ਸੁਪਰੀਮ ਕੋਰਟ ਨੇ 7 ਸਾਲਾ ਬੱਚੇ ਦੇ ਕਾਤਲ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲਿਆ 

ਏਜੰਸੀ

ਖ਼ਬਰਾਂ, ਰਾਸ਼ਟਰੀ

ਅਸੀਂ ਮੌਤ ਦੀ ਸਜ਼ਾ ਨੂੰ 20 ਸਾਲ ਦੀ ਉਮਰ ਕੈਦ 'ਚ ਤਬਦੀਲ ਕਰਦੇ ਹਾਂ।''

Supreme Court

ਤਾਮਿਲਨਾਡੂ - ਸੁਪਰੀਮ ਕੋਰਟ ਨੇ ਤਾਮਿਲਨਾਡੂ 'ਚ 7 ਸਾਲਾ ਬੱਚੇ ਨੂੰ ਅਗਵਾ ਕਰਨ ਅਤੇ ਕਤਲ ਦੇ ਦੋਸ਼ੀ ਨੂੰ ਸੁਣਾਈ ਗਈ ਮੌਤ ਦੀ ਸਜ਼ਾ ਨੂੰ ਬਦਲ ਕੇ 20 ਸਾਲ ਕੈਦ 'ਚ ਤਬਦੀਲ ਕਰ ਦਿੱਤਾ ਹੈ। ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਅਤੇ ਜੱਜ ਪੀ.ਐੱਸ. ਨਰਸਿਮਹਾ ਦੀ ਬੈਂਚ ਨੇ ਦੋਸ਼ੀ ਨੂੰ ਬਿਨਾਂ ਕਿਸੇ ਛੋਟ ਦੇ 20 ਸਾਲ ਕੈਦ ਦੀ ਸਜ਼ਾ ਸੁਣਾਈ। ਬੈਂਚ ਨੇ ਕਿਹਾ,''ਸਾਨੂੰ ਅਗਵਾ ਅਤੇ ਕਤਲ 'ਚ ਪਟੀਸ਼ਨਕਰਤਾ ਦੇ ਦੋਸ਼ 'ਤੇ ਸ਼ੱਕ ਕਰਨ ਦੀ ਕੋਈ ਵਜ੍ਹਾ ਨਹੀਂ ਦਿੱਸੀ। ਦੋਸ਼ ਸਿੱਧੀ 'ਚ ਦਖ਼ਲਅੰਦਾਜੀ ਕਰਨ ਲਈ ਸਮੀਖਿਆ ਦੇ ਅਧੀਨ ਆਪਣੀਆਂ ਸ਼ਕਤੀਆਂ ਨੂੰ ਅਮਲ 'ਚ ਲਿਆਉਣ ਦੀ ਜ਼ਰੂਰਤ ਨਹੀਂ ਹੈ। ਅਸੀਂ ਮੌਤ ਦੀ ਸਜ਼ਾ ਨੂੰ 20 ਸਾਲ ਦੀ ਉਮਰ ਕੈਦ 'ਚ ਤਬਦੀਲ ਕਰਦੇ ਹਾਂ।''

ਸੁਪਰੀਮ ਕਰੋਟ ਨੇ ਕੁਡੂਲੋਰ ਦੇ ਪੁਲਿਸ ਮੁਖੀ ਨੂੰ ਵੀ ਨੋਟਿਸ ਜਾਰੀ ਕੀਤਾ ਹੈ ਤੇ ਅਦਾਲਤ ਨੇ ਪੁੱਛਿਆ ਕਿ ਅਦਾਲਤ 'ਚ ਦਾਖ਼ਲ ਉਸ ਹਲਫ਼ਨਾਮੇ ਦੀ ਪਾਲਣਾ 'ਚ ਉਨ੍ਹਾਂ 'ਤੇ ਕਾਰਵਾਈ ਕਿਉਂ ਨਾ ਕੀਤੀ ਜਾਵੇ, ਜਿਸ 'ਚ ਪਟੀਸ਼ਨਕਰਤਾ ਦੇ ਆਚਰਨ ਨੂੰ ਲੁਕਾਇਆ ਸੀ। ਉਸ ਨੇ ਖ਼ੁਦ ਨੋਟਿਸ ਲੈਂਦੇ ਹੋਏ ਅਧਿਕਾਰੀ ਖ਼ਿਲਾਫ਼ ਮਾਣਹਾਨੀ ਦਾ ਮਾਮਲਾ ਦਰਜ ਕਰਨ ਦਾ ਨਿਰਦੇਸ਼ ਦਿੱਤਾ। ਅਦਾਲਤ ਦਾ ਇਹ ਫ਼ੈਸਲਾ 2013 ਦੇ ਉਸ ਫ਼ੈਸਲੇ ਖ਼ਿਲਾਫ਼ ਵਿਅਕਤੀ ਵਲੋਂ ਦਾਇਰ ਮੁੜ ਵਿਚਾਰ ਪਟੀਸ਼ਨ 'ਤੇ ਆਇਆ ਸੀ। ਸੁਪਰੀਮ ਕੋਰਟ ਨੇ 2013 'ਚ ਮੌਤ ਦੀ ਸਜ਼ਾ ਬਰਕਰਾਰ ਰੱਖੀ ਸੀ।