ਕੋਰੋਨਾ ਵੈਕਸੀਨ ਬਣਾਉਣ ਲਈ US ਨੇ ਇਕ ਕੀਤਾ ਦਿਨ-ਰਾਤ, ਚਲ ਰਹੇ ਨੇ 72 ਟ੍ਰਾਇਲ!
ਟਰੰਪ ਨੇ ਵ੍ਹਾਈਟ ਹਾਊਸ ਵਿਚ ਸੋਮਵਾਰ ਨੂੰ ਕੋਰੋਨਾ ਵਾਇਰਸ ਤੇ ਪੱਤਰਕਾਰਾਂ ਨਾਲ...
ਵਾਸ਼ਿੰਗਟਨ: ਕੋਰੋਨਾ ਵਾਇਰਸ ਨਾਲ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਅਮਰੀਕਾ ਨੇ ਇਸ ਦੀ ਵੈਕਸੀਨ ਬਣਾਉਣ ਲਈ ਦਿਨ-ਰਾਤ ਕੰਮ ਕਰ ਰਹੀ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਦਸਿਆ ਕਿ ਦੇਸ਼ਭਰ ਵਿਚ ਕੋਰੋਨਾ ਵਾਇਰਸ ਦੀ ਵੈਕਸੀਨ ਨਾਲ ਸਬੰਧਿਤ 72 ਟ੍ਰਾਇਲ ਚਲ ਰਹੇ ਹਨ ਅਤੇ ਉਮੀਦ ਹੈ ਕਿ ਜਲਦੀ ਉਹ ਇਸ ਵਿਚ ਪਾਸ ਹੋਣਗੇ।
ਇਸ ਦੇ ਚਲਦੇ ਤੇਲ ਅਵੀਵ ਯੂਨੀਵਰਸਿਟੀ ਵਿਚ ਨੌਕਰੀ ਕਰ ਰਹੇ ਇਕ ਇਜਰਾਇਲੀ ਵਿਗਿਆਨੀ ਨੇ ਕੋਰੋਨਾ ਪਰਿਵਰ ਦੇ ਵਾਇਰਸਾਂ ਲਈ ਵੈਕਸੀਨ ਡਿਜ਼ਾਇਨ ਦਾ ਪੇਟੇਂਟ ਹਾਸਿਲ ਕਰ ਲਿਆ ਹੈ। ਰਾਸ਼ਟਰਪਤੀ ਟਰੰਪ ਅਨੁਸਾਰ ਇਲਾਜ ਨੂੰ ਇਸ ਢੰਗ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ ਕਿ ਇਹ ਵਾਇਰਸ ਨੂੰ ਖਤਮ ਕਰਨ ਦੇ ਨਾਲ ਹੀ ਵਾਇਰਸ ਦੀ ਦਰ ਨੂੰ ਘਟ ਕਰਨ, ਇਮਿਊਨੀ ਪ੍ਰਤੀਕਿਰਿਆ ਨੂੰ ਕੰਟਰੋਲ ਕਰਨ ਜਾਂ ਠੀਕ ਹੋ ਚੁੱਕੇ ਰੋਗੀਆਂ ਦੇ ਖੂਨ ਦੇ ਜੀਵਨ ਰੱਖਿਆ ਐਂਟੀਬਾਡੀ ਵਿਚ ਤਬਦੀਲ ਕਰਨ ਵਿਚ ਸਹਾਇਕ ਹੋਵੇਗਾ।
ਟਰੰਪ ਨੇ ਵ੍ਹਾਈਟ ਹਾਊਸ ਵਿਚ ਸੋਮਵਾਰ ਨੂੰ ਕੋਰੋਨਾ ਵਾਇਰਸ ਤੇ ਪੱਤਰਕਾਰਾਂ ਨਾਲ ਗੱਲਬਾਤ ਵਿਚ ਕਿਹਾ ਕਿ ਹੁਣ ਅਮਰੀਕਾ ਵਿਚ 72 ਟ੍ਰਾਇਲ ਚਲ ਰਹੇ ਹਨ ਜਿਹਨਾਂ ਵਿਚ ਦਰਜਨਾਂ ਮੈਡੀਕਲ ਅਭਿਆਸਾਂ ਅਤੇ ਇਲਾਜ ਤੇ ਖੋਜ ਕੀਤੀ ਜਾ ਰਹੀ ਹੈ ਅਤੇ ਹੋਰ 211 ਦੀ ਯੋਜਨਾ ਬਣਾਈ ਜਾ ਰਹੀ ਹੈ। ਉਹ ਸੱਚਮੁੱਛ ਇਸ ਦੇ ਇਲਾਜ ਅਤੇ ਟੀਕੇ ਬਣਾਉਣ ਵਿਚ ਹੋਏ ਹਨ ਅਤੇ ਟੀਕੇ ਦੇ ਵਿਕਾਸ ਦੀ ਪ੍ਰਕਿਰਿਆ ਵਿਚ ਜ਼ਬਰਦਸਤ ਤਰੱਕੀ ਕੀਤੀ ਗਈ ਹੈ।
ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਕਿਸੇ ਦਿਨ ਉਹ ਇਸ ਸੱਚੀ ਕਹਾਣੀ ਨੂੰ ਲਿਖ ਸਕਣਗੇ ਕਿਉਂ ਕਿ ਕਿਸੇ ਨੇ ਵੀ ਅਜਿਹਾ ਕੁੱਝ ਨਹੀਂ ਦੇਖਿਆ ਹੈ। ਟਰੰਪ ਨੇ ਅੱਗੇ ਕਿਹਾ ਕਿ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਹੋ ਰਹੀਆਂ ਹਨ ਪਰ ਆਖਿਰ ਉਹ ਇਕ ਸੁਰੱਖਿਅਤ, ਬੇਹੱਦ ਸੁਰੱਖਿਅਤ ਟੀਕੇ ਦੁਆਰਾ ਵਾਇਰਸ ਨੂੰ ਰੋਕਣ ਦੀ ਉਮੀਦ ਕਰਦੇ ਹਨ ਅਤੇ ਜਦੋਂ ਅਜਿਹਾ ਹੋ ਜਾਵੇਗਾ ਤਾਂ ਇਹ ਇਕ ਬਹੁਤ ਵੱਡੀ ਕਾਮਯਾਬੀ ਹੋਵੇਗੀ।
ਉਹਨਾਂ ਕਿਹਾ ਕਿ ਜਿਸ ਦਿਨ ਤੋਂ ਇਹ ਸੰਕਟ ਸ਼ੁਰੂ ਹੋਇਆ ਹੈ ਉਸੇ ਦਿਨ ਤੋਂ ਅਮਰੀਕਾ ਨੇ ਇਸ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਕੋਰੋਨਾ ਵਾਇਰਸ ਤੋਂ ਜਿਹੜਾ ਸਬਕ ਸਿਖਣ ਨੂੰ ਮਿਲਿਆ ਹੈ ਉਹ ਇਹ ਹੈ ਕਿ ਅਮਰੀਕਾ ਨੂੰ ਦੇਸ਼ ਦੇ ਅੰਦਰ ਹੀ ਸਪਲਾਈ ਚੇਨ ਬਣਾਉਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਉਹ ਹੁਣ ਅਜਿਹਾ ਅਮਰੀਕਾ ਬਣਾਉਣ ਜਿਸ ਨਾਲ ਕਿਸੇ ਹੋਰ ਤੇ ਨਿਰਭਰ ਨਾ ਰਹਿਣਾ ਪਵੇ।
ਦਸ ਦਈਏ ਕਿ ਮੈਡੀਕਲ ਨਾਲ ਜੁੜੇ ਕੁੱਝ ਸਮਾਨਾਂ ਅਤੇ ਮਲੇਰੀਆ ਦੀ ਦਵਾਈ ਹਾਈਡਰੋਕਸਾਈਕਲੋਰੋਕਿਨ ਸਮੇਤ ਹੋਰ ਦਵਾਈਆਂ ਨੂੰ ਲੈ ਕੇ ਅਮਰੀਕਾ ਨੂੰ ਭਾਰਤ ਸਮੇਤ ਕਈ ਦੇਸ਼ਾਂ ਤੇ ਨਿਰਭਰ ਰਹਿਣਾ ਪੈ ਰਿਹਾ ਹੈ। ਅਮਰੀਕਾ ਅਪਣੇ ਜ਼ਿਆਦਾਤਰ ਦਵਾਈ ਉਤਪਾਦ ਦੀ ਸਪਲਾਈ ਭਾਰਤ ਅਤੇ ਚੀਨ ਤੋਂ ਕਰਦਾ ਹੈ। ਟਰੰਪ ਨੇ ਵ੍ਹਾਈਟ ਹਾਊਸ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਇਸ ਵਿਸ਼ਵਵਿਆਪੀ ਮਹਾਂਮਾਰੀ ਨੇ ਘਰ ਵਿਚ ਹੀ ਜ਼ਰੂਰੀ ਸਪਲਾਈ ਹੋਣ ਦਾ ਮਹੱਤਵ ਸਮਝਾਇਆ ਹੈ।
ਉਹ ਅਪਣੀ ਸੁਤੰਤਰਤਾ ਨੂੰ ਬਾਹਰੀ ਸਰੋਤ ਤੋਂ ਸੇਵਾ ਲੈਣ ਤੇ ਨਿਰਭਰ ਨਹੀਂ ਰਹਿ ਸਕਦੇ। ਰਾਸ਼ਟਰਪਤੀ ਨੇ ਕਿਹਾ ਕਿ ਜੇ ਉਹਨਾਂ ਨੇ ਕੋਈ ਗੱਲ ਸਿੱਖੀ ਹੈ ਤਾਂ ਉਹ ਇਹ ਹੈ ਕਿ ਅਮਰੀਕਾ ਵਿਚ ਇਹ ਕਰਨਾ ਪਵੇਗਾ। ਇਸ ਦਾ ਨਿਰਮਾਣ ਅਮਰੀਕਾ ਵਿਚ ਹੀ ਕਰਨਾ ਪਵੇਗਾ। ਉਹਨਾਂ ਕਿਹਾ ਕਿ ਅਮਰੀਕਾ ਦੇਸ਼ ਵਿਸ਼ਵ ਦਾ ਸਭ ਤੋਂ ਮਹਾਨ ਦੇਸ਼ ਹੈ। ਉਹਨਾਂ ਨੂੰ ਅਪਣਾ ਸਪਲਾਈ ਦਾ ਕੰਮ ਵਾਪਸ ਲਿਆਉਣਾ ਪਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।