ਕਸ਼ਮੀਰ : ਗਾਂਦਰਬਲ ਜ਼ਿਲ੍ਹੇ ’ਚ ਸੜਕ ਕਿਨਾਰੇ ਮਿਲਿਆ ਆਈ.ਈ.ਡੀ.

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ ਅਤੇ ਆਵਾਜਾਈ ਰੋਕ ਦਿਤੀ ਗਈ।

Kashmir: IED found on the roadside in Ganderbal district.

ਸ੍ਰੀਨਗਰ: ਜੰਮੂ-ਕਸ਼ਮੀਰ ਦੇ ਗਾਂਦਰਬਲ ਜ਼ਿਲ੍ਹੇ ’ਚ ਸੁਰੱਖਿਆ ਬਲਾਂ ਨੇ ਸਨਿਚਰਵਾਰ ਨੂੰ ਇਕ ਧਮਾਕਾਖੇਜ਼ ਸਮੱਗਰੀ ਆਈ.ਈ.ਡੀ. ਨੂੰ ਨਸ਼ਟ ਕਰ ਦਿਤਾ। ਆਈ.ਈ.ਡੀ. ਨੂੰ ਇਕ ਬੈਗ ਦੇ ਅੰਦਰ ਜ਼ਿਲ੍ਹੇ ਦੇ ਸਫਾਪੋਰਾ ਖੇਤਰ ਵਿਚ ਕੋਹਸਤਾਨ ਕਲੋਨੀ ਨੇੜੇ ਗੁਲਾਬ ਸ਼ੇਖ ਮੁਹੱਲਾ ਵਿਚ ਸੜਕ ਕਿਨਾਰੇ ਰੱਖਿਆ ਗਿਆ ਸੀ। ਅਧਿਕਾਰੀਆਂ ਨੇ ਦਸਿਆ ਕਿ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ ਅਤੇ ਆਵਾਜਾਈ ਰੋਕ ਦਿਤੀ ਗਈ। ਅਧਿਕਾਰੀਆਂ ਨੇ ਦਸਿਆ ਕਿ ਮੌਕੇ ਉਤੇ ਬੰਬ ਨਿਰੋਧਕ ਦਸਤੇ ਨੂੰ ਬੁਲਾਇਆ ਗਿਆ ਅਤੇ ਆਈ.ਈ.ਡੀ. ਨੂੰ ਬਿਨਾਂ ਕਿਸੇ ਨੁਕਸਾਨ ਦੇ ਨਸ਼ਟ ਕਰ ਦਿਤਾ ਗਿਆ।