congress

ਕਾਂਗਰਸ ਦੇ ਨੇਤਾ ਪਵਨ ਖੇੜਾ ਨੇ ਪੀਐਮ ਮੋਦੀ ਦੀ ਅਮਰੀਕਾ ਯਾਤਰਾ ’ਤੇ ਤੰਜ ਕਸੇਤੇ ਹੋਏ ਕਿਹਾ ਕਿ ਉਹ ਬਿਨਾਂ ਬੁਲਾਏ ਗਏ ਹਨ ਅਤੇ ਟਰੰਪ ਦੀ ਧਮਕੀਆਂ ਦੇ ਬਾਵਜੂਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਸਦੇ ਰਹੇ। ਉਨ੍ਹਾਂ ਨੇ ਦਸਿਆ ਕਿ ਅਮਰੀਕਾ ’ਚ 6-35 ਜੇਟ ਨੂੰ ਕਬਾੜ ਕੀਤਾ ਗਿਆ,

ਫਿਰ ਵੀ ਭਾਰਤ ’ਤੇ ਥੋਪਾ ਜਾ ਰਿਹਾ ਹੈ। ਨੇਤਾ ਕਾਂਗਰਸ ਪਵਨ ਖੇੜਾ ਨੇ ਪ੍ਰਧਾਨ ਨਰਿੰਦਰ ਮੋਦੀ ਦੀ ਅਮਰੀਕਾ ਯਾਤਰਾ ’ਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਬਿਨਾਂ ਸੱਦੇ ਤੋਂ ਗਏ ਜਦ ਕਿ ਟਰੰਪ ਦੇ ਸਹੂੰਚੁੱਕ ਸਮਾਗਮ ਵਿਚ ਵੀ ਉਨ੍ਹਾਂ ਨੂੰ ਕੋਈ ਸੱਦਾ ਨਹੀਂ ਦਿਤਾ ਗਿਆ ਸੀ।

ਪਵਨ ਖੇੜਾ ਨੇ ਅੱਗੇ ਕਿਹਾ ਕਿ ਅਮਰੀਕਾ ਨੇ ਭਾਰਤ ਵਲੋਂ ਟੈਰਿਫ਼ ਘਟਾਉਣ ਦੇ ਬਾਵਜੂਦ ਇਹ ਐਲਾਨ ਕਰ ਦਿਤਾ ਕਿ ਅਮਰੀਕਾ ਵੀ ਭਾਰਤ ’ਤੇ ਟੈਰਿਫ਼ ਲਗਾਏਗਾ। ਉਨ੍ਹਾਂ ਕਿਹਾਕਿ ਮੋਦੀ ਟਰੰਪ ਦੀਆਂ ਧਮਕੀਆਂ ਸੁਣਦੇ ਰਹੇ ਮੁਸਕਰਾਉਂਦੇ ਰਹੇ ਤੇ ਵਾਪਸ ਭਾਰਤ ਆ ਗਏ।  

ਪਵਨ ਖੇੜਾ ਨੇ ਅਮਰੀਕਾ ਵਲੋਂ ਦਿਤੇ ਜਾਣ ਵਾਲੇ ਐਫ਼-35 ਲੜਾਕੂ ਜਹਾਜ਼ਾਂ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਅਮਰੀਕਾ ਅਡਾਨੀ ਐਲਨ ਮਸਕ ਨੇ ਕਬਾੜ ਬਣੇ ਜਹਾਜ਼ਾਂ ਨੂੰ ਭਾਰਤ ’ਤੇ ਥੋਪ ਦਿਤਾ ਹੈ।