ਬਿਹਾਰ ਤੇ ਯੂਪੀ 'ਚ ਹੜ੍ਹਾਂ ਕਾਰਨ ਹਾਲਾਤ ਖ਼ਰਾਬ, ਹੁਣ ਤਕ ਸੈਂਕੜੇ ਮੌਤਾਂ, ਲੱਖਾਂ ਲੋਕ ਪ੍ਰਭਾਵਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉੱਤਰ ਪ੍ਰਦੇਸ਼ ਦੇ ਪੂਰਬੀ ਇਲਾਕਿਆਂ ਵਿਚ ਹੜ੍ਹਾਂ ਕਾਰਨ ਹੁਣ ਤਕ 82 ਜਣਿਆਂ ਦੀ ਮੌਤ ਹੋ ਚੁੱਕੀ ਹੈ ਅਤੇ 25 ਜ਼ਿਲ੍ਹਿਆਂ ਵਿਚ ਕਰੀਬ 22 ਲੱਖ ਲੋਕ ਹੜ੍ਹਾਂ ਦੀ ਮਾਰ ਹੇਠ ਹਨ।

Floods

 

ਪਟਨਾ/ਲਖਨਊ, 22 ਅਗੱਸਤ : ਉੱਤਰ ਪ੍ਰਦੇਸ਼ ਦੇ ਪੂਰਬੀ ਇਲਾਕਿਆਂ ਵਿਚ ਹੜ੍ਹਾਂ ਕਾਰਨ ਹੁਣ ਤਕ 82 ਜਣਿਆਂ ਦੀ ਮੌਤ ਹੋ ਚੁੱਕੀ ਹੈ ਅਤੇ 25 ਜ਼ਿਲ੍ਹਿਆਂ ਵਿਚ ਕਰੀਬ 22 ਲੱਖ ਲੋਕ ਹੜ੍ਹਾਂ ਦੀ ਮਾਰ ਹੇਠ ਹਨ। ਰੀਪੋਰਟ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਰਾਜ ਦੇ ਵੱਖ ਵੱਖ ਜ਼ਿਲ੍ਹਿਆਂ ਵਿਚਚਾਰ ਹੋਰ ਮੌਤਾਂ ਨਾਲ ਹੜ੍ਹਾਂ ਕਾਰਨ ਵਾਪਰੇ ਹਾਦਸਿਆਂ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 82 ਹੋ ਗਈ।
ਸੂਬੇ ਦੇ 25 ਜ਼ਿਲ੍ਹਿਆਂ ਵਿਚ 2855 ਪਿੰਡ ਹੜ੍ਹਾਂ ਦੀ ਮਾਰ ਹੇਠ ਹਨ ਜਿਨ੍ਹਾਂ ਵਿਚ 1694 ਪਿੰਡ ਹੜ੍ਹਾਂ ਦੇ ਪਾਣੀ ਵਿਚ ਪੂਰੀ ਤਰ੍ਹਾਂ ਘਿਰ ਗਏ ਹਨ। ਹੜ੍ਹਾਂ ਕਾਰਨ ਕੁਲ 21 ਲੱਖ 99 ਹਜ਼ਾਰ 673 ਲੋਕ ਪ੍ਰਭਾਵਤ ਹਨ। ਦੋ ਲੱਖ 43 ਹਜ਼ਾਰ 253 ਹੈਕਟੇਅਰ ਫ਼ਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ ਹੈ। ਪ੍ਰਭਾਵਤ ਜ਼ਿਲ੍ਹਿਆਂ ਵਿਚ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। 721 ਹੜ੍ਹ ਚੌਕੀਆਂ ਸਥਾਪਤ ਕੀਤੀਆਂ ਗਈਆਂ ਹਨ। 306 ਰਾਹਤ ਕੈਂਪ ਲਾਏ ਗਏ ਹਨ ਜਿਨ੍ਹਾਂ ਵਿਚ 49971 ਲੋਕਾਂ ਨੇ ਸ਼ਰਨ ਲਈ ਹੈ।
ਉਧਰ, ਬਿਹਾਰ ਵਿਚ ਹੜ੍ਹਾਂ ਕਾਰਨ ਹਾਲਾਤ ਖ਼ਰਾਬ ਹੋਏ ਪਏ ਹਨ। ਸੂਬੇ ਵਿਚ ਹੜ੍ਹਾਂ ਕਾਰਨ ਹੁਣ ਤਕ 346 ਜਣਿਆਂ ਦੀ ਮੌਤ ਹੋ ਚੁੱਕੀ ਹੈ। ਪਿੰਡਾਂ ਦੇ ਪਿੰਡ ਹੜ੍ਹਾਂ ਦੇ ਪਾਣੀ ਵਿਚ ਡੁੱਬੇ ਹੋਏ ਹਨ। ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋ ਚੁੱਕਾ ਹੈ ਤੇ ਹੋ ਰਿਹਾ ਹੈ। ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਹੜ੍ਹਾਂ ਕਾਰਨ ਫੈਲਣ ਵਾਲੀਆਂ ਬੀਮਾਰੀਆਂ ਦੇ ਬਚਾਅ ਲਈ ਇਲਾਜ ਕੇਂਦਰ ਵੀ ਬਣਾਏ ਗਏ ਹਨ। (ਏਜੰਸੀ)