ਕੋਰੋਨਾ ਦਾ ਕਹਿਰ ਜਾਰੀ, ਕਰਨਾਟਕ 'ਚ ਅੱਜ ਤੋਂ ਨਾਈਟ ਕਰਫ਼ਿਊ ਦਾ ਐਲਾਨ
ਇਸ ਦੇ ਤਹਿਤ 21 ਅਪ੍ਰੈਲ ਤੋਂ ਰਾਜ ਵਿਚ ਨਾਈਟ ਕਰਫ਼ਿਊ 4 ਮਈ ਤੱਕ ਜਾਰੀ ਰਹੇਗਾ।
Karnataka Government
ਨਵੀਂ ਦਿੱਲੀ- ਦੇਸ਼ ਵਿਚ ਕੋਰੋਨਾ ਦੇ ਮਾਮਲੇ ਲਗਾਤਰ ਤੇਜੀ ਨਾਲ ਵਧਦੇ ਜਾ ਰਹੇ ਹਨ। ਇਸ ਵਿਚਕਾਰ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਵਿਚਕਾਰ ਕਈ ਰਾਜਾਂ ਵਿਚ ਨਾਈਟ ਕਰਫ਼ਿਊ ਤੇ ਹਫ਼ਤਾਵਾਰ ਲਾਕਡਾਊਨ ਲਗਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਚਲਦੇ ਕਰਨਾਟਕਾ ਵਿਚ ਵੀ ਨਾਈਟ ਕਰਫ਼ਿਊ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਤਹਿਤ 21 ਅਪ੍ਰੈਲ ਤੋਂ ਰਾਜ ਵਿਚ ਨਾਈਟ ਕਰਫ਼ਿਊ 4 ਮਈ ਤੱਕ ਜਾਰੀ ਰਹੇਗਾ। ਇਹ ਕਰਫ਼ਿਊ ਰਾਤ 9 ਵਜੇ ਤੋਂ ਸਵੇਰ 6 ਵਜੇ ਤੱਕ ਜਾਰੀ ਰਹੇਗਾ।
ਕਰਨਾਟਕ ਸਰਕਾਰ ਨੇ ਇਕ ਆਦੇਸ਼ ਜਾਰੀ ਕਰਦਿਆਂ ਕਿਹਾ ਹੈ ਕਿ ਬੁੱਧਵਾਰ ਰਾਤ 9 ਵਜੇ ਤੋਂ ਸਾਰੀਆਂ ਦੁਕਾਨਾਂ, ਸ਼ਾਪਿੰਗ ਮਾਲ, ਸਾਰੇ ਵਿਦਿਅਕ ਸੰਸਥਾਵਾਂ, ਜਿੰਮ, ਸਪਾਸ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਬੰਦ ਰਹਿਣਗੀਆਂ। ਇਸ ਤੋਂ ਇਲਾਵਾ ਖਿਡਾਰੀਆਂ ਨੂੰ ਸਿਖਲਾਈ ਦੇ ਮਕਸਦ ਨਾਲ ਤੈਰਾਕੀ ਪੂਲ ਦੀਆਂ ਸਹੂਲਤਾਂ ਨੂੰ ਖੁੱਲਾ ਰੱਖਣ ਦੀ ਆਗਿਆ ਦਿੱਤੀ ਗਈ ਹੈ।