ਕੋਰੋਨਾ ਵਾਇਰਸ ਨਾਲ ਸਭ ਤੋਂ ਘੱਟ ਉਮਰ ਦੀ ਮਹਿਲਾ ਦੀ ਹੋਈ ਮੌਤ, ਡਿਲਵਰੀ ਤੋਂ ਬਾਅਦ ਤੋੜਿਆ ਦਮ 

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆਂ ਵਿਚ ਜਾਰੀ ਹੈ। ਇਟਲੀ ਵਿਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਸੰਖਿਆ ਤੇਜੀ ਨਾਲ ਵਧ ਰਹੀ ...

File Photo

ਨਵੀਂ ਦਿੱਲੀ- ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆਂ ਵਿਚ ਜਾਰੀ ਹੈ। ਇਟਲੀ ਵਿਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਸੰਖਿਆ ਤੇਜੀ ਨਾਲ ਵਧ ਰਹੀ ਹੈ। ਇਸ ਵਾਇਰਸ ਨਾਲ ਮਰਨ ਵਾਲਿਆਂ ਵਿਚ ਜਿੱਥੇ ਬਜ਼ੁਰਗਾਂ ਦੀ ਸੰਖਿਆ ਜ਼ਿਆਦਾ ਹੈ ਉੱਤੇ ਹੀ ਪੋਲੈਂਡ ਵਿਚ ਇਕ ਮਹਿਲਾ ਨੇ ਮਹਿਜ 27 ਸਾਲ ਦੀ ਉਮਰ ਵਿਚ ਹੀ ਕੋਰੋਨਾ ਵਾਇਰਸ ਨਾਲ ਦਮ ਤੋੜ ਦਿੱਤਾ ਹੈ। ਮਹਿਲਾ ਦੀ ਮੌਤ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਹੋਈ ਹੈ।

ਪੋਲੈਂਡ ਵਿਚ ਕੋਰੋਨਾ ਵਾਇਰਸ ਨਾਲ ਇਹ ਛੇਵੀਂ ਮੌਤ ਹੈ ਜਦੋਂ ਕਿ ਘੱਟ ਉਮਰ ਮਰਨ ਵਾਲਾ ਇਹ ਪਹਿਲਾਂ ਮਾਮਲਾ ਹੈ। ਇਹ ਮਹਿਲਾ ਨੂੰ ਕੋਰੋਨਾ ਵਾਇਰਸ ਆਪਣੀ ਮਾਂ ਦੀ ਵਜਾ ਨਾਲ ਹੋਇਆ ਹੈ ਜੋ ਹਾਲ ਹੀ ਵਿਚ ਇਟਲੀ ਤੋਂ ਵਾਪਸ ਆਈ ਸੀ। ਦੱਸ ਦਈਏ ਕਿ ਇਟਲੀ ਇਸ ਮਹਾਂਮਾਰੀ ਦਾ ਕੇਂਦਰ ਬਣ ਚੁੱਕਾ ਹੈ।

ਪੋਲੈਂਡ ਮੀਡੀਆ ਮੁਤਾਬਿਕ ਮਹਿਲਾ ਨੇ ਕੁੱਢ ਦਿਨ ਪਹਿਲਾ ਹੀ ਬੱਚੇ ਨੂੰ ਜਨਮ ਦਿੱਤਾ ਸੀ ਅਤੇ ਉਸ ਨੂੰ ਕਿਸੇ ਵੀ ਤਰਾਂ ਦੀ ਕੋਈ ਬਿਮਾਰੀ ਨਹੀਂ ਸੀ। ਬ੍ਰਿਟੇਨ ਵਿਚ ਹੁ ਤੱਕ 144 ਮੌਤਾਂ ਹੋ ਚੁ4ਕੀਆਂ ਹਨ ਅਤੇ 3,000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਕੋਰੋਨਾ ਵਾਇਰਸ ਤੋਂ ਬਚਾਉਣ ਲਈ ਸਰਕਾਰ ਤਰ੍ਹਾਂ ਤਰ੍ਹਾਂ ਦੇ ਹੱਥਕੰਡੇ ਅਪਣਾ ਰਹੀ ਹੈ।