CORONA VIRUS : ਪੀਐੱਮ ਮੋਦੀ ਨੇ ਟਵਿੱਟਰ ਰਾਹੀਂ ਲੋਕਾਂ ਨੂੰ ਕੀਤੀ ਅਪੀਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਵਿਚ ਵੱਧ ਰਹੇ ਕਰੋਨਾ ਵਾਇਰਸ ਦੇ ਮਾਮਲੇਆਂ ਦੀ ਗਿਣਤੀ 258 ਹੋ ਗਈ ਹੈ

CORONAVIRUS

ਨਵੀਂ ਦਿੱਲੀ : ਭਾਰਤ ਵਿਚ ਵੱਧ ਰਹੇ ਕਰੋਨਾ ਵਾਇਰਸ ਦੇ ਮਾਮਲੇਆਂ ਦੀ ਗਿਣਤੀ 258 ਹੋ ਗਈ ਹੈ ਇਸ ਤੋਂ ਇਲਾਵਾ ਪੰਜ ਲੋਕ ਇਸ ਵਾਇਰਸ ਦੇ ਕਾਰਨ ਆਪਣੀ ਜਾਨ ਗਵਾ ਚੁੱਕੇ ਹਨ । ਇਨ੍ਹਾਂ ਪੈਦਾ ਹੋਈਆਂ ਸਥਿਤੀਆਂ ਨੂੰ ਦੇਖਦਿਆਂ ਹੋਇਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਕਿਹਾ ਕਿ ਉਹ ਵੱਧ ਤੋਂ ਵੱਧ ਸਾਵਧਾਨੀਆਂ ਅਤੇ ਅਫ਼ਵਾਹਾਂ ਤੋਂ ਬਚਣ ।

ਦੱਸ ਦੱਈਏ ਕਿ ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਕਿਹਾ ਕਿ ਡਰਨ ਦੀ ਕੋਈ ਲੋੜ ਨਹੀਂ ਕੇਵਲ ਸਾਵਧਾਨੀ ਵਰਤਨ ਦੀ ਲੋੜ ਹੈ । ਇਸ ਸਮੇਂ ਆਪਣੇ ਘਰ ਵਿਚ ਰਹਿਣਾ ਹੀ ਜਿਆਦਾ ਸੁਰੱਖਿਅਤ ਹੈ । ਇਸ ਲਈ ਕੁਝ ਸਮੇਂ ਲਈ ਯਾਤਰਾ ਨੂੰ ਬੰਦ ਕਰੋ। ਕਿਉਕ ਇਸ ਸਮੇਂ ਸਾਡੇ ਦੁਆਰਾ ਕੀਤੇ ਗਏ ਹਰ ਛੋਟੇ ਜਿਹੇ ਉਪਰਾਲੇ ਵੱਡੇ ਪ੍ਰਭਾਵ ਛੱਡਣਗੇ।

ਇਕ ਹੋਰ ਟਵੀਟ ਵਿਚ ਮੋਦੀ ਨੇ ਲਿਖਿਆ ਕਿ ਇਸ ਸਮੇ ਸਾਨੂੰ ਡਾਕਟਰਾਂ ਅਤੇ ਅਧਿਕਾਰੀਆਂ  ਦੀ ਸਲਾਹ ਨੂੰ ਜਰੂਰ ਮੰਨਣਾ ਚਾਹੀਦਾ ਹੈ। ਇਸ ਲਈ ਜਿਨ੍ਹਾਂ ਲੋਕਾਂ ਨੂੰ ਡਾਕਟਰਾਂ ਨੇ ਘਰ ਵਿਚ ਇਕੱਲੇ-ਇਕੱਲੇ ਰਹਿਣ ਦੀ ਸਲਾਹ ਦਿੱਤੀ ਹੈ ਉਨ੍ਹਾਂ ਨੂੰ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਦਾ ਧਿਆਨ ਰੱਖਦੇ ਹੋਏ ਘਰ ਵਿਚ ਇਕੱਲੇ ਹੀ ਰਹਿਣਾ ਚਾਹੀਦਾ ਹੈ।

ਜਿਕਰਯੋਗ ਹੈ ਕਿ ਕਰੋਨਾ ਵਾਇਰਸ ਦੇ ਪ੍ਰਭਾਵ ਨੂੰ ਦੇਖਦਿਆਂ ਪੀਐੱਮ ਨੇ ਕੱਲ ਐਤਵਾਰ ਨੂੰ ਜਨਤਾ ਕਰਫਿਊ ਲਗਾਉਣ ਦਾ ਐਲਾਨ ਕੀਤਾ ਹੈ। ਕਿਉਕਿ ਕਰੋਨਾ ਵਾਇਰਸ ਦੇਸ਼ ਦੇ 20 ਸੂਬਿਆਂ ਵਿਚ ਆਪਣੀ ਦਸਤਕ ਦੇ ਚੁੱਕਿਆ ਹੈ । ਜਿਨ੍ਹਾਂ ਵਿਚੋਂ ਸਭ ਤੋਂ ਵੱਧ ਪ੍ਰਭਾਵਿਤ ਰਾਜ ਮਹਾਰਾਸ਼ਟਰ ਹੈ । ਜਿਸ ਕਾਰਨ ਮਾਹਾਰਾਸ਼ਟਰ ਦੇ ਚਾਰ ਸ਼ਹਿਰ ਪਿੰਪਰੀ,ਪੂਨੇ,ਮਹਾਰਾਸ਼ਟਰ ਅਤੇ ਨਾਗਪੁਰ ਨੂੰ ਲਾਕਡਾਊਨ ਕਰ ਦਿੱਤਾ ਹੈ।

ਦੱਸ ਦੱਈਏ ਕਿ ਕੱਲ ਬਾਲੀਵੁੱਡ ਦੀ ਮਸ਼ਹੂਰ ਸਿੰਗਰ ਕਨੀਕਾ ਕਪੂਰ ਵਿਚ ਵੀ ਕਰੋਨਾ ਵਾਇਰਸ ਦੇ ਲੱਛਣ ਮਿਲੇ ਸਨ  । ਜਿਸ ਤੋਂ ਬਾਅਦ ਉਸਨੂੰ  ਆਈਸੋਲੇਸ਼ਨ ਵਾਰਡ ਵਿਚ ਰੱਖਿਆ ਗਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।