Data consumption in india: 2028 ਤਕ 77 ਕਰੋੜ 5ਜੀ ਉਪਭੋਗਤਾ ਹੋਣਗੇ ਭਾਰਤ ’ਚ

ਏਜੰਸੀ

ਖ਼ਬਰਾਂ, ਰਾਸ਼ਟਰੀ

Data consumption in india: 5ਜੀ ਡੇਟਾ ਖਪਤ ਪ੍ਰਤੀ ਉਪਭੋਗਤਾ ਪ੍ਰਤੀ ਮਹੀਨਾ 40 ਜੀਬੀ ਤਕ ਪਹੁੰਚੀ

India to have 770 million 5G users by 2028: Report

 

Data consumption in india: ਦੂਰਸੰਚਾਰ ਉਪਕਰਣ ਕੰਪਨੀ ਨੋਕੀਆ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਵਿਚ ਔਸਤਨ 5ਜੀ ਡੇਟਾ ਖਪਤ ਪ੍ਰਤੀ ਉਪਭੋਗਤਾ ਪ੍ਰਤੀ ਮਹੀਨਾ 40 ਜੀਬੀ ਤਕ ਪਹੁੰਚ ਗਈ ਹੈ। ਅਗਲੇ ਤਿੰਨ ਸਾਲਾਂ ਵਿਚ 5ਜੀ ਦੇ ਕੁੱਲ ਗਾਹਕਾਂ ਦੀ ਗਿਣਤੀ 2.65 ਗੁਣਾ ਵਧ ਕੇ ਲਗਭਗ 77 ਕਰੋੜ ਹੋਣ ਦੀ ਉਮੀਦ ਹੈ। ਨੋਕੀਆ ਦੀ ਸਾਲਾਨਾ ਮੋਬਾਈਲ ਬਰਾਡਬੈਂਡ ਇੰਡੈਕਸ (ਐਮਬੀਆਈਟੀ) ਰਿਪੋਰਟ ਅਨੁਸਾਰ, 4ਜੀ ਅਤੇ 5ਜੀ ਆਦੀ ਡੇਟਾ ਦੀ ਖਪਤ ਮਿਲ ਕੇ ਪੰਜ ਸਾਲਾਂ ਵਿਚ 19.5 ਪ੍ਰਤੀਸ਼ਤ ਦੀ ਸਾਲਾਨਾ ਵਿਕਾਸ ਦਰ ਨਾਲ ਵਧ ਕੇ 2024 ਵਿਚ 27.5 ਜੀਬੀ ਹੋ ਗਈ। ਰਿਪੋਰਟ ਅਨੁਸਾਰ, 2024 ਵਿਚ ਭਾਰਤ ਭਰ ਵਿਚ 5ਜੀ ਡੇਟਾ ਦੀ ਵਰਤੋਂ ਵਿਚ ਸਾਲਾਨਾ ਆਧਾਰ ’ਤੇ ਤਿੰਨ ਗੁਣਾ ਦਾ ਜ਼ਿਕਰਯੋਗ ਵਾਧਾ ਹੋਇਆ ਹੈ। 

ਨੋਕੀਆ ਇੰਡੀਆ ਦੇ ਤਕਨਾਲੋਜੀ ਅਤੇ ਹੱਲ ਦੇ (ਮੋਬਾਈਲ ਨੈੱਟਵਰਕ) ਮੁਖੀ ਸੰਦੀਪ ਸਕਸੈਨਾ ਨੇ ਕਿਹਾ, “ਦਸੰਬਰ 2024 ਵਿਚ ਭਾਰਤ ’ਚ ਪ੍ਰਤੀ ਉਪਭੋਗਤਾ ਔਸਤਨ 5ਜੀ ਡੇਟਾ ਖਪਤ 40 ਜੀਬੀ ਦਰਜ ਕੀਤੀ ਗਈ। ਸਾਡਾ ਅੰਦਾਜ਼ਾ ਹੈ ਕਿ 5ਜੀ ਉਪਭੋਗਤਾ ਅਧਾਰ 2024 ਵਿਚ 29 ਕਰੋੜ ਤੋਂ ਵਧ ਕੇ 2028 ਤਕ ਲਗਭਗ 77 ਕਰੋੜ ਹੋ ਜਾਵੇਗਾ। ਰਿਪੋਰਟ ਅਨੁਸਾਰ, 5ਜੀ ਫਿਕਸਡ ਵਾਇਰਲੈੱਸ ਐਕਸੈਸ (ਐਫ਼ਡੀਬਲਿਊ) ਦੇ ਨਿਰੰਤਰ ਵਧਣ ਨਾਲ ਡੇਟਾ ਵਰਤੋਂ ਵਿਚ ਵਾਧਾ ਹੋ ਰਿਹਾ ਹੈ। ਐਫ਼ਡੀਬਲਿਊ ਉਪਭੋਗਤਾ ਹੁਣ ਔਸਤ ਮੋਬਾਈਲ ਡੇਟਾ ਉਪਭੋਗਤਾ ਨਾਲੋਂ 12 ਗੁਣਾ ਜ਼ਿਆਦਾ ਡੇਟਾ ਦੀ ਖਪਤ ਕਰ ਰਹੇ ਹਨ, ਜੋ ਕਿ ਰਿਹਾਇਸ਼ੀ ਅਤੇ ਵਪਾਰਕ ਦੋਵਾਂ ਹਿੱਸਿਆਂ ਵਿਚ ਨਵੀਆਂ ਸੇਵਾਵਾਂ ਦੁਆਰਾ ਪ੍ਰੇਰਿਤ ਹੈ।

ਸਕਸੈਨਾ ਨੇ ਕਿਹਾ, “ਭਾਰਤ ਵਿਚ 5ਜੀ ਡਿਵਾਈਸ ਲੈਂਡਸਕੇਪ ਤੇਜ਼ੀ ਨਾਲ ਵਿਕਸਤ ਹੋ ਰਿਹਾ ਹੈ, ਸਰਗਰਮ 5ਜੀ ਡਿਵਾਈਸਾਂ ਦੀ ਗਿਣਤੀ ਸਾਲਾਨਾ ਆਧਾਰ ’ਤੇ ਦੁੱਗਣੀ ਹੋ ਕੇ 2024 ’ਚ 27.1 ਕਰੋੜ ਤਕ ਪਹੁੰਚ ਗਈ। ਇਸ ਰੁਝਾਨ ’ਚ ਤੇਜ਼ੀ ਆਉਣ ਦੀ ਉਮੀਦ ਹੈ। 2025 ’ਚ ਜਿੰਨੇ ਵੀ ਪੁਰਾਣੇ ਸਮਾਰਟ ਫ਼ੋਨ ਬਦਲੇ ਜਾਣਗੇ ਉਨ੍ਹਾਂ ਵਿਚੋਂ 90 ਪ੍ਰਤੀਸ਼ਤ 5ਜੀ ਅਧਾਰਤ ਹੋਣਗੇ। 

(For more news apart from 5G Report Latest News, stay tuned to Rozana Spokesman)