ਮਾਸੂਮ ਬੱਚੀ ਨੇ ਕੋਰੋਨਾ ਤੋਂ ਬਚਣ ਲਈ ਕੀਤੀ ਕਿਊਟ ਅਪੀਲ, ਵਾਇਰਲ ਹੋਈ ਵੀਡੀਉ   

ਏਜੰਸੀ

ਖ਼ਬਰਾਂ, ਰਾਸ਼ਟਰੀ

ਦੱਸ ਦੇਈਏ ਕਿ ਕੋਰੋਨਾ ਵਾਇਰਸ ਦੇ ਲਗਾਤਾਰ ਵੱਧ ਰਹੇ ਇਨਫੈਕਸ਼ਨ ਨੂੰ ਰੋਕਣ ਲਈ...

Corona virus infection child artist nitya moyal awareness video viral

ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਲਗਾਤਾਰ ਵਧ ਰਹੇ ਸੰਕਰਮਣ ਅਤੇ ਇਸ ਦੀ ਗੰਭੀਰਤਾ ਤੋਂ ਲੋਕ ਪੂਰੀ ਤਰ੍ਹਾਂ ਜਾਣੂ ਹੋ ਚੁੱਕੇ ਹਨ ਅਤੇ ਹੋਰਾਂ ਨੂੰ ਵੀ ਜਾਗਰੂਕ ਕਰ ਰਹੇ ਹਨ। ਸੇਲੇਬਸ ਅਪਣੇ ਸੋਸ਼ਲ ਮੀਡੀਆ ਦੁਆਰਾ ਲਗਾਤਾਰ ਪੋਸਟ ਕਰ ਰਹੇ ਹਨ ਅਤੇ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਹ ਵਾਇਰਸ ਕਿੰਨਾ ਖਤਰਨਾਕ ਹੈ ਅਤੇ ਇਸ ਤੋਂ ਬਚਣਾ ਕਿਉਂ ਜ਼ਰੂਰੀ ਹੈ।

ਇਸ ਦੇ ਚਲਦੇ ਚਾਈਲਡ ਆਰਟਿਸਟ ਨਿਤਿਆ ਮੋਇਲ ਨੇ ਇਕ ਪੋਸਟ ਕੀਤੀ ਹੈ ਜਿਸ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਨਿਤਿਆ ਇਸ ਵੀਡੀਉ ਵਿਚ ਗੋ ਕੋਰੋਨਾ ਦੀ ਟਿਊਨ ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਲੋਅਰ ਟੀਸ਼ਰਟ ਪਹਿਨ ਅਤੇ ਸਿਰ ਤੇ ਦੋ ਜੁੜੇ ਬਣਾ ਕੇ ਨਿਤਿਆ ਨੇ ਬਹੁਤ ਹੀ ਕਿਊਟ ਅੰਦਾਜ਼ ਵਿਚ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਤਰੀਕੇ ਵੀ ਦੱਸੇ ਹਨ।

ਵੀਡੀਉ ਵਿਚ ਉਹ ਡਾਂਸ ਤੋਂ ਬਾਅਦ ਲੋਕਾਂ ਨੂੰ ਬੇਨਤੀ ਕਰਦੀ ਹੈ ਕਿ ਉਹ ਕੋਰੋਨਾ ਤੋਂ ਬਚਣ ਲਈ ਅਪਣੇ ਹੱਥਾਂ ਨੂੰ ਲਗਾਤਾਰ ਸਾਫ਼ ਕਰਦੇ ਰਹਿਣ। ਸੈਨੀਟਾਈਜ਼ਰ ਦਾ ਇਸਤੇਮਾਲ ਕਰਨ ਅਤੇ ਮਾਸਕ ਪਾ ਕੇ ਰੱਖਣ। ਨਾਲ ਹੀ ਇਸ ਐਤਵਾਰ ਨੂੰ ਕਿਤੇ ਵੀ ਬਾਹਰ ਨਾ ਜਾਣ ਤੇ ਅਪਣੇ ਘਰ ਵਿਚ ਹੀ ਰਹਿਣ। ਨਿਤਿਆ ਦੀ ਇਸ ਵੀਡੀਓ ਨੂੰ ਪਸੰਦ ਅਤੇ ਸਾਂਝਾ ਕੀਤਾ ਜਾ ਰਿਹਾ ਹੈ। ਵੀਡੀਓ ਦੇ ਕੈਪਸ਼ਨ 'ਤੇ ਲਿਖਿਆ ਹੈ, ਗੋ ਕੋਰਨਾ, ਸੁਰੱਖਿਅਤ ਰਹੋ, ਨਿਤਿਆ ਮੋਇਲ। 

ਦੱਸ ਦੇਈਏ ਕਿ ਕੋਰੋਨਾ ਵਾਇਰਸ ਦੇ ਲਗਾਤਾਰ ਵੱਧ ਰਹੇ ਇਨਫੈਕਸ਼ਨ ਨੂੰ ਰੋਕਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਜਨਤਕ ਕਰਫਿਊ ਦੀ ਮੰਗ ਕੀਤੀ ਹੈ। ਇਸ ਕਰਫਿਊ ਤਹਿਤ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਵੇਰੇ 7 ਵਜੇ ਤੋਂ ਰਾਤ 9 ਵਜੇ ਤੱਕ ਆਪਣੇ ਘਰਾਂ ਵਿੱਚ ਰਹਿਣ।

ਐਤਵਾਰ ਨੂੰ ਕੋਈ ਟ੍ਰੇਨ ਨਹੀਂ ਚੱਲੇਗੀ ਅਤੇ ਜਿੱਥੋਂ ਤੱਕ ਰਾਸ਼ਨ ਪਾਣੀ ਦੀ ਗੱਲ ਹੈ, ਸਾਰੀਆਂ ਮਹੱਤਵਪੂਰਨ ਚੀਜ਼ਾਂ ਨਿਸ਼ਚਤ ਕੀਮਤਾਂ 'ਤੇ ਉਪਲਬਧ ਹੋਣਗੀਆਂ। ਕੋਰੋਨਾ ਕਾਰਨ ਮਨੋਰੰਜਨ ਦੀ ਦੁਨੀਆ ਤੋਂ ਲੈ ਕੇ ਖੇਡ ਜਗਤ ਅਤੇ ਬਾਜ਼ਾਰ ਤੱਕ ਹਰ ਚੀਜ਼ ਬੁਰੀ ਤਰ੍ਹਾਂ ਪ੍ਰਭਾਵਤ ਹੋਈ ਹੈ। ਭਾਰਤ ਦੀ ਗੱਲ ਕਰੀਏ ਤਾਂ ਮਹਾਰਾਸ਼ਟਰ ਵਿਚ ਹੁਣ ਤੱਕ ਕੋਰੋਨਾ ਵਾਇਰਸ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।