ਯੂਪੀ ਕਾਂਗਰਸ ਪ੍ਰਧਾਨਗੀ ਅਹੁਦੇ ਤੋਂ ਰਾਜ ਬੱਬਰ ਨੇ ਦਿਤਾ ਅਸਤੀਫ਼ਾ
ਯੂਪੀ ਕਾਂਗਰਸ ਪ੍ਰਧਾਨਗੀ ਅਹੁਦੇ ਤੋਂ ਰਾਜ ਬੱਬਰ ਨੇ ਦਿਤਾ ਅਸਤੀਫ਼ਾ
ਬਾਲੀਵੁੱਡ 'ਚ ਅਪਣੀ ਚੰਗੀ ਛਾਪ ਛੱਡਣ ਵਾਲੇ ਰਾਜ ਬੱਬਰ ਨੇ ਭਾਵੇਂ ਰਾਜਨੀਤੀ ਵਿਚ ਚੰਗਾ ਨਾਮ ਕਮਾ ਲਿਆ ਹੈ ਪਰ ਜਦੋਂ ਉਨ੍ਹਾਂ ਨੂੰ ਕਾਂਗਰਸ ਵਲੋਂ ਉਤਰ ਪ੍ਰਦੇਸ਼ ਦੀ ਕਮਾਨ ਦਿਤੀ ਗਈ ਤਾਂ ਉਹ ਪਾਰਟੀ ਦੀ ਇਛਾ 'ਤੇ ਖਰੇ ਨਾ ਉਤਰ ਸਕੇ। ਅਾਮ ਚੋਣਾਂ ਜੋ ਕਾਂਗਰਸ ਨੇ ਸਪਾ ਨਾਲ ਮਿਲ ਕੇ ਲੜੀਆਂ ਉਨ੍ਹਾਂ ਵਿਚ ਕਾਂਗਰਸ ਹਾਸ਼ੀਏ 'ਤੇ ਆ ਗਈ। ਇਸ ਤਰ੍ਹਾਂ ਰਾਜ ਬੱਬਰ ਦੀ ਪ੍ਰਧਾਨਗੀ 'ਤੇ ਉਗਲਾਂ ਉਠਣੀਆਂ ਲਾਜ਼ਮੀ ਸੀ ਜਿਸ ਕਰ ਕੇ ਉਨ੍ਹਾਂ ਕਰੀਬ ਇਕ ਮਹੀਨਾਂ ਪਹਿਲਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਅਸਤੀਫ਼ੇ ਦੀ ਪੇਸ਼ਕਸ਼ ਕਰ ਦਿਤੀ ਸੀ। ਇਸ ਪੇਸ਼ਕਸ਼ ਨੂੰ ਅਮਲੀ ਜਾਮਾ ਪਹਿਨਾਉਦਿਆਂ ਰਾਜ ਬੱਬਰ ਨੇ ਉਤਰ ਪ੍ਰਦੇਸ਼ ਦੇ ਕਾਂਗਰਸ ਪ੍ਰਦੇਸ਼ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਗੁਜਰਾਤ ਤੇ ਗੋਆ ਪ੍ਰਦੇਸ਼ ਕਮੇਟੀ ਤੋਂ ਵੀ ਅਸਤੀਫ਼ਾ ਦੇ ਦਿਤਾ ਸੀ।
ਸੂਤਰਾਂ ਦੀ ਮੰਨੀਏ ਤਾਂ ਰਾਜ ਬੱਬਰ ਦੇ ਅਸਤੀਫ਼ੇ ਦੀ ਗੱਲ ਸਾਹਮਣੇ ਆਈ ਹੈ। ਦਸ ਦੇਈਏ ਕਿ ਰਾਜ ਬੱਬਰ ਨੂੰ ਸਾਲ 2017 ‘ਚ ਯੂਪੀ ਵਿਧਾਨ ਸਭਾ ਚੋਣ ਦੇ ਦੌਰਾਨ ਉਤਰ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ ਸੀ। ਕਾਂਗਰਸ ਵਲੋਂ ਹਾਲੇ ਰਾਜ ਬੱਬਰ ਦਾ ਅਸਤੀਫ਼ਾ ਮਨਜੂਰ ਨਹੀਂ ਕੀਤਾ ਗਿਆ ਹੈ, ਜਦ ਤਕ ਉਹਨਾਂ ਦਾ ਅਸਤੀਫ਼ਾ ਮਨਜੂਰ ਨਹੀਂ ਕੀਤਾ ਜਾਂਦਾ ਉਹ ਯੂਪੀ ਕਾਂਗਰਸ ਦੇ ਪ੍ਰਧਾਨ ਦੇ ਤੌਰ ‘ਤੇ ਕੰਮਕਾਜ ਜਾਰੀ ਰੱਖਣਗੇ।
ਰਾਜ ਬੱਬਰ ਤੋਂ ਬਾਅਦ ਕਿਸ ਨੂੰ ਯੂਪੀ ਕਾਂਗਰਸ ਦੀ ਕਮਾਨ ਸੌਂਪੀ ਜਾਂਦੀ ਹੈ, ਇਸ ਨੂੰ ਲੈ ਕੇ ਹਾਲੇ ਕੁੱਝ ਸਾਫ ਨਹੀਂ ਹੈ। ਸੂਤਰਾਂ ਅਨੁਸਾਰ ਇਸ ਸੂਚੀ ‘ਚ ਜਿਤਿਨ ਪ੍ਰਸਾਦ, ਰਾਜੇਸ਼ ਮਿਸ਼ਰਾ ਤੇ ਲਲਿਤਸ਼ਪਤੀ ਤ੍ਰਿਪਾਠੀ ਦਾ ਨਾਮ ਅੱਗੇ ਚਲ ਰਿਹਾ ਹੈ। ਇਹ ਵੀ ਸੰਭਵ ਹੈ ਕਿ ਗੁਜਰਾਤ ਦੀ ਤਰ੍ਹਾਂ ਉਤਰ ਪ੍ਰਦੇਸ਼ ‘ਚ ਵੀ ਕਾਂਗਰਸ ਇਕ ਪ੍ਰਧਾਨ ਤੇ ਚਾਰ ਉਪ-ਪ੍ਰਧਾਨ ਦੀ ਨਿਯੁਕਤੀ ਕਰੇ। ਸੂਤਰ ਇਹ ਵੀ ਦਸਦੇ ਹਨ ਕਿ ਕਾਂਗਰਸ ਯੂਪੀ ਵਿਚ ਕਿਸੇੇ ਬ੍ਰਾਹਮਣ ਚਿਹਰੇ ਨੂੰ ਸਾਹਮਣੇ ਲਿਆਉਣ ਦੀ ਇਛੁਕ ਹੈ। ਗੁਜਰਾਤ ਪ੍ਰਦੇਸ਼ ਕਾਂਗਰਸ ਕਮੇਟੀ ਦੇ ਭਰਤ ਸਿੰਘ ਸੌਲੰਕੀ ਤੇ ਗੋਆ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸ਼ਾਂਤਰਾਮ ਨਾਇਕ ਦੇ ਬਾਅਦ ਰਾਜ ਬੱਬਰ ਪਿਛਲੇ ਘੰਟਿਆਂ ‘ਚ ਅਸਤੀਫ਼ਾ ਦੇਣ ਵਾਲੇ ਤੀਸਰੇ ਪ੍ਰਦੇਸ਼ ਪ੍ਰਧਾਨ ਹਨ।