ਗ਼ਰੀਬ ਭੁੱਖੇ ਮਰ ਰਹੇ ਹਨ ਤੇ ਅਮੀਰਾਂ ਦੀ ਚੌਲਾਂ ਨਾਲ ਸੈਨੇਟਾਇਜ਼ਰ ਬਣਾ ਕੇ ਮਦਦ : ਰਾਹੁਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਗ਼ਰੀਬ ਭੁੱਖੇ ਮਰ ਰਹੇ ਹਨ ਤੇ ਅਮੀਰਾਂ ਦੀ ਚੌਲਾਂ ਨਾਲ ਸੈਨੇਟਾਇਜ਼ਰ ਬਣਾ ਕੇ ਮਦਦ : ਰਾਹੁਲ

Rahul Gandhi

ਨਵੀਂ ਦਿੱਲੀ, 21 ਅਪ੍ਰੈਲ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੀਡੀਆ ਰੀਪੋਰਟ ਦਾ ਹਵਾਲਾ ਦਿੰਦਿਆਂ ਦੋਸ਼ ਲਾਇਆ ਕਿ ਦੇਸ਼ 'ਚ ਗ਼ਰੀਬ ਭੁੱਖੇ ਮਰ ਰਹੇ ਹਨ ਅਤੇ ਉਨ੍ਹਾਂ ਦੇ ਹਿੱਸੇ ਦੇ ਚੌਲਾਂ ਨਾਲ ਸੈਨੇਟਾਇਜ਼ਰ ਬਣਾ ਕੇ ਅਮੀਰਾਂ ਦੀ ਮਦਦ ਕੀਤੀ ਜਾ ਰਹੀ ਹੈ। ਗਾਂਧੀ ਨੇ ਖ਼ਬਰ ਸਾਂਝੀ ਕਰਦਿਆਂ ਟਵਿਟਰ 'ਤੇ ਕਿਹਾ, 'ਆਖ਼ਰ ਹਿੰਦੁਸਤਾਨ ਦਾ ਗ਼ਰੀਬ ਕਦੋਂ ਜਾਗੇਗਾ? ਤੁਸੀਂ ਭੁੱਖੇ ਮਰ ਰਹੇ ਹੋ ਅਤੇ ਉਹ ਤੁਹਾਡੇ ਹਿੱਸੇ ਦੇ ਚੌਲਾਂ ਨਾਲ ਸੈਨੇਟਾਇਜ਼ਰ ਬਣਾ ਕੇ ਅਮੀਰਾਂ ਦੇ ਹੱਥ ਦੀ ਸਫ਼ਾਈ ਵਿਚ ਲੱਗੇ ਹਨ।' ਉਨ੍ਹਾਂ ਵਲੋਂ ਸਾਂਝੀ ਕੀਤੀ ਖ਼ਬਰ ਮੁਤਾਬਕ ਦੇਸ਼ 'ਚ ਜਾਰੀ ਕੋਰੋਨਾ ਸੰਕਟ ਵਿਚਾਲੇ ਸਰਕਾਰ ਨੇ ਗੁਦਾਮਾਂ 'ਚ ਮੌਜੂਦ ਵਾਧੂ ਚੌਲਾਂ ਦੀ ਵਰਤੋਂ ਹੈਂਡ ਸੈਨੇਟਾਇਜ਼ਰ ਦੀ ਸਪਲਾਈ ਵਾਸਤੇ ਜ਼ਰੂਰੀ ਐਥੇਨੌਲ ਬਣਾਉਣ ਲਈ ਕਰਨ ਦਾ ਫ਼ੈਸਲਾ ਕੀਤਾ ਹੈ। (ਏਜੰਸੀ)

 

‘ਕੋਰੋਨਾ’ ’ਤੇ ਕੇਂਦਰ ਅਤੇ ਮਮਤਾ ਸਰਕਾਰ ’ਚ ਤਕਰਾਰ


    ਗੁਜਰਾਤ ਅਤੇ ਯੂ.ਪੀ. ਦੇ ਜ਼ਿਆਦਾ ਪ੍ਰਭਾਵਤ ਇਲਾਕਿਆਂ ਵਿਚ ਕਿਉਂ ਨਹੀਂ ਗਈਆਂ ਟੀਮਾਂ?

ਨਵੀਂ ਦਿੱਲੀ, 21 ਅਪ੍ਰੈਲ: ਤ੍ਰਿਣਮੂਲ ਕਾਂਗਰਸ ਨੇ ਅੰਤਰ-ਮੰਤਰਾਲਾ ਕੇਂਦਰੀ ਟੀਮਾਂ (ਆਈਐਮਸੀਟੀ) ਦੇ ਪਛਮੀ ਬੰਗਾਲ ਦੇ ਕੋਰੋਨਾ ਵਾਇਰਸ ਪ੍ਰਭਾਵਤ ਜ਼ਿਲ੍ਹਿਆਂ ਦੇ ਦੌਰੇ ਨੂੰ 'ਐਡਵੈਂਚਰ ਟੂਰਿਜ਼ਮ' ਕਰਾਰ ਦਿੰਦਿਆਂ ਪੁਛਿਆ ਕਿ ਇਹ ਟੀਮਾਂ ਉਨ੍ਹਾਂ ਰਾਜਾਂ ਵਿਚ ਨਜ਼ਰਸਾਨੀ ਲਈ ਕਿਉਂ ਨਹੀਂ ਗਈਆਂ ਜਿਥੇ ਕੋਵਿਡ-19 ਦੇ ਮਾਮਲੇ ਅਤੇ ਹੋਰ ਜ਼ਿਆਦਾ ਪ੍ਰਭਾਵਤ ਇਲਾਕੇ ਹਨ?


