ਕੇਰਲ 'ਚ ਫੈਲਿਆ ਖ਼ਤਰਨਾਕ 'ਨਿਪਾਹ' ਵਾਇਰਸ, 10 ਲੋਕਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਕ ਦਰਜਨ ਦੇ ਕਰੀਬ ਲੋਕ ਇਸ ਦੀ ਲਪੇਟ ਵਿਚ ਆਉਣ ਨਾਲ ਗੰਭੀਰ ਹਾਲਤ ਵਿਚ ਹਨ

Kerala Nipah Virus 10 dead

ਹੁਣ ਰਾਤ ਵੇਲੇ ਤੁਹਾਡੇ ਆਲੇ ਦੁਆਲੇ ਘੁੰਮਣ ਵਾਲੇ ਚਮਗਾਦੜ ਅਤੇ ਘਰਾਂ ਵਿਚ ਰੱਖੇ ਤੇ ਬਾਜ਼ਾਰਾਂ ਵਿਚ ਘੁੰਮ ਰਹੇ ਸੂਰ ਤੁਹਾਡੇ ਲਈ ਜਾਨ ਲੇਵਾ ਸਾਬਤ ਹੋ ਸਕਦੇ ਨੇ ਕਿਉਂਕ ਇਨ੍ਹਾਂ ਜ਼ਰੀਏ ਕੇਰਲ ਵਿਚ ''ਨਿਪਾਹ'' ਨਾਂਅ ਦਾ ਇਕ ਖ਼ਤਰਨਾਕ ਵਾਇਰਸ ਫੈਲ ਚੁੱਕਾ ਹੈ। ਜਿਸ ਦੀ ਲਪੇਟ ਵਿਚ ਆਉਣ ਨਾਲ ਹੁਣ ਤਕ 10 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਇਕ ਦਰਜਨ ਦੇ ਕਰੀਬ ਲੋਕ ਇਸ ਦੀ ਲਪੇਟ ਵਿਚ ਆਉਣ ਨਾਲ ਗੰਭੀਰ ਹਾਲਤ ਵਿਚ ਹਨ।