ਸਿਹਤ ਖਰਾਬ ਹੋਣ 'ਤੇ ਲਾਲੂ ਯਾਦਵ ਨੂੰ ਦਿੱਲੀ ਏਮਜ਼ 'ਚ ਕੀਤਾ ਰੈਫਰ
ਸਿਹਤ ਖਰਾਬ ਹੋਣ 'ਤੇ ਲਾਲੂ ਯਾਦਵ ਨੂੰ ਦਿੱਲੀ ਏਮਜ਼ 'ਚ ਕੀਤਾ ਰੈਫਰ
ਲਖਨਊ : ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ) ਦੇ ਮੁਖੀ ਲਾਲੂ ਪ੍ਰਸਾਦ ਯਾਦਵ ਦੀ ਸਿਹਤ ਹੋਰ ਵਿਗੜੀ ਜਾ ਰਹੀ ਹੈ। ਜਿਸ ਕਰਕੇ ਉਨ੍ਹਾਂ ਨੂੰ ਰਾਂਚੀ ਤੋਂ ਦਿੱਲੀ ਦੇ ਐਮਸ ਹਸਪਤਾਲ 'ਚ ਭਰਤੀ ਕਰਵਾਇਆ ਜਾ ਸਕਦਾ ਹੈ। ਅਜੇ ਤੱਕ ਦਾ ਇਲਾਜ ਰਜਿੰਦਰ ਇੰਸਟੀਚਿਊਟ ਆਫ ਮੈਡੀਕਲ ਸਾਇੰਸੇਜ 'ਚ ਚਲ ਰਿਹਾ ਹੈ। ਆਰ.ਆਈ.ਐੈੱਮ.ਐੈਸ. ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸੇਜ ਭੇਜਿਆ ਦਾ ਸਕਦਾ ਹੈ। ਆਰ.ਆਈ.ਐੈੱਮ.ਐੈਸ. ਦੇ 8 ਡਾਕਟਰ ਉਨ੍ਹਾਂ ਦੀ ਦੇਖਭਾਲ 'ਚ ਲੱੱਗੇ ਹੋਏ ਹਨ।ਆਰ.ਆਈ.ਐੈੱਮ.ਐੈਸ. ਦੇ ਪ੍ਰਧਾਨ ਡਾ. ਐੱਸ. ਕੇ. ਚੌਧਰੀ ਨੇ ਕਿਹੈ ਹੈ ਕਿ ਮੈਡੀਕਲ ਬੋਰਡ ਨੇ ਸਿਫਾਰਿਸ਼ ਕੀਤੀ ਹੈ ਕਿ ਉਨ੍ਹਾਂ ਨੂੰ ਐਮਸ ਭੇਜਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹੈ ਕਿ ਉਨ੍ਹਾਂ ਨੂੰ ਬੁੱਧਵਾਰ ਨੂੰ ਐਮਸ 'ਚ ਰੈਫਰ ਕੀਤਾ ਜਾ ਸਕਦਾ ਹੈ।
ਦੁਮਕਾ ਕੋਸ਼ਾਗਾਰ ਮਾਮਲੇ 'ਚ ਲਾਲੂ ਦੀ ਸੁਣਵਾਈ ਨੂੰ ਟਾਲਿਆ
ਦੱਸਣਾ ਚਾਹੁੰਦੇ ਹਾਂ ਕਿ ਸ਼ਨੀਵਾਰ (17 ਮਾਰਚ) ਨੂੰ ਰਾਂਚੀ ਦੀ ਵਿਸ਼ੇਸ਼ ਸੀ.ਬੀ.ਆਈ. ਅਦਾਲਤ 'ਚ ਦੁਮਕਾ ਕੋਸ਼ਾਗਾਰ ਮਾਮਲੇ 'ਚ ਲਾਲੂ ਦੀ ਸੁਣਵਾਈ ਨੂੰ ਟਾਲ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਖਰਾਬ ਹੋ ਗਈ ਸੀ। ਕੋਰਟ ਨੇ ਇਸ ਮਾਮਲੇ 'ਚ ਲਾਲੂ ਯਾਦਵ ਨੂੰ 19 ਮਾਰਚ ਨੂੰ ਪੇਸ਼ ਹੋਣ ਲਈ ਕਿਹਾ ਸੀ। ਜ਼ਿਕਰਯੋਗ ਹੈ ਕਿ ਬਿਹਾਰ ਦੇ ਦੋ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਅਤੇ ਜਗਨਨਾਥ ਮਿਸ਼ਰਾ ਦੇ ਖਿਲਾਫ ਚੌਥੇ ਚਾਰਾ ਘੁਟਾਲੇ ਨਾਲ ਜੁੜਿਆ ਦੁਮਕਾ ਕੋਸ਼ਾਗਾਰ 'ਚ ਕਥਿਤ 3.13 ਕਰੋੜ ਰੁਪਏ ਦੀ ਗੈਰ-ਨਿਕਾਸੀ ਦੇ ਮਾਮਲੇ 'ਚ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਅੱਜ ਆਪਣਾ ਫੈਸਲਾ ਸੁਣਾਉਣ ਵਾਲੀ ਸੀ।ਇਸ ਤੋਂ ਪਹਿਲਾਂ ਅਦਾਲਤ ਨੇ ਵੀਰਵਾਰ ਨੂੰ ਲਾਲੂ ਯਾਦਵ ਦੇ ਵਕੀਲ ਦੀ ਦਾਖਿਲ ਕੀਤੀ ਗਈ ਪਟੀਸ਼ਨ 'ਤੇ ਆਪਣਾ ਫੈਸਲਾ ਟਾਲ ਦਿੱਤਾ ਸੀ। ਜਿਸ 'ਚ ਲੇਖਾਕਾਰ ਜਨਰਲ (1990 ਦੇ ਦਹਾਕੇ) ਦੇ ਤਿੰਨ ਅਧਿਕਾਰੀਆਂ ਨੂੰ ਮਾਮਲਾ 'ਚ ਪਾਰਟੀ ਬਣਾਏ ਜਾਣ ਦੀ ਮੰਗ ਕੀਤੀ ਗਈ ਸੀ।ਦੱਸਣਾ ਚਾਹੁੰਦੇ ਹਾਂ ਕਿ ਇਸ ਮਾਮਲੇ 'ਚ ਲਾਲੂ ਯਾਦਵ ਅਤੇ ਜਗਨਨਾਥ ਮਿਸ਼ਰਾ ਤੋਂ ਇਲਾਵਾ 29 ਹੋਰ ਲੋਕਾਂ ਨੂੰ ਵੀ ਦੋਸ਼ੀ ਬਣਾਏ ਗਏ ਹਨ।