Court issues notice to Rahul Gandhi: ਸੰਭਲ ਅਦਾਲਤ ਨੇ ਰਾਹੁਲ ਗਾਂਧੀ ਨੂੰ ਨੋਟਿਸ ਜਾਰੀ ਕੀਤਾ

ਏਜੰਸੀ

ਖ਼ਬਰਾਂ, ਰਾਸ਼ਟਰੀ

Court issues notice to Rahul Gandhi: ਕਿਹਾ ਸੀ, ‘‘ਸਾਡੀ ਲੜਾਈ ਸਿਰਫ਼ ਭਾਜਪਾ ਤੇ ਆਰਐਸਐਸ ਨਾਲ ਨਹੀਂ ਸਗੋਂ ‘ਇੰਡੀਅਨ ਸਟੇਟ’ ਨਾਲ ਵੀ ਹੈ

Sambhal Court issues notice to Rahul Gandhi over his statement "Fight against Indian state"

Court issues notice to Rahul Gandhi:  ਉੱਤਰ ਪ੍ਰਦੇਸ਼ ਦੇ ਸੰਭਲ ਦੀ ਇਕ ਸਥਾਨਕ ਅਦਾਲਤ ਨੇ ਵੀਰਵਾਰ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਉਨ੍ਹਾਂ ਦੇ ਕਥਿਤ ਬਿਆਨ ਵਿਰੁਧ ਦਾਇਰ ਸ਼ਿਕਾਇਤ ਦੇ ਸਬੰਧ ਵਿਚ 4 ਅਪ੍ਰੈਲ ਨੂੰ ਜਵਾਬ ਦੇਣ ਜਾਂ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤਾ ਹੈ। ਵਧੀਕ ਜ਼ਿਲ੍ਹਾ ਜੱਜ (ਏਡੀਜੇ)-ਦੂਜਾ ਨਿਰਭੈ ਨਾਰਾਇਣ ਸਿੰਘ ਦੀ ਅਦਾਲਤ ਨੇ ਇਹ ਨੋਟਿਸ ਹਿੰਦੂ ਸ਼ਕਤੀ ਦਲ ਦੀ ਰਾਸ਼ਟਰੀ ਪ੍ਰਧਾਨ ਸਿਮਰਨ ਗੁਪਤਾ ਵਲੋਂ ਦਾਇਰ ਪਟੀਸ਼ਨ ’ਤੇ ਜਾਰੀ ਕੀਤਾ ਹੈ।

ਵਕੀਲ ਸਚਿਨ ਗੋਇਲ ਨੇ ਕਿਹਾ ਕਿ ਅਦਾਲਤ ਨੇ ਸ਼ਿਕਾਇਤ ਸਵੀਕਾਰ ਕਰ ਲਈ ਹੈ ਅਤੇ ਰਾਹੁਲ ਗਾਂਧੀ ਨੂੰ ਨੋਟਿਸ ਜਾਰੀ ਕੀਤਾ ਹੈ, ਜਿਸ ਵਿਚ ਉਨ੍ਹਾਂ ਨੂੰ 4 ਅਪ੍ਰੈਲ ਨੂੰ ਅਦਾਲਤ ਵਿਚ ਪੇਸ਼ ਹੋਣ ਜਾਂ ਅਪਣਾ ਜਵਾਬ ਦਾਇਰ ਕਰਨ ਦਾ ਨਿਰਦੇਸ਼ ਦਿਤਾ ਗਿਆ ਹੈ। ਗੁਪਤਾ ਨੇ ਦਸਿਆ ਕਿ 15 ਜਨਵਰੀ ਨੂੰ ਦਿੱਲੀ ਕਾਂਗਰਸ ਦਫ਼ਤਰ ਦੇ ਉਦਘਾਟਨ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਸੀ, ‘‘ਸਾਡੀ ਲੜਾਈ ਸਿਰਫ਼ ਭਾਜਪਾ ਅਤੇ ਆਰਐਸਐਸ ਨਾਲ ਨਹੀਂ ਹੈ, ਸਗੋਂ ‘ਇੰਡੀਅਨ ਸਟੇਟ’ ਨਾਲ ਵੀ ਹੈ।’’

ਉਨ੍ਹਾਂ ਦਾਅਵਾ ਕੀਤਾ ਕਿ ਇਸ ਬਿਆਨ ਨਾਲ ਦੇਸ਼ ਭਰ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਗੁਪਤਾ ਨੇ ਕਿਹਾ ਕਿ ਉਸਨੇ ਪਹਿਲਾਂ ਸੰਭਲ ਦੇ ਜ਼ਿਲ੍ਹਾ ਮੈਜਿਸਟਰੇਟ ਅਤੇ ਪੁਲਿਸ ਸੁਪਰਡੈਂਟ ਨੂੰ ਸ਼ਿਕਾਇਤ ਕੀਤੀ ਸੀ, ਪਰ ਕੋਈ ਜਵਾਬ ਨਹੀਂ ਮਿਲਿਆ। ਉਸ ਨੇ ਕਿਹਾ ਕਿ ਇਸ ਤੋਂ ਬਾਅਦ, 23 ਜਨਵਰੀ ਨੂੰ ਚੰਦੌਸੀ ਅਦਾਲਤ ਵਿਚ ਰਾਹੁਲ ਗਾਂਧੀ ਵਿਰੁਧ ਪਟੀਸ਼ਨ ਦਾਇਰ ਕੀਤੀ।   

(For more news apart from Rahul Gandhi Latest News, stay tuned to Rozana Spokesman)