ਮੇਹੁਲ ਚੌਕਸੀ ਨੇ ਭਾਰਤ ਆਉਣ ਤੋਂ ਕੀਤਾ ਇਨਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੀ.ਬੀ.ਆਈ ਨੂੰ ਕਿਹਾ, ਮੇਰੇ ਪ੍ਰਤੀ ਇਨਸਾਨੀਅਤ ਵਿਖਾਉ

Mehul Choksi

CBI

ਇਸ ਤੋਂ ਪਹਿਲਾਂ 9 ਮਾਰਚ ਨੂੰ ਗੀਤਾਂਜਲੀ ਗਰੁਪ ਦੇ ਮਾਲਕ ਮੇਹੁਲ ਚੌਕਸੀ ਨੇ ਸੀ.ਬੀ.ਆਈ. ਨੂੰ 7 ਪੰਨਿਆਂ ਦੀ ਚਿੱਠੀ ਲਿਖੀ ਸੀ। ਇਸ ਵਿਚ ਚੌਕਸੀ ਨੇ ਕਿਹਾ ਕਿ ਖ਼ਰਾਬ ਸਿਹਤ ਅਤੇ ਪਾਸਪੋਰਟ ਰੱਦ ਕੀਤੇ ਜਾਣ ਨਾਲ ਹੁਣ ਭਾਰਤ ਵਾਪਸ ਆਉਣਾ ਮੁਮਕਿਨ ਨਹੀਂ ਹੈ। ਚੌਕਸੀ ਨੇ ਸੀ.ਬੀ.ਆਈ. ਨੂੰ ਕਿਹਾ,''ਕਿਉਂਕਿ ਉਨ੍ਹਾਂ ਦਾ ਪਾਸਪੋਰਟ ਮੁਅੱਤਲ ਕੀਤਾ ਗਿਆ ਹੈ ਤਾਂ ਮੈਂ ਜਦੋਂ ਇਸ ਬਾਰੇ ਵਿਚ ਆਰ.ਪੀ.ਓ. ਮੁੰਬਈ ਤੋਂ ਜਾਣਕਾਰੀ ਵੀ ਲੈਣੀ ਚਾਹੀ ਤਾਂ ਮੈਨੂੰ ਕੋਈ ਸਪੱਸ਼ਟੀਕਰਨ ਨਹੀਂ ਦਿਤਾ ਗਿਆ। ਉਨ੍ਹਾਂ ਨੇ ਈ.ਡੀ. ਅਤੇ ਸੀ.ਬੀ.ਆਈ. ਨੂੰ ਕਿਹਾ ਕਿ ਮੈਂ ਪੁਛਣਾ ਚਾਹੁੰਦਾ ਹਾਂ ਕਿ ਮੈਂ ਕਿਸ ਤਰ੍ਹਾਂ ਭਾਰਤ ਦੀ ਸੁਰੱਖਿਆ ਲਈ ਖ਼ਤਰਾ ਹਾਂ ਅਤੇ ਮੇਰਾ ਪਾਸਪੋਰਟ ਕਿਉਂ ਮੁਅੱਤਲ ਕੀਤਾ ਗਿਆ ਹੈ।'' (ਪੀ.ਟੀ.ਆਈ)