MF Hussain ਦੀ 'Gram Yatra' ਪੇਂਟਿੰਗ ਨੇ ਬਣਾਇਆ ਰਿਕਾਰਡ, 118 ਕਰੋੜ ਰੁਪਏ 'ਚ ਹੋਈ ਨਿਲਾਮ 

ਏਜੰਸੀ

ਖ਼ਬਰਾਂ, ਰਾਸ਼ਟਰੀ

MF Hussain's 'Gram Yatra' painting sets record: ਅੰਮ੍ਰਿਤਾ ਸ਼ੇਰਗਿਲ ਦੀ 1937 ਦੀ ‘ਦ ਸਟੋਰੀ ਟੈਲਰ’ ਦਾ ਤੋੜਿਆ ਰਿਕਾਰਡ

MF Hussain's 'Gram Yatra' painting sets record

 

MF Hussain's 'Gram Yatra' painting sets record: ਪੇਂਟਰ ਐਮ.ਐਫ਼. ਹੁਸੈਨ ਦੀਆਂ 1950 ਦੇ ਦਹਾਕੇ ਦੀਆਂ ਸਭ ਤੋਂ ਮਹੱਤਵਪੂਰਨ ਅਤੇ ਸਭ ਤੋਂ ਵੱਡੀਆਂ ਰਚਨਾਵਾਂ ਵਿਚੋਂ ਇਕ, ‘ਗ੍ਰਾਮ ਯਾਤਰਾ’ ਪੇਂਟਿੰਗ 118 ਕਰੋੜ ਰੁਪਏ ਤੋਂ ਵੱਧ ਵਿਚ ਨਿਲਾਮ ਹੋਈ, ਜਿਸਨੇ ਆਧੁਨਿਕ ਭਾਰਤੀ ਕਲਾ ਦੇ ਸਭ ਤੋਂ ਮਹਿੰਗੀ ਪੇਂਟਿੰਗ ਦਾ ਇਕ ਨਵਾਂ ਰਿਕਾਰਡ ਬਣਾਇਆ।

19 ਮਾਰਚ ਨੂੰ ਨਿਊਯਾਰਕ ਵਿਚ ਇਕ ਕ੍ਰਿਸਟੀ ਨਿਲਾਮੀ ਵਿਚ ਇਸ ਪੇਂਟਿੰਗ ਨੇ ਪਿਛਲੇ ਰਿਕਾਰਡ ਧਾਰਕ ਅੰਮ੍ਰਿਤਾ ਸ਼ੇਰਗਿਲ ਦੀ 1937 ਦੀ ‘ਦ ਸਟੋਰੀ ਟੈਲਰ’ ਦੀ ਕੀਮਤ ਨਾਲੋਂ ਲਗਭਗ ਦੁੱਗਣੀ ਕਮਾਈ ਕੀਤੀ। ‘ਦ ਸਟੋਰੀ ਟੇਲਰ’ ਨੂੰ 2023 ਵਿਚ ਮੁੰਬਈ ’ਚ ਹੋਈ ਇਕ ਨਿਲਾਮੀ ਵਿਚ ਲਗਭਗ 61.8 ਕਰੋੜ ਰੁਪਏ ਮਿਲੇ ਸੀ। ‘ਗ੍ਰਾਮ ਯਾਤਰਾ’ ਦਾ ਅਰਥ ‘ਪਿੰਡ ਦੀ ਯਾਤਰਾ’ ਤੋਂ ਹੈ ਜਿਸ ਨੂੰ ਹੁਸੈਨ ਦੀਆਂ ਪੇਂਟਿੰਗਾਂ ਦਾ ਆਧਾਰ ਮੰਨਿਆ ਜਾਂਦਾ ਹੈ ਅਤੇ ਇਹ ਪੇਂਟਿੰਗ ਨਵੇਂ ਆਜ਼ਾਦ ਰਾਸ਼ਟਰ ਦੀ ਵਿਭਿੰਨਤਾ ਅਤੇ ਗਤੀਸ਼ੀਲਤਾ ਨੂੰ ਦਰਸ਼ਾਉਂਦੀ ਹੈ।

1954 'ਚ ਬਾਣੀ ਇਹ ਪੇਂਟਿੰਗ, ਲਗਭਗ 14 ਫੁੱਟ ਲੰਬੀ ਹੈ , ਇਸ ਨੂੰ ਬਣਾਉਣ ਵਿੱਚ 13 ਸਾਲ ਲੱਗੇ ਅਤੇ ਜਿਸ ਨੂੰ ਨਿਊਯਾਰਕ ਸਥਿਤ ਕ੍ਰਿਸਟੀ ਦੇ ਦੱਖਣੀ ਏਸ਼ੀਆਈ ਆਧੁਨਿਕ ਅਤੇ ਸਮਕਾਲੀ ਕਲਾ ਵਿਭਾਗ ਦੇ ਮੁਖੀ ਨਿਸ਼ਾਦ ਅਵਾਰੀ ਨੇ ਆਪਣੇ ਕਰੀਅਰ ਵਿੱਚ ਦੇਖੀ ਗਈ "ਹੁਣ ਤਕ ਦੀ ਸਭ ਤੋਂ ਮਹੱਤਵਪੂਰਨ ਪੇਟਿੰਗ ਵਿੱਚੋਂ ਇੱਕ ਕਿਹਾ। ਇਸ ਪੇਂਟਿੰਗ ਵਿੱਚ ਭਾਰਤ ਦੇ ਪੇਂਡੂ ਜੀਵਨ ਦੇ 13 ਵੱਖ-ਵੱਖ ਦ੍ਰਿਸ਼ ਸ਼ਾਮਲ ਹਨ। ਇਸ ਪੇਂਟਿੰਗ ਵਿੱਚ ਇੱਕ ਖੜ੍ਹੇ ਕਿਸਾਨ ਨੂੰ ਦਰਸਾਇਆ ਗਿਆ ਹੈ - ਜੋ ਕਿ ਪੇਂਟਿੰਗ ਵਿੱਚ ਇੱਕੋ ਇੱਕ ਮਰਦ ਚਿੱਤਰ ਹੈ। ਇਹ ਇੱਕ ਕਿਸਮ ਦਾ ਸਵੈ-ਪੋਰਟਰੇਟ ਹੈ। 

(For more news apart from MF Hussain's Latest News, stay tuned to Rozana Spokesman)