Lok Sabha Election : ਭਾਜਪਾ ਦੀ ਤੀਜੀ ਸੂਚੀ ਜਾਰੀ, ਤਾਮਿਲਨਾਡੂ ਤੋਂ ਐਲਾਨ 9 ਉਮੀਦਵਾਰ
ਪਹਿਲੀ ਸੂਚੀ ਵਿਚ 195 ਅਤੇ ਦੂਜੀ ਸੂਚੀ ਵਿਚ 72 ਨਾਵਾਂ ਦਾ ਐਲਾਨ
Lok Sabha Election : ਨਵੀਂ ਦਿੱਲੀ - ਭਾਜਪਾ ਦੀ ਤੀਜੀ ਸੂਚੀ ਅੱਜ (21 ਮਾਰਚ) ਆ ਗਈ ਹੈ। ਇਸ ਵਿਚ ਤਾਮਿਲਨਾਡੂ ਤੋਂ 9 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਇਸ ਵਿਚ ਤੇਲੰਗਾਨਾ ਦੇ ਰਾਜਪਾਲ ਰਹੇ ਤਾਮਿਲਸਾਈ ਸੁੰਦਰਰਾਜਨ ਨੂੰ ਚੇਨਈ ਦੱਖਣੀ ਤੋਂ ਟਿਕਟ ਦਿੱਤੀ ਗਈ ਹੈ। ਤਾਮਿਲਨਾਡੂ 'ਚ ਕੁੱਲ 39 ਲੋਕ ਸਭਾ ਸੀਟਾਂ ਹਨ, ਜਿਨ੍ਹਾਂ 'ਚੋਂ ਭਾਜਪਾ ਨੇ ਪੀ.ਐੱਮ.ਕੇ. ਨੂੰ 10 ਸੀਟਾਂ ਦਿੱਤੀਆਂ ਹਨ। ਪਾਰਟੀ ਨੇ ਹੁਣ ਤੱਕ 276 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਹੈ।
ਭਾਜਪਾ ਨੇ 2 ਮਾਰਚ ਨੂੰ ਪਹਿਲੀ ਸੂਚੀ ਜਾਰੀ ਕੀਤੀ ਸੀ। ਇਸ ਵਿੱਚ 195 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਸੀ। ਪਹਿਲੀ ਸੂਚੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਨਾਂ ਸਨ। ਇਸ ਦੇ ਨਾਲ ਹੀ ਭਾਜਪਾ ਦੀ ਦੂਜੀ ਸੂਚੀ 13 ਮਾਰਚ ਨੂੰ ਆਈ ਸੀ, ਜਿਸ ਵਿਚ 72 ਨਾਂ ਸਨ। ਇਸ ਵਿਚ ਨਾਗਪੁਰ ਤੋਂ ਨਿਤਿਨ ਗਡਕਰੀ, ਮੁੰਬਈ ਉੱਤਰੀ ਤੋਂ ਪਿਊਸ਼ ਗੋਇਲ ਅਤੇ ਹਮੀਰਪੁਰ ਤੋਂ ਅਨੁਰਾਗ ਠਾਕੁਰ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ।