ਕਰਨਾਟਕ 'ਚ 97 ਫ਼ੀ ਸਦੀ 2000 ਅਤੇ 500 ਦੇ ਨੋਟ ਬਰਾਮਦ : ਕਰ ਵਿਭਾਗ
ਕਰਨਾਟਕ 'ਚ ਕਰ ਵਿਭਾਗ ਨੇ ਕੁਲ 4.13 ਕਰੋੜ ਰੁਪਏ ਬਰਾਮਦ ਕੀਤੇ ਹਨ ਜਿਨ੍ਹਾਂ 'ਚ 97 ਫ਼ੀ ਸਦੀ ਰਕਮ 2,000 ਅਤੇ 500 ਰੁਪਏ ਦੇ ਨੋਟਾਂ ਦੇ ਤੌਰ 'ਤੇ ਹੈ। ਰਾਜ 'ਚ ਵਿਧਾਨ...
ਨਵੀਂ ਦਿੱਲੀ: ਕਰਨਾਟਕ 'ਚ ਕਰ ਵਿਭਾਗ ਨੇ ਕੁਲ 4.13 ਕਰੋੜ ਰੁਪਏ ਬਰਾਮਦ ਕੀਤੇ ਹਨ ਜਿਨ੍ਹਾਂ 'ਚ 97 ਫ਼ੀ ਸਦੀ ਰਕਮ 2,000 ਅਤੇ 500 ਰੁਪਏ ਦੇ ਨੋਟਾਂ ਦੇ ਤੌਰ 'ਤੇ ਹੈ। ਰਾਜ 'ਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ। ਇਹ ਜਾਣਕਾਰੀ ਉਸ ਸਮੇਂ ਸਾਹਮਣੇ ਆਈ ਜਦੋਂ ਹਾਲ ਹੀ 'ਚ ਦੇਸ਼ 'ਚ ਕਈ ਥਾਵਾਂ 'ਤੇ ਨਕਦੀ ਦਾ ਕਾਲ ਸਾਹਮਣੇ ਆਇਆ ਸੀ।
ਕਈ ਥਾਵਾਂ 'ਤੇ ਏਟੀਐਮ 'ਚ ਪੈਸੇ ਨਹੀਂ ਸਨ। ਕੇਂਦਰੀ ਪ੍ਰਤੱਖ ਕਰ ਬੋਰਡ (ਸੀਬੀਡੀਟੀ) ਨੇ ਹਾਲ ਹੀ 'ਚ ਅਪਣੀ ਜਾਂਚ ਇਕਾਈਆਂ ਨੂੰ ਕਿਹਾ ਸੀ ਕਿ ਉਹ ਇਹਨਾਂ ਗਤੀਵਿਧੀਆਂ 'ਤੇ ਨਜ਼ਰ ਰੱਖਣ। ਕਰਨਾਟਕ 'ਚ ਇਸ ਪਹਿਲ ਦੇ ਨਤੀਜੇ ਸਾਹਮਣੇ ਆਏ ਹਨ। ਵਿਭਾਗ ਨੇ ਕਿਹਾ,‘‘ਚੋਣ ਪ੍ਰਕਿਰਿਆ ਹੁਣ ਸ਼ੁਰੂ ਹੋਈ ਹੈ ਅਤੇ ਅਜਿਹੇ 'ਚ ਬੈਂਗਲੁਰੂ 'ਚ ਵਿਭਾਗ ਦੀ ਜਾਂਚ ਸ਼ਾਖਾ ਨੇ 4.13 ਕਰੋੜ ਰੁਪਏ ਨਕਦੀ ਅਤੇ 4.42 ਕਿਲੋਗ੍ਰਾਮ ਸੋਨੇ ਦੇ ਗਹਿਣੇ ਬਰਾਮਦ ਕੀਤੇ ਹਨ।
ਵਿਭਾਗ ਨੇ ਕਿਹਾ ਕਿ ਇਸ ਬਰਾਮਦਗੀ ਦੀ ਸੱਭ ਤੋਂ ਮਹੱਤਵਪੂਰਣ ਸਚਾਈ ਇਹ ਹੈ ਕਿ ਜ਼ਿਆਦਾਤਰ ਨਕਦੀ 2,000 ਅਤੇ 500 ਰੁਪਏ ਦੇ ਨੋਟਾਂ ਦੇ ਰੂਪ 'ਚ ਬਰਾਮਦ ਕੀਤੇ ਗਏ। ਬੀਤੀ 27 ਮਾਰਚ ਨੂੰ ਸੂਬੇ 'ਚ ਚੋਣ ਪ੍ਰੋਗਰਾਮ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਇਹ ਬਰਾਮਦਗੀ ਕੀਤੀ ਗਈ ਹੈ। ਵਿਭਾਗ ਨੇ ਕਿਹਾ ਕਿ ਦੇਸ਼ ਦੇ ਕੁੱਝ ਹਿਸਿਆਂ 'ਚ ਨਕਦੀ ਦੀ ਕਮੀ ਦੀਆਂ ਖ਼ਬਰਾਂ ਹਨ, ਅਜਿਹੇ 'ਚ ਇਹੀ ਲਗਦਾ ਹੈ ਕਿ ਨਕਦੀ ਕਨਾਰਟਕ 'ਚ ਭੇਜੀ ਜਾ ਰਹੀ ਹੈ। ਕਰਨਾਟਕ 'ਚ 12 ਮਈ ਨੂੰ ਚੋਣਾ ਹੋਣਗੀਆਂ।