'ਤਿੰਨ ਤਲਾਕ' ਖ਼ਤਮ ਕਾਂਗਰਸ ਨੇ ਕੀਤਾ ਫ਼ੈਸਲੇ ਦਾ ਸਵਾਗਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤਿੰਨ ਤਲਾਕ 'ਤੇ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ 'ਇਤਿਹਾਸਕ' ਕਰਾਰ ਦਿੰਦਿਆਂ ਕਾਂਗਰਸ ਨੇ ਅੱਜ ਇਸ ਦਾ ਸਵਾਗਤ ਕੀਤਾ ਅਤੇ..

Narendra Modi

 

ਨਵੀਂÎ ਦਿੱਲੀ, 22 ਅਗੱਸਤ : ਤਿੰਨ ਤਲਾਕ 'ਤੇ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ 'ਇਤਿਹਾਸਕ' ਕਰਾਰ ਦਿੰਦਿਆਂ ਕਾਂਗਰਸ ਨੇ ਅੱਜ ਇਸ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਭੇਦਭਾਵ ਦੂਰ ਕਰਨ ਅਤੇ ਔਰਤਾਂ ਦਾ ਅਧਿਕਾਰ ਬਹਾਲ ਕਰਨ ਦੀ ਦਿਸ਼ਾ ਵਿਚ ਇਹ ਫ਼ੈਸਲਾ ਬਹੁਤ ਅਹਿਮ ਸਾਬਤ ਹੋਵੇਗਾ।
ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਭਾਜਪਾ ਇਸ ਮਾਮਲੇ 'ਚ ਦੋਗਲੀ ਨੀਤੀ 'ਤੇ ਚੱਲ ਰਹੀ ਹੈ ਕਿਉਂÎਕ ਜੇ ਉਹ ਮੁਸਲਿਮ ਔਰਤਾਂ ਦੇ ਹਿਤਾਂ ਸਬੰਧੀ ਏਨੀ ਹੀ ਚਿੰਤਿਤ ਸੀ ਤਾਂ ਫ਼ੈਸਲੇ ਦੀ ਉਡੀਕ ਕੀਤੇ ਬਿਨਾਂ ਹੀ ਕਾਨੂੰਨ ਬਣਾ ਦੇਣਾ ਚਾਹੀਦਾ ਸੀ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, 'ਅਸੀਂ ਫ਼ੈਸਲੇ ਦਾ ਸਵਾਗਤ ਕਰਦੇ ਹਾਂ। ਤਿੰਨ ਤਲਾਕ ਦੀ ਰਵਾਇਤ ਇਸਲਾਮਿਕ ਸਿਖਿਆ ਵਿਰੁਧ ਹੈ। ਇਹ ਕੁਰਾਨ ਅਤੇ ਹਦੀਸ ਦੇ ਵਿਰੁਧ ਹੈ। ਤਿੰਨ ਤਲਾਕ 'ਤੇ ਰੋਕ ਦਾ ਵਿਰੋਧ ਕਰਨ ਵਾਲੀ ਗ਼ੈਰ ਸਰਕਾਰੀ ਸੰਸਥਾ ਦੀ ਨੁਮਾਇੰਦਗੀ ਕਰਦੇ ਵਕੀਲ ਅਤੇ ਕਾਂਗਰਸ ਆਗੂ ਕਪਿਲ ਸਿੱਬਲ ਨੇ ਵੀ ਫ਼ੈਸਲੇ ਦਾ ਸਵਾਗਤ ਕੀਤਾ।
ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਨਾਲ ਵਿਤਕਰਾ ਅਤੇ ਸ਼ੋਸ਼ਣ ਦੂਰ ਹੋਵੇਗਾ ਅਤੇ ਔਰਤਾਂ ਦੇ ਅਧਿਕਾਰ ਬਹਾਲ ਹੋਣਗੇ।
ਉਨ੍ਹਾਂ ਕਿਹਾ ਕਿ ਪਹਿਲਾਂ ਵੀ ਕਾਂਗਰਸ ਨੇ ਕਿਹਾ ਸੀ ਕਿ ਇਸ ਮੁੱਦੇ 'ਤੇ ਸੁਪਰੀਮ ਕੋਰਟ ਦੇ ਫ਼ੈਸਲੇ ਦੀ ਉਡੀਕ ਕਰਾਂਗੇ ਅਤੇ ਜੋ ਫ਼ੈਸਲਾ ਆਵੇਗਾ, ਉਹ ਸਾਰਿਆਂ ਨੂੰ ਮੰਨਣਾ ਪਵੇਗਾ। ਉਨ੍ਹਾਂ ਕਿਹਾ ਕਿ ਅਸੀਂ ਸ਼ੁਰੂ ਤੋਂ ਹੀ ਫ਼ੋਨ, ਵਾਟਸਐਪ, ਈਮਲੇ ਆਦਿ ਜ਼ਰੀਏ ਫ਼ੌਰੀ ਤਲਾਕ ਦਾ ਵਿਰੋਧ ਕੀਤਾ ਸੀ।              (ਏਜੰਸੀ)