ਡੇਰਾ ਸਿਰਸਾ ਮੁਖੀ ਖਿਲਾਫ਼ ‘ਪੱਤਰਕਾਰ ਕਤਲ ਮਾਮਲੇ’ ਦੀ ਅਗਲੀ ਸੁਣਵਾਈ 16 ਸਤੰਬਰ ਨੂੰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਡੇਰਾ ਸਿਰਸਾ ਮੁਖੀ ਖਿਲਾ਼ਫ ਅਦਾਲਤ 'ਚ ਚੱਲ ਰਹੇ ਕੁਝ ਕੇਸਾਂ ਨੂੰ ਲੈ ਕੇ ਇਸ ਸਮੇਂ ਮਾਹੌਲ ਗਰਮਾਇਆ ਹੋਇਆ ਹੈ।

Gurmeet Ram Rahim

ਪੰਚਕੂਲਾ: ਡੇਰਾ ਸਿਰਸਾ ਮੁਖੀ ਖਿਲਾ਼ਫ ਅਦਾਲਤ 'ਚ ਚੱਲ ਰਹੇ ਕੁਝ ਕੇਸਾਂ ਨੂੰ ਲੈ ਕੇ ਇਸ ਸਮੇਂ ਮਾਹੌਲ ਗਰਮਾਇਆ ਹੋਇਆ ਹੈ। ਇਨ੍ਹਾਂ ਵਿਚੋਂ ਇੱਕ ਸਾਧਵੀ ਯੌਨ ਸ਼ੋਸ਼ਣ ਮਾਮਲੇ ਵਿਚ ਫ਼ੈਸਲਾ ਜਲਦ ਆ ਜਾਵੇਗਾ। ਇਸ ਦੇ ਨਾਲ ਹੀ ਡੇਰਾ ਮੁਖੀ ਗੁਰਮੀਤ ਰਾਮ ਰਹੀਮ ‘ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੇ ਕਤਲ ਅਤੇ ਡੇਰਾ ਪ੍ਰਬੰਧਕ ਰਣਜੀਤ ਸਿੰਘ ਦੇ ਕਤਲ ਦੇ ਮਾਮਲੇ ‘ਚ ਅੱਜ ਪੰਚਕੂਲਾ ਦੀ ਸੀਬੀਆਈ ਅਦਾਲਤ ‘ਚ ਸੁਣਵਾਈ ਹੋਈ।

ਇਸ ਮਾਮਲੇ ‘ਚ ਅਜੇ ਤੱਕ ਕੋਈ ਗਵਾਹੀ ਨਾ ਹੋਣ ਕਰਕੇ ਕੋਰਟ ਨੇ ਮਾਮਲੇ ਦੀ ਅਗਲੀ ਸੁਣਵਾਈ 16 ਸਤੰਬਰ ਦੀ ਪਾ ਦਿੱਤੀ ਹੈ। ਅਦਾਲਤ ਵਿਚ ਸੁਣਵਾਈ ਦੌਰਾਨ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਕਿਉਂਕਿ ਜੇਕਰ ਫ਼ੈਸਲਾ ਡੇਰਾ ਮੁਖੀ ਦੇ ਖਿਲਾਫ਼ ਆਉ਼ਦਾ ਹੈ ਤਾਂ ਡੇਰਾ ਮੁਖੀ ਦੇ ਪੈਰੋਕਾਰ ਭੜਕ ਸਕਦੇ ਹਨ ਅਤੇ ਜੇਕਰ ਫ਼ੈਸਲਾ ਡੇਰਾ ਮੁਖੀ ਦੇ ਹੱਕ ਵਿਚ ਆਉਂਦਾ ਹੈ ਤਾਂ ਉਨ੍ਹਾਂ ਦੇ ਵਿਰੋਧੀ ਇਸ ਗੱਲ ‘ਤੇ ਵੱਡਾ ਹੰਗਾਮਾ ਖੜ੍ਹਾ ਕਰ ਸਕਦੇ ਹਨ।

ਜ਼ਿਕਰਯੋਗ ਹੈ ਕਿ ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ‘ਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ‘ਤੇ ਦੋ ਕਤਲਾਂ ਦੇ ਮਾਮਲੇ ਚੱਲ ਰਹੇ ਹਨ। ਪਹਿਲਾ ਮਾਮਲਾ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਤਿਆ ਦਾ ਹੈ ਅਤੇ ਦੂਜਾ ਡੇਰਾ ਪ੍ਰਬੰਧਕ ਰਣਜੀਤ ਸਿੰਘ ਦੀ ਹੱਤਿਆ ਦਾ ਹੈ। ਇਨ੍ਹਾਂ ਦੇ ਦੋਸ਼ਾਂ ਵਿਚ ਮਾਮਲੇ ਦੀ ਸੁਣਵਾਈ ਵਿਸ਼ੇਸ਼ ਸੀਬੀਆਈ ਕੋਰਟ ‘ਚ ਹੋ ਰਹੀ ਹੈ।