Supreme Court News : ਸੁਪਰੀਮ ਕੋਰਟ ਨੇ ਚੰਚਲਾਨੀ ਦੀ ਪਟੀਸ਼ਨ 'ਤੇ ਮਹਾਰਾਸ਼ਟਰ ਅਤੇ ਅਸਾਮ ਸੂਬਿਆਂ ਨੂੰ ਨੋਟਿਸ ਕੀਤਾ ਜਾਰੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Supreme Court News : ਪਟੀਸ਼ਨ ਨੂੰ ਯੂਟਿਊਬਰ ਰਣਵੀਰ ਇਲਾਹਾਬਾਦੀਆ ਦੀ ਪਟੀਸ਼ਨ ਨਾਲ ਜੋੜ ਦਿੱਤਾ

ਯੂਟਿਊਬਰ ਆਸ਼ੀਸ਼ ਚੰਚਲਾਨੀ

Supreme Court News in Punjabi : ਸੁਪਰੀਮ ਕੋਰਟ ਨੇ ਯੂਟਿਊਬਰ ਆਸ਼ੀਸ਼ ਚੰਚਲਾਨੀ ਦੀ ਇੰਡੀਆਜ਼ ਗੌਟ ਟੈਲੇਂਟ ਸ਼ੋਅ ਦੇ ਸੰਬੰਧ ’ਚ ਉਸਦੇ ਖਿਲਾਫ਼ ਦਰਜ ਕਈ ਐਫ਼ਆਈਆਰਜ਼ ਵਿਰੁੱਧ ਪਟੀਸ਼ਨ 'ਤੇ ਨੋਟਿਸ ਜਾਰੀ ਕੀਤਾ ਹੈ। ਸੁਪਰੀਮ ਕੋਰਟ ਨੇ ਚੰਚਲਾਨੀ ਦੀ ਪਟੀਸ਼ਨ 'ਤੇ ਮਹਾਰਾਸ਼ਟਰ ਅਤੇ ਅਸਾਮ ਰਾਜਾਂ ਨੂੰ ਨੋਟਿਸ ਜਾਰੀ ਕੀਤਾ ਅਤੇ ਉਸਦੀ ਪਟੀਸ਼ਨ ਨੂੰ ਯੂਟਿਊਬਰ ਰਣਵੀਰ ਇਲਾਹਾਬਾਦੀਆ ਦੀ ਪਟੀਸ਼ਨ ਨਾਲ ਜੋੜ ਦਿੱਤਾ।

ਦੱਸ ਦੇਈਏ ਕਿ ਯੂਟਿਊਬਰ ਆਸ਼ੀਸ਼ ਚੰਚਲਾਨੀ ਨੇ ਸੁਪਰੀਮ ਕੋਰਟ ਵਿੱਚ ਕੇਸ ਰੱਦ ਕਰਨ ਦੀ ਮੰਗ ਕੀਤੀ ਹੈ। ਚੰਚਲਾਨੀ ਅਸਾਮ ਵਿੱਚ ਦਰਜ ਮਾਮਲੇ ਵਿੱਚ ਨਾਮਜ਼ਦ ਵਿਅਕਤੀਆਂ ਵਿੱਚੋਂ ਇੱਕ ਹੈ ਜਿਸ ਵਿੱਚ ਪੋਡਕਾਸਟਰ ਰਣਵੀਰ ਅੱਲ੍ਹਾਬਾਦੀਆ ਯੂਟਿਊਬ ਸ਼ੋਅ 'ਇੰਡੀਆਜ਼ ਗੌਟ ਲੇਟੈਂਟ' 'ਤੇ ਆਪਣੀਆਂ ਵਿਵਾਦਪੂਰਨ ਟਿੱਪਣੀਆਂ ਲਈ ਮੁੱਖ ਦੋਸ਼ੀ ਹੈ।

(For more news apart from Supreme Court took notice states Maharashtra and Assam on Chanchalani's petition News in Punjabi, stay tuned to Rozana Spokesman)