ਡਿਜੀਟਲ ਮੰਚ 'ਤੇ ਪੱਤਰਕਾਰ ਸੰਮੇਲਨ ਵਿਚ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਡੇਰੇਕ ਓ ਬ੍ਰਾਇਨ ਅਤੇ ਸੁਦੀਪ ਬੰਦੋਪਾਧਿਆਏ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਟੀਮ ਦੇ ਉਥੇ ਪਹੁੰਚਣ ਦੇ ਲਗਭਗ ਤਿੰਨ ਘੰਟਿਆਂ ਮਗਰੋਂ ਜਾਣਕਾਰੀ ਦਿਤੀ ਗਈ ਜੋ ਪ੍ਰਵਾਨਯੋਗ ਨਹੀਂ। ਓ ਬ੍ਰਾਇਨ ਨੇ ਕਿਹਾ, 'ਆਈਐਮਸੀਟੀ ਟੀਮ 'ਐਡਵੈਂਚਰ ਟੂਰਿਜ਼ਮ' 'ਤੇ ਹੈ। ਮੁੱਖ ਮੰਤਰੀ ਨੂੰ ਟੀਮ ਦੇ ਪਹੁੰਚਣ ਦੇ ਤਿੰਨ ਘੰਟਿਆਂ ਮਗਰੋਂ ਇਸ ਦੀ ਜਾਣਕਾਰੀ ਦਿਤੀ ਗਈ।' ਉਨ੍ਹਾਂ ਕੇਂਦਰੀ ਟੀਮਾਂ ਦੇ ਗੁਜਰਾਤ, ਤਾਮਿਲਨਾਡੂ, ਯੂਪੀ ਨਾ ਜਾਣ 'ਤੇ ਸਵਾਲ ਚੁੱਕੇ ਜਿਥੇ ਕੋਰੋਨਾ ਵਾਇਰਸ ਦੇ ਸੱਭ ਤੋਂ ਜ਼ਿਆਦਾ ਮਾਮਲੇ ਅਤੇ ਪ੍ਰਭਾਵਤ ਇਲਾਕੇ ਹਨ।


ਤ੍ਰਿਣਮੂਲ ਕਾਂਗਰਸ ਦੇ ਰਾਜ ਸਭਾ ਸੰਸਦ ਮੈਂਬਰ ਨੇ ਪੁਛਿਆ ਕਿ ਕੇਂਦਰੀ ਟੀਮਾਂ ਨੂੰ ਪਛਮੀ ਬੰਗਾਲ ਕਿਉਂ ਭੇਜਿਆ ਗਿਆ ਜਦਕਿ ਪੀੜਤ ਰਾਜਾਂ ਦੀ ਸੂਚੀ ਵਿਚ ਉਹ ਸਿਖਰਲੇ 10 ਵਿਚ ਵੀ ਨਹੀਂ ਹਨ? ਉਨ੍ਹਾਂ ਕਿਹਾ, 'ਕੇਂਦਰ ਨੂੰ ਇਹ ਸਪੱਸ਼ਟ ਕਰਨਾ ਪਵੇਗਾ। ਮੁੱਖ ਮੰਤਰੀ ਨੂੰ ਟੀਮ ਦੇ ਪਹੁੰਚਣ ਬਾਅਦ ਹੀ ਕਿਉਂ ਉਸ ਦੇ ਆਉਣ ਦੀ ਜਾਣਕਾਰੀ ਦਿਤੀ ਗਈ? ਸੰਘੀ ਢਾਂਚੇ ਤਹਿਤ ਤੁਹਾਨੂੰ ਪਹਿਲਾਂ ਰਾਜ ਸਰਕਾਰ ਨੂੰ ਦਸਣਾ ਪੈਂਦਾ ਹੈ। ਇਨ੍ਹਾਂ ਟੀਮਾਂ ਨੂੰ ਭੇਜਣ ਪਿੱਛੇ ਟੀਚਾ ਸਪੱਸ਼ਟ ਨਹੀਂ। ਪਹਿਲਾਂ ਇਹ ਸਪੱਸ਼ਟ ਕੀਤੇ ਜਾਣ ਦੀ ਲੋੜ ਹੈ? ਕੇਂਦਰ ਨੇ ਕਲ ਚਾਰ ਰਾਜਾਂ ਦੇ ਕੁੱਝ ਸ਼ਹਿਰਾਂ ਵਿਚ ਤਾਲਾਬੰਦੀ ਦੀ ਸਮੀਖਿਆ ਲਈ ਟੀਮਾਂ ਤੈਨਾਤ ਕੀਤੀਆਂ ਸਨ। (ਏਜੰਸੀ